ਜ਼ੇਲੇਨਸਕੀ ਦਾ ਦਾਅਵਾ ਰੂਸ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਯੁੱਧ ਮੈਦਾਨ ਵਿੱਚ ਉਤਾਰੇਗਾ, ਪੱਛਮੀ ਦੇਸ਼ਾਂ ਨੇ ਕਿਹਾ ਇਸ ਨਾਲ ਯੁੱਧ ਹੋਰ ਜ਼ਿਆਦਾ ਭੜਕੇਗਾ

ਜ਼ੇਲੇਨਸਕੀ ਦਾ ਦਾਅਵਾ ਰੂਸ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਯੁੱਧ ਮੈਦਾਨ ਵਿੱਚ ਉਤਾਰੇਗਾ, ਪੱਛਮੀ ਦੇਸ਼ਾਂ ਨੇ ਕਿਹਾ ਇਸ ਨਾਲ ਯੁੱਧ ਹੋਰ ਜ਼ਿਆਦਾ ਭੜਕੇਗਾ

ਯੂਕਰੇਨ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ 12 ਹਜ਼ਾਰ ਸੈਨਿਕ ਰੂਸ ਭੇਜੇ ਹਨ। ਇਨ੍ਹਾਂ ਵਿੱਚ 500 ਅਧਿਕਾਰੀ ਅਤੇ 3 ਜਨਰਲ ਸ਼ਾਮਲ ਹਨ।

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਰੂਸ ਹੁਣ ਉੱਤਰੀ ਕੋਰੀਆਈ ਫੌਜਾਂ ਨੂੰ ਯੁੱਧ ਵਿੱਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਸਿਪਾਹੀਆਂ ਨੂੰ ਇਸ ਹਫ਼ਤੇ ਤਾਇਨਾਤ ਕੀਤਾ ਜਾਵੇਗਾ।

ਦੂਜੇ ਪਾਸੇ ਪੱਛਮੀ ਦੇਸ਼ਾਂ ਨੇ ਕਿਹਾ ਹੈ ਕਿ ਇਸ ਕਦਮ ਨਾਲ ਜੰਗ ਸ਼ੁਰੂ ਹੋਵੇਗੀ ਅਤੇ ਇਸ ਦਾ ਅਸਰ ਦੂਜੇ ਖਿੱਤਿਆਂ ਖਾਸ ਕਰਕੇ ਇੰਡੋ-ਪੈਸੀਫਿਕ ‘ਚ ਹੋਵੇਗਾ। ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਦੀ ਖੁਫੀਆ ਏਜੰਸੀਆਂ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਐਤਵਾਰ ਅਤੇ ਸੋਮਵਾਰ ਦਰਮਿਆਨ ਲੜਾਈ ਵਿੱਚ ਭੇਜਿਆ ਜਾਵੇਗਾ। ਯੂਕਰੇਨ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ 12 ਹਜ਼ਾਰ ਸੈਨਿਕ ਰੂਸ ਭੇਜੇ ਹਨ। ਇਨ੍ਹਾਂ ਵਿੱਚ 500 ਅਧਿਕਾਰੀ ਅਤੇ 3 ਜਨਰਲ ਸ਼ਾਮਲ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਰੂਸ ‘ਚ ਉੱਤਰੀ ਕੋਰੀਆ ਦੇ 3 ਹਜ਼ਾਰ ਸੈਨਿਕ ਪਹਿਲਾਂ ਹੀ ਤਾਇਨਾਤ ਹਨ। ਦਾਅਵੇ ਮੁਤਾਬਕ ਇਨ੍ਹਾਂ ਸੈਨਿਕਾਂ ਨੂੰ ਰੂਸ ਦੇ ਪੂਰਬੀ ਹਿੱਸੇ ‘ਚ ਫੌਜੀ ਠਿਕਾਣਿਆਂ ‘ਤੇ ਸਿਖਲਾਈ ਦਿੱਤੀ ਗਈ ਹੈ। ਪਿਛਲੇ ਹਫਤੇ 18 ਅਕਤੂਬਰ ਨੂੰ ਦੱਖਣੀ ਕੋਰੀਆ ਨੇ ਵੀ ਦਾਅਵਾ ਕੀਤਾ ਸੀ ਕਿ ਉੱਤਰੀ ਕੋਰੀਆ ਨੇ ਯੂਕਰੇਨ ਯੁੱਧ ‘ਚ ਰੂਸ ਦੀ ਮਦਦ ਲਈ ਫੌਜ ਭੇਜੀ ਸੀ। ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੈਸ਼ਨਲ ਇੰਟੈਲੀਜੈਂਸ ਸਰਵਿਸਰ (NIS) ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।