ਜ਼ੇਲੇਂਸਕੀ ਨੇ ਕਿਹਾ ਮੋਦੀ ਯੂਕਰੇਨ-ਰੂਸ ਜੰਗ ਨੂੰ ਰੁਕਵਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ

ਜ਼ੇਲੇਂਸਕੀ ਨੇ ਕਿਹਾ ਮੋਦੀ ਯੂਕਰੇਨ-ਰੂਸ ਜੰਗ ਨੂੰ ਰੁਕਵਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ

ਜ਼ੇਲੇਂਸਕੀ ਨੇ ਕਿਹਾ ਕਿ ਮੋਦੀ ਆਬਾਦੀ ਅਤੇ ਆਰਥਿਕਤਾ ਦੇ ਲਿਹਾਜ਼ ਨਾਲ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਭਾਰਤ ਅਤੇ ਮੋਦੀ ਕਿਸੇ ਵੀ ਟਕਰਾਅ ਨੂੰ ਰੋਕਣ ਵਿੱਚ ਵੱਡਾ ਪ੍ਰਭਾਵ ਪਾ ਸਕਦੇ ਹਨ।

ਰੂਸ ਅਤੇ ਯੂਕਰੇਨ ਵਿਚਾਲੇ ਹੋ ਰਹੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ। ਇਕ ਇੰਟਰਵਿਊ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੂਜਾ ਯੂਕਰੇਨ ਸ਼ਾਂਤੀ ਸੰਮੇਲਨ ਨਵੀਂ ਦਿੱਲੀ ਵਿੱਚ ਹੋਵੇ। ਮੋਦੀ ਚਾਹੁਣ ਤਾਂ ਅਜਿਹਾ ਕਰ ਸਕਦੇ ਹਨ।

ਜ਼ੇਲੇਂਸਕੀ ਨੇ ਕਿਹਾ ਕਿ ਮੋਦੀ ਆਬਾਦੀ ਅਤੇ ਆਰਥਿਕਤਾ ਦੇ ਲਿਹਾਜ਼ ਨਾਲ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਭਾਰਤ ਅਤੇ ਮੋਦੀ ਕਿਸੇ ਵੀ ਟਕਰਾਅ ਨੂੰ ਰੋਕਣ ਵਿੱਚ ਵੱਡਾ ਪ੍ਰਭਾਵ ਪਾ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਯੂਕਰੇਨ ਅਤੇ ਰੂਸ ਵਿਚਾਲੇ ਗੱਲਬਾਤ ਦੀ ਸੰਭਾਵਨਾ ‘ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਅਜਿਹਾ ਕਰ ਸਕਦੇ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਬ੍ਰਿਕਸ ਸੰਮੇਲਨ ਅਸਫਲ ਰਿਹਾ। ਇਸ ਵਿੱਚ ਏਕਤਾ ਦੀ ਘਾਟ ਸੀ। ਬ੍ਰਾਜ਼ੀਲ ਦੇ ਨੇਤਾ ਸੰਮੇਲਨ ਵਿਚ ਸ਼ਾਮਲ ਨਹੀਂ ਹੋਏ।

ਬ੍ਰਿਕਸ ਸੰਮੇਲਨ ‘ਚ ਕਈ ਦੇਸ਼ਾਂ ਦੇ ਨੇਤਾ ਮੌਜੂਦ ਸਨ, ਪਰ ਉਨ੍ਹਾਂ ‘ਚੋਂ ਜ਼ਿਆਦਾਤਰ ਉਹ ਸਨ, ਜਿਨ੍ਹਾਂ ‘ਤੇ ਪੁਤਿਨ ਨੂੰ ਭਰੋਸਾ ਨਹੀਂ ਹੈ। ਸਾਊਦੀ ਅਰਬ ਨੂੰ ਸੰਗਠਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ, ਪਰ ਸ਼ਾਮਲ ਨਹੀਂ ਹੋਇਆ। ਪੁਤਿਨ ਇਸ ਸੰਮੇਲਨ ਰਾਹੀਂ ਦੁਨੀਆ ਦੇ ਵੱਡੇ ਹਿੱਸੇ ਨੂੰ ਆਪਣੇ ਪਾਸੇ ਲਿਆਉਣਾ ਚਾਹੁੰਦੇ ਸਨ, ਪਰ ਉਹ ਅਜਿਹਾ ਨਹੀਂ ਕਰ ਸਕੇ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੀ ਆਰਥਿਕਤਾ ਨੂੰ ਕਮਜ਼ੋਰ ਕਰਕੇ ਜੰਗ ਨੂੰ ਰੋਕਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਇਹ ਦਲੀਲ ਦਿੰਦੇ ਹਨ ਕਿ ਪਾਬੰਦੀਆਂ ਦਾ ਰੂਸ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ, ਪਰ ਅਸਲੀਅਤ ਇਹ ਹੈ ਕਿ ਇਸਦਾ ਰੂਸ ‘ਤੇ ਬਹੁਤ ਪ੍ਰਭਾਵ ਪਿਆ ਹੈ। ਜੇਕਰ ਭਾਰਤ, ਚੀਨ, ਤੁਰਕੀ ਅਤੇ ਹੋਰ ਵੱਡੇ ਦੇਸ਼ ਰੂਸ ‘ਤੇ ਪਾਬੰਦੀਆਂ ਲਗਾਉਂਦੇ ਹਨ, ਤਾਂ ਪੁਤਿਨ ਜੰਗ ਨੂੰ ਰੋਕਣ ਲਈ ਮਜਬੂਰ ਹੋ ਜਾਣਗੇ।