ਦੁਬਈ-ਅਬੂ ਧਾਬੀ ਹਵਾਈ ਅੱਡੇ ‘ਤੇ ਭਾਰਤੀ ਸੈਲਾਨੀਆਂ ਲਈ ਨਿਯਮ ਸਖ਼ਤ : ਹੁਣ ਬੈਂਕ ਖਾਤੇ ‘ਚ 60 ਹਜ਼ਾਰ ਰੁਪਏ ਹੋਣੇ ਜ਼ਰੂਰੀ, ਰਿਟਰਨ ਟਿਕਟ ਵੀ ਜਰੂਰੀ

ਦੁਬਈ-ਅਬੂ ਧਾਬੀ ਹਵਾਈ ਅੱਡੇ ‘ਤੇ ਭਾਰਤੀ ਸੈਲਾਨੀਆਂ ਲਈ ਨਿਯਮ ਸਖ਼ਤ : ਹੁਣ ਬੈਂਕ ਖਾਤੇ ‘ਚ 60 ਹਜ਼ਾਰ ਰੁਪਏ ਹੋਣੇ ਜ਼ਰੂਰੀ, ਰਿਟਰਨ ਟਿਕਟ ਵੀ ਜਰੂਰੀ

ਯੂਏਈ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਰਾਹੀਂ ਟੂਰਿਸਟ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ। ਦਰਅਸਲ, ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੋਕ ਟੂਰਿਸਟ ਵੀਜ਼ਾ ‘ਤੇ ਦੁਬਈ-ਅਬੂ ਧਾਬੀ ਜਾਂਦੇ ਹਨ ਅਤੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

ਦੁਬਈ ਨੂੰ ਆਪਣੇ ਸਖਤ ਨਿਯਮਾਂ ਕਾਰਨ ਜਾਣਿਆ ਜਾਂਦਾ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਹਵਾਈ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਲਈ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਹੁਣ ਨਿਯਮ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਨਵੇਂ ਨਿਯਮਾਂ ਮੁਤਾਬਕ ਦੁਬਈ-ਅਬੂ ਧਾਬੀ ਜਾਣ ਵਾਲੇ ਸੈਲਾਨੀਆਂ ਨੂੰ ਆਪਣੇ ਬੈਂਕ ਖਾਤੇ ‘ਚ 60,000 ਰੁਪਏ ਜਾਂ ਕ੍ਰੈਡਿਟ ਕਾਰਡ ਅਤੇ ਰਿਟਰਨ ਟਿਕਟ ਰੱਖਣੀ ਹੋਵੇਗੀ। ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਯਾਤਰੀਆਂ ਨੂੰ ਦੁਬਈ ਅਤੇ ਅਬੂ ਧਾਬੀ ਹਵਾਈ ਅੱਡਿਆਂ ਤੋਂ ਹੀ ਭਾਰਤ ਵਾਪਸ ਭੇਜਿਆ ਜਾਵੇਗਾ।

ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ 10 ਭਾਰਤੀਆਂ ਨੂੰ ਵਾਪਸੀ ਦੀਆਂ ਟਿਕਟਾਂ ਨਾ ਮਿਲਣ ਕਾਰਨ ਯੂਏਈ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ। ਯੂਏਈ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਰਾਹੀਂ ਟੂਰਿਸਟ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ। ਦਰਅਸਲ, ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੋਕ ਟੂਰਿਸਟ ਵੀਜ਼ਾ ‘ਤੇ ਦੁਬਈ-ਅਬੂ ਧਾਬੀ ਜਾਂਦੇ ਹਨ ਅਤੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਕੋਲ ਦੁਬਈ-ਆਬੂ ਧਾਬੀ ਤੋਂ ਵਾਪਸ ਆਉਣ ਲਈ ਪੈਸੇ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।

ਵੀਜ਼ੇ ਤੋਂ ਇਲਾਵਾ ਸੈਰ-ਸਪਾਟੇ ਲਈ ਦੁਬਈ ਅਤੇ ਅਬੂ ਧਾਬੀ ਜਾਣ ਵਾਲੇ ਯਾਤਰੀਆਂ ਕੋਲ ਯਾਤਰਾ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਅਤੇ ਬੈਂਕ ਬੈਲੇਂਸ ਦਿਖਾਉਣ ਵਾਲਾ ਦਸਤਾਵੇਜ਼ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਟਲ ਰਿਜ਼ਰਵੇਸ਼ਨ ਦਸਤਾਵੇਜ਼ ਵੀ ਹੋਣਾ ਚਾਹੀਦਾ ਹੈ। ਜੇਕਰ ਯਾਤਰੀ ਕਿਸੇ ਪਰਿਵਾਰਕ ਮੈਂਬਰ ਨੂੰ ਮਿਲਣ ਜਾ ਰਿਹਾ ਹੈ, ਤਾਂ ਉਸ ਨੂੰ ਪਰਿਵਾਰ ਦੇ ਮੈਂਬਰ ਦਾ ਪਤਾ, ਫ਼ੋਨ ਨੰਬਰ ਅਤੇ ਹੋਰ ਵੇਰਵੇ ਦੇਣੇ ਹੋਣਗੇ। ਇਸ ਤੋਂ ਇਲਾਵਾ, ਜੇਕਰ ਯਾਤਰੀ ਸਹੀ ਦਸਤਾਵੇਜ਼ਾਂ ਤੋਂ ਬਿਨਾਂ ਯੂਏਈ ਵਿੱਚ ਉਤਰਦੇ ਹਨ ਤਾਂ ਏਅਰਲਾਈਨ ਕੰਪਨੀਆਂ ਜ਼ਿੰਮੇਵਾਰ ਹੋਣਗੀਆਂ, ਕੰਪਨੀ ਨੂੰ ਜੁਰਮਾਨਾ ਲੱਗੇਗਾ।