- ਅੰਤਰਰਾਸ਼ਟਰੀ
- No Comment
ਸਾਬਕਾ ਜ਼ਿੰਬਾਬਵੇ ਕ੍ਰਿਕਟਰ ਹੀਥ ਸਟ੍ਰੀਕ ਜ਼ਿੰਦਾ ਹੈ, ਟੀਮ ਦੇ ਸਾਬਕਾ ਸਾਥੀ ਓਲਾਂਗਾ ਨੇ ਕਿਹਾ- ਕਿਸੇ ਨੇ ਫੈਲਾਈ ਝੂਠੀ ਖ਼ਬਰ

ਓਲਾਂਗਾ ਨੇ ਕਿਹਾ, ‘ਹੀਥ ਸਟ੍ਰੀਕ ਜਿੰਦਾ ਹੈ। ਉਸ ਦੀ ਮੌਤ ਦੀ ਖ਼ਬਰ ਬੜੀ ਤੇਜ਼ੀ ਨਾਲ ਫੈਲ ਗਈ। ਮੈਂ ਹੁਣੇ ਉਸ ਨਾਲ ਗੱਲ ਕੀਤੀ। ਤੀਜੇ ਅੰਪਾਇਰ ਨੇ ਉਸ ਨੂੰ ਵਾਪਸ ਬੁਲਾਇਆ, ਉਹ ਜਿੰਦਾ ਹੈ।
ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰ ਹੀਥ ਸਟ੍ਰੀਕ ਜ਼ਿੰਦਾ ਹਨ। ਉਨ੍ਹਾਂ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਸਾਬਕਾ ਟੀਮ ਦੇ ਸਾਥੀ ਹੈਨਰੀ ਓਲਾਂਗਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਇਸਤੋਂ ਥੋੜੀ ਦੇਰ ਬਾਅਦ ਉਸਨੇ ਪੋਸਟ ਨੂੰ ਡਿਲੀਟ ਕਰ ਦਿੱਤਾ। ਇੱਕ ਘੰਟੇ ਬਾਅਦ ਓਲਾਂਗਾ ਨੇ ਕਿਹਾ ਕਿ ਉਹ (ਸਟ੍ਰੀਕ) ਜਿੰਦਾ ਹਨ।

ਨਿਊਜ਼ ਏਜੰਸੀ ਮੁਤਾਬਕ ਮਿਡ ਡੇਅ ਅਖ਼ਬਾਰ ਨਾਲ ਗੱਲਬਾਤ ਦੌਰਾਨ ਸਟ੍ਰੀਕ ਨੇ ਕਿਹਾ, ‘ਮੈਂ ਇਹ ਜਾਣ ਕੇ ਬਹੁਤ ਪ੍ਰੇਸ਼ਾਨ ਹਾਂ ਕਿ ਸੋਸ਼ਲ ਮੀਡੀਆ ਦੇ ਇਸ ਯੁੱਗ ‘ਚ ਕਿਸੇ ਦੀ ਮੌਤ ਦੀ ਖ਼ਬਰ ਬਿਨਾਂ ਪੁਸ਼ਟੀ ਦੇ ਕਿਵੇਂ ਫੈਲਾਈ ਜਾ ਸਕਦੀ ਹੈ।’ ਹੈਨਰੀ ਓਲਾਂਗਾ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ, ‘ਦੁਖਦਾਈ ਖਬਰ ਆਈ ਹੈ ਕਿ ਹੀਥ ਸਟ੍ਰੀਕ ਹੁਣ ਦੂਜੀ ਦੁਨੀਆ ‘ਤੇ ਚਲਾ ਗਿਆ ਹੈ। ਜ਼ਿੰਬਾਬਵੇ ਕ੍ਰਿਕਟ ਦੇ ਮਹਾਨ ਕ੍ਰਿਕਟਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੇ ਨਾਲ ਖੇਡਣਾ ਮਾਣ ਵਾਲੀ ਗੱਲ ਹੈ। ਓਲਾਂਗਾ ਨੇ ਹੀਥ ਸਟ੍ਰੀਕ ਦੀ ਮੌਤ ਬਾਰੇ ਟਵੀਟ ਡਿਲੀਟ ਕਰ ਦਿੱਤਾ।

ਓਲਾਂਗਾ ਨੇ ਕਿਹਾ, ‘ਹੀਥ ਸਟ੍ਰੀਕ ਜਿੰਦਾ ਹੈ। ਉਸ ਦੀ ਮੌਤ ਦੀ ਖ਼ਬਰ ਬੜੀ ਤੇਜ਼ੀ ਨਾਲ ਫੈਲ ਗਈ। ਮੈਂ ਹੁਣੇ ਉਸ ਨਾਲ ਗੱਲ ਕੀਤੀ। ਤੀਜੇ ਅੰਪਾਇਰ ਨੇ ਉਸ ਨੂੰ ਵਾਪਸ ਬੁਲਾਇਆ, ਉਹ ਜਿੰਦਾ ਹੈ। ਆਪਣੇ 12 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਸਟ੍ਰੀਕ ਨੇ ਲਗਭਗ 4 ਸਾਲਾਂ ਤੱਕ ਜ਼ਿੰਬਾਬਵੇ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ।

2000 ਤੋਂ 2004 ਤੱਕ, ਸਟ੍ਰੀਕ ਨੇ ਟੈਸਟ ਅਤੇ ਵਨਡੇ ਦੋਵਾਂ ਫਾਰਮੈਟਾਂ ਵਿੱਚ ਜ਼ਿੰਬਾਬਵੇ ਟੀਮ ਦੀ ਕਪਤਾਨੀ ਕੀਤੀ। ਇਸ ਦੇ ਨਾਲ ਹੀ ਜ਼ਿੰਬਾਬਵੇ ਲਈ ਟੈਸਟ ਫਾਰਮੈਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਕਾਰਨਾਮਾ ਅਜੇ ਵੀ ਹੀਥ ਸਟ੍ਰੀਕ ਦੇ ਨਾਂ ਦਰਜ ਹੈ। ਸਟ੍ਰੀਕ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਸਾਲ 1993 ਵਿੱਚ ਪਾਕਿਸਤਾਨ ਦੇ ਖਿਲਾਫ ਕੀਤੀ ਸੀ।

ਇਸਤੋਂ ਪਹਿਲਾ ਹੀਥ ਸਟ੍ਰੀਕ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਸਾਬਕਾ ਸਾਥੀ ਅਤੇ ਤੇਜ਼ ਗੇਂਦਬਾਜ਼ ਹੈਨਰੀ ਓਲਾਂਗਾ ਨੇ ਟਵੀਟ ਕਰਕੇ ਦਿੱਤੀ। ਇਸ ‘ਚ ਉਨ੍ਹਾਂ ਲਿਖਿਆ ਕਿ ਦੁਖਦਾਈ ਖਬਰ ਆਈ ਹੈ ਕਿ ਹੀਥ ਸਟ੍ਰੀਕ ਹੁਣ ਕਿਸੇ ਹੋਰ ਦੁਨੀਆ ‘ਚ ਚਲਾ ਗਿਆ ਹੈ। ਜ਼ਿੰਬਾਬਵੇ ਕ੍ਰਿਕਟ ਦੇ ਮਹਾਨ ਕ੍ਰਿਕਟਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੇ ਨਾਲ ਖੇਡਣਾ ਮਾਣ ਵਾਲੀ ਗੱਲ ਹੈ, ਪਰ ਬਾਅਦ ‘ਚ ਇਹ ਖ਼ਬਰ ਝੂਠੀ ਨਿਕਲੀ।