- ਅੰਤਰਰਾਸ਼ਟਰੀ
- No Comment
ਈਰਾਨ ਨੇ ਬਣਾਇਆ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਡਰੋਨ, 2000 ਕਿਲੋਮੀਟਰ ਦੀ ਰੇਂਜ, 300 ਕਿਲੋਗ੍ਰਾਮ ਭਾਰ ਚੁੱਕਣ ‘ਚ ਸਮਰੱਥ
ਈਰਾਨ ਨੇ ਮੋਹਾਜਿਰ-10 ਡਰੋਨ ਨੂੰ ਲੌਂਚ ਕੀਤਾ, ਜਿਸ ਦੀ ਸਮਰੱਥਾ ਹੈਰਾਨ ਕਰਨ ਵਾਲੀ ਹੈ। ਇਹ ਡਰੋਨ ਇਜ਼ਰਾਈਲ ਤੱਕ ਮਾਰ ਕਰਨ ‘ਚ ਸਮਰੱਥ ਹੈ।
ਈਰਾਨ ਹਮੇਸ਼ਾਂ ਤੋਂ ਆਪਣੇ ਰੱਖਿਆ ਬਜਟ ‘ਤੇ ਬਹੁੱਤ ਧਿਆਨ ਦਿੰਦਾ ਹੈ ਅਤੇ ਹਮੇਸ਼ਾ ਨਵੀਂ ਤਕਨੀਕ ਵਾਲੇ ਹਥਿਆਰ ਤਿਆਰ ਕਰਦਾ ਰਹਿੰਦਾ ਹੈ। ਈਰਾਨ ਨਵੀਂ ਡਰੋਨ ਸ਼ਕਤੀ ਵਜੋਂ ਉੱਭਰ ਰਿਹਾ ਹੈ। ਅਮਰੀਕਾ ਅਤੇ ਇਜ਼ਰਾਈਲ ਦਾ ਦੁਸ਼ਮਣ ਈਰਾਨ ਤੇਜ਼ੀ ਨਾਲ ਆਪਣੀ ਡਰੋਨ ਸਮਰੱਥਾ ਵਧਾ ਰਿਹਾ ਹੈ।
ਈਰਾਨ ਨੇ ਮੋਹਾਜਿਰ-10 ਡਰੋਨ ਨੂੰ ਲੌਂਚ ਕੀਤਾ, ਜਿਸਦੀ ਸਮਰੱਥਾ ਹੈਰਾਨ ਕਰਨ ਵਾਲੀ ਹੈ। ਇਹ ਡਰੋਨ ਇਜ਼ਰਾਈਲ ਤੱਕ ਮਾਰ ਕਰਨ ‘ਚ ਸਮਰੱਥ ਹੈ। ਇੰਨਾ ਹੀ ਨਹੀਂ ਇਹ ਡਰੋਨ 24 ਘੰਟੇ ਲਗਾਤਾਰ ਉੱਡ ਸਕਦਾ ਹੈ। ਇਸ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਈਰਾਨ ਦਾ ਇਹ ਡਰੋਨ ਅਮਰੀਕਾ ਦੇ MQ-9 ਡਰੋਨ ਵਰਗਾ ਹੈ। ਇਹ ਡਰੋਨ 7 ਹਜ਼ਾਰ ਮੀਟਰ ਦੀ ਉਚਾਈ ‘ਤੇ ਉੱਡ ਸਕਦਾ ਹੈ।
ਈਰਾਨੀ ਮੀਡੀਆ ਨੇ ਮੰਗਲੌਰ ‘ਤੇ ਇਕ ਪੋਸਟਰ ਵੀ ਜਾਰੀ ਕੀਤਾ ਹੈ। ਇਸ ‘ਚ ਡਰੋਨ ਇਜ਼ਰਾਈਲ ਦੇ ਪਰਮਾਣੂ ਪਲਾਂਟ ਡਿਮੋਨਾ ਦੇ ਉੱਪਰ ਉੱਡਦਾ ਨਜ਼ਰ ਆ ਰਿਹਾ ਹੈ। ਇਸ ਪੋਸਟਰ ‘ਤੇ ਫਾਰਸੀ ਅਤੇ ਹਿਬਰੂ ‘ਚ ਲਿਖਿਆ ਸੀ-ਪੱਥਰ ਯੁੱਗ ‘ਚ ਵਾਪਸੀ ਲਈ ਤਿਆਰ ਰਹੋ। ਈਰਾਨ ਨੇ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਨਵੀਂ ਕਿਸਮ ਦਾ ਡਰੋਨ ਪੇਸ਼ ਕੀਤਾ ਹੈ। ਈਰਾਨ ਦਾ ਦਾਅਵਾ ਹੈ ਕਿ ਉਸ ਦਾ ਨਵਾਂ ਡਰੋਨ ਇਜ਼ਰਾਈਲ ‘ਤੇ ਹਮਲਾ ਕਰਨ ਦੇ ਸਮਰੱਥ ਹੈ। ਇਸ ਦਾ ਨਾਮ ਮੁਹਾਜਿਰ-10 ਡਰੋਨ ਹੈ।
ਈਰਾਨ ਦੇ ਰੱਖਿਆ ਮੰਤਰਾਲੇ ਅਤੇ ਆਰਮਡ ਫੋਰਸਿਜ਼ ਲੌਜਿਸਟਿਕਸ ਨੇ ਰੱਖਿਆ ਉਦਯੋਗ ਦਿਵਸ ਦੇ ਮੌਕੇ ‘ਤੇ ਆਯੋਜਿਤ ਰੱਖਿਆ ਐਕਸਪੋ ਦੌਰਾਨ ਮੁਹਾਜਿਰ-10 ਡਰੋਨ ਨੂੰ ਲੌਂਚ ਕੀਤਾ। ਮੁਹਾਜਿਰ-10 ਡਰੋਨ ਦੀ ਸਮਰੱਥਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਉਦਘਾਟਨ ਪ੍ਰੋਗਰਾਮ ‘ਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਵੀ ਮੌਜੂਦ ਸਨ। ਈਰਾਨ ਦਾ ਮੁਹਾਜਿਰ-10 ਡਰੋਨ ਅਮਰੀਕਾ ਦੇ MQ-9 ਰੀਪਰ ਵਰਗਾ ਦਿਸਦਾ ਹੈ। ਇਹ ਇੱਕ ਅਣਦੱਸੀ ਹਵਾਈ ਪੱਟੀ ਤੋਂ ਉਡਾਣ ਭਰਦਾ ਵੀ ਦਿਖਾਇਆ ਗਿਆ ਹੈ। ਈਰਾਨ ਦਾ ਦਾਅਵਾ ਹੈ ਕਿ ਮੁਹਾਜਿਰ-10 ਡਰੋਨ ਕਈ ਤਰ੍ਹਾਂ ਦੇ ਬੰਬਾਂ ਅਤੇ ਐਂਟੀ-ਰਡਾਰ ਸਿਸਟਮ ਨਾਲ ਉੱਡ ਸਕਦਾ ਹੈ। ਇਹ ਜਾਸੂਸੀ ਦੇ ਨਾਲ-ਨਾਲ ਹਮਲਾ ਕਰਨ ਵਿੱਚ ਵੀ ਮੁਹਾਰਤ ਰੱਖਦਾ ਹੈ।