ਅਮਰੀਕੀ ਅਭਿਨੇਤਰੀ ਅਤੇ ਗਾਇਕਾ ਮੈਰੀ ਮਿਲਬੇਨ ਨੇ ਮਣੀਪੁਰ ਮੁੱਦੇ ‘ਤੇ ਪੀਐੱਮ ਮੋਦੀ ਦਾ ਕੀਤਾ ਸਮਰਥਨ

ਅਮਰੀਕੀ ਅਭਿਨੇਤਰੀ ਅਤੇ ਗਾਇਕਾ ਮੈਰੀ ਮਿਲਬੇਨ ਨੇ ਮਣੀਪੁਰ ਮੁੱਦੇ ‘ਤੇ ਪੀਐੱਮ ਮੋਦੀ ਦਾ ਕੀਤਾ ਸਮਰਥਨ

ਮੈਰੀ ਮਿਲਬੇਨ ਨੇ ਕਿਹਾ ਕਿ ਮਨੀਪੁਰ ਦੀਆਂ ਮਾਵਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨਸਾਫ਼ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਨਾਂ ਕਿਸੇ ਤੱਥ ਦੇ ਸਿਰਫ਼ ਨਾਅਰੇਬਾਜ਼ੀ ਕਰਨਗੇ।


ਮਣੀਪੁਰ ਮੁੱਦੇ ‘ਤੇ ਦੇਸ਼ ਦੀ ਸੰਸਦ ਵਿਚ ਹੰਗਾਮਾ ਲਗਾਤਾਰ ਜਾਰੀ ਰਿਹਾ ਅਤੇ ਇਸ ਨੂੰ ਲੈ ਕੇ ਦੇਸ਼ ਦੀ ਜਨਤਾ ਵਿਚ ਬਹੁਤ ਗੁੱਸਾ ਹੈ। ਵੀਰਵਾਰ ਨੂੰ ਦੇਸ਼ ਦੀ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਕਈ ਵਿਸ਼ਿਆਂ ‘ਤੇ ਆਪਣੀ ਗੱਲ ਰੱਖੀ। ਇਸ ਵਿੱਚ ਮਣੀਪੁਰ ਦਾ ਵਿਸ਼ਾ ਵੀ ਸ਼ਾਮਲ ਸੀ।

ਪੀਐਮ ਮੋਦੀ ਨੇ ਮਣੀਪੁਰ ਨੂੰ ਲੈ ਕੇ ਵੀ ਕਾਂਗਰਸ ਨੂੰ ਘੇਰਿਆ। ਹਾਲਾਂਕਿ ਪੀਐਮ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਅਫਰੀਕੀ-ਅਮਰੀਕੀ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਨੇ ਟਵੀਟ ਕਰਕੇ ਪੀਐਮ ਮੋਦੀ ਦੇ ਭਾਸ਼ਣ ਦਾ ਸਮਰਥਨ ਕੀਤਾ ਹੈ। ਮਿਲੀਬਨ ਨੇ ਟਵੀਟ ਕੀਤਾ ਕਿ ਭਾਰਤ ਨੂੰ ਆਪਣੇ ਨੇਤਾ ‘ਤੇ ਪੂਰਾ ਭਰੋਸਾ ਹੈ।

ਮੈਰੀ ਮਿਲਬੇਨ ਨੇ ਕਿਹਾ ਕਿ ਮਨੀਪੁਰ ਦੀਆਂ ਮਾਵਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨਸਾਫ਼ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਨਾਂ ਕਿਸੇ ਤੱਥ ਦੇ ਸਿਰਫ਼ ਨਾਅਰੇਬਾਜ਼ੀ ਕਰਨਗੇ। ਮਿਲੇਬਨ ਨੇ ਆਪਣੇ ਟਵੀਟ ‘ਚ ਲਿਖਿਆ, “ਭਾਰਤ ਨੂੰ ਆਪਣੇ ਨੇਤਾ ‘ਤੇ ਭਰੋਸਾ ਹੈ। ਭਾਰਤ ਦੇ ਮਨੀਪੁਰ ਦੀਆਂ ਮਾਵਾਂ, ਧੀਆਂ ਅਤੇ ਔਰਤਾਂ ਨੂੰ ਇਨਸਾਫ ਮਿਲੇਗਾ।”

ਮੈਰੀ ਨੇ ਕਿਹਾ ਕਿ ਪੀਐੱਮ ਮੋਦੀ ਹਮੇਸ਼ਾ ਤੁਹਾਡੀ ਆਜ਼ਾਦੀ ਲਈ ਲੜਦੇ ਰਹਿਣਗੇ।” ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਜਿਹੜੀ ਪਾਰਟੀ ਆਪਣੀ ਸੱਭਿਆਚਾਰਕ ਵਿਰਾਸਤ ਦਾ ਅਪਮਾਨ ਕਰਦੀ ਹੈ। ਦੇਸ਼ ਦੇ ਬੱਚਿਆਂ ਨੂੰ ਰਾਸ਼ਟਰੀ ਗੀਤ ਗਾਉਣ ਤੋਂ ਵਾਂਝਾ ਰੱਖਿਆ ਹੈ। ਵਿਦੇਸ਼ਾਂ ਵਿੱਚ ਕਿਸੇ ਦੇ ਦੇਸ਼ ਦਾ ਅਪਮਾਨ ਕਰਨਾ, ਇਹ ਲੀਡਰਸ਼ਿਪ ਨਹੀਂ ਹੈ, ਇਹ ਸਿਧਾਂਤਹੀਣਤਾ ਹੈ।

ਵਿਰੋਧੀ ਧਿਰ ਬਿਨਾਂ ਕਿਸੇ ਤੱਥ ਦੇ ਉੱਚੀ-ਉੱਚੀ ਰੌਲਾ ਪਾਵੇਗੀ। ਇਸ ਸਾਲ ਜੂਨ ‘ਚ ਮੈਰੀ ਮਿਲਬੇਨ ਨੇ ਅਮਰੀਕਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਉਸਨੇ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਬਿਲਡਿੰਗ ਵਿੱਚ ਭਾਰਤ ਦਾ ਰਾਸ਼ਟਰੀ ਗੀਤ ਗਾਇਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ‘ਜਨ ਗਣ ਮਨ’ ਗਾਉਣ ਤੋਂ ਬਾਅਦ ਮੈਰੀ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਸਦ ‘ਚ ਕਿਹਾ, ‘ਰਾਜ ਅਤੇ ਕੇਂਦਰ ਸਰਕਾਰਾਂ ਮਨੀਪੁਰ ‘ਚ ਸ਼ਾਂਤੀ ਬਹਾਲ ਕਰਨ ਅਤੇ ਔਰਤਾਂ ਖਿਲਾਫ ਅਪਰਾਧਾਂ ‘ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਲਈ ਕੰਮ ਕਰ ਰਹੀਆਂ ਹਨ। ਔਰਤਾਂ ਵਿਰੁੱਧ ਗੰਭੀਰ ਅਪਰਾਧ ਹੋਏ ਹਨ ਅਤੇ ਉਹ ਮੁਆਫੀਯੋਗ ਨਹੀਂ ਹਨ। ਸੂਬਾ ਅਤੇ ਕੇਂਦਰ ਦੋਵੇਂ ਸਰਕਾਰਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।