ਭਟਕੇ ਵਿਮੁਕਤ ਵਿਕਾਸ ਪਰਿਸ਼ਦ ਮਹਾਰਾਸ਼ਟਰ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੈਅਰਮੈਨ ਇਕਬਾਲ ਸਿੰਘ ਲਾਲਪੁਰਾ

ਭਟਕੇ ਵਿਮੁਕਤ ਵਿਕਾਸ ਪਰਿਸ਼ਦ ਮਹਾਰਾਸ਼ਟਰ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੈਅਰਮੈਨ ਇਕਬਾਲ ਸਿੰਘ ਲਾਲਪੁਰਾ

ਭਟਕੇ ਵਿਮੁਕਤ ਵਿਕਾਸ ਪਰਿਸ਼ਦ ਮਹਾਰਾਸ਼ਟਰ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੈਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਪੱਤਰ ਲਿਖ ਕੇ, ਮੁਸਲਮਾਨ ਭੀੜ ਵੱਲੋਂ ਸਿੱਖ ਸਿਕਲਿਗਰ ਭਾਈਚਾਰੇ ਦੇ ਤਿੰਨ ਬੱਚਿਆਂ ਨੂੰ ਬੇਰਹਮੀ ਨਾਲ ਕੁੱਟਣ ਦੇ ਮਾਮਲੇ ਵਿਚ (ਜਿਨ੍ਹਾਂ ਵਿਚ ਇੱਕ ਦੀ ਮੌਤ ਹੋ ਗਈ) ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਤਤਕਾਲ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।

ਇਸਦੇ ਨਾਲ ਹੀ ਜਥੇਬੰਦੀ ਵੱਲੋਂ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਫਾਸਟ ਟਰੈਕ ਅਦਾਲਤ ਵਿਚ ਪੇਸ਼ ਕਰ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵੀ ਮੰਗ ਕੀਤੀ ਗਈ ਹੈ। ਭਟਕੇ ਵਿਮੁਕਤ ਵਿਕਾਸ ਪ੍ਰੀਸ਼ਦ, ਮਹਾਰਾਸ਼ਟਰ ਨੇ ਕਿਰਪਾਲ ਸਿੰਘ ਭੋਂਦ ਦੇ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦੇਣ ਲਈ ਅਤੇ ਜਖਮੀ ਬੱਚਿਆਂ ਅਰੁਣਸਿੰਘ ਟਾਕ ਤੇ ਗੋਰਾ ਸਿੰਘ ਦੁਧਾਨੀ ਨੂੰ 15 ਲੱਖ ਦੀ ਆਰਥਿਕ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ।

ਸਮੂਹ ਟੀਮ ਵੱਲੋਂ ਪ੍ਰਭਭਣੀ ਦੀ ਕਲੇਕਟਰ ਆਂਚਲ ਗੋਇਲ ਅਤੇ ਐਸਪੀ ਰਾਗਸੁਧਾ ਨੂੰ ਵੀ ਇਸ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਕਿਰਪਾਲ ਸਿੰਘ ਹਜ਼ੂਰੀਆ (ਪ੍ਰਧਾਨ ਭਾਜਪਾ ਸਿੱਖ ਅਗਾੜੀ),ਤੇਗਾ ਸਿੰਘ ਬਾਵਰੀ (ਮਹਾਰਾਸ਼ਟਰ ਸਿਕਲਿਗਰ ਐਸੋਸੀਏਸ਼ਨ),ਕੇਹਰ ਸਿੰਘ,ਅਨੂਪ ਸਿੰਘ ਤੇ ਹਰਜੀਤ ਸਿੰਘ ਵੀ ਸ਼ਾਮਲ ਸਨ। #DailyPunjabPost#SikligarSikh#Maharashtra#Lynching