ਜੇਕਰ ਮੈਂ ਦੂਜੀ ਵਾਰ ਰਾਸ਼ਟਰਪਤੀ ਬਣਿਆ ਤਾਂ ਰੂਸ ਅਤੇ ਯੂਕਰੇਨ ਦੀ ਜੰਗ ਸਿਰਫ ਇਕ ਦਿਨ ‘ਚ ਖਤਮ ਕਰ ਦੇਵੇਂਗਾ : ਡੋਨਾਲਡ ਟਰੰਪ

ਜੇਕਰ ਮੈਂ ਦੂਜੀ ਵਾਰ ਰਾਸ਼ਟਰਪਤੀ ਬਣਿਆ ਤਾਂ ਰੂਸ ਅਤੇ ਯੂਕਰੇਨ ਦੀ ਜੰਗ ਸਿਰਫ ਇਕ ਦਿਨ ‘ਚ ਖਤਮ ਕਰ ਦੇਵੇਂਗਾ : ਡੋਨਾਲਡ ਟਰੰਪ

ਟਰੰਪ ਮੁਤਾਬਕ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਟਰੰਪ ਨੇ ਕਿਹਾ ਕਿ ਮੈਂ ਸਿਰਫ਼ ਦੋ ਕਾਲਾਂ ਕਰਾਂਗਾ। ਇੱਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਅਤੇ ਦੂਜਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਤੇ ਉਸਤੋਂ ਬਾਅਦ ਇਹ ਜੰਗ ਖਤਮ ਹੋ ਜਾਵੇਗੀ।


ਡੋਨਾਲਡ ਟਰੰਪ ਦੀ ਗਿਣਤੀ ਅਮਰੀਕਾ ਦੇ ਸਿਰਫਿਰੇ ਸਾਬਕਾ ਰਾਸ਼ਟਰਪਤੀ ਵਜੋਂ ਕੀਤੀ ਜਾਂਦੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਰਕਾਰ ਉਸ ਰਾਜ਼ ਦਾ ਖੁਲਾਸਾ ਕਰ ਦਿੱਤਾ ਹੈ, ਜਿਸ ਬਾਰੇ ਉਨ੍ਹਾਂ ਦੇ ਆਲੋਚਕ ਤਾਅਨੇ ਮਾਰ ਰਹੇ ਸਨ। ਟਰੰਪ ਨੇ ਦੱਸਿਆ ਹੈ ਕਿ ਜੇਕਰ ਉਹ ਦੂਜੀ ਵਾਰ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਸਿਰਫ ਇਕ ਦਿਨ ‘ਚ ਕਿਵੇਂ ਖਤਮ ਕਰ ਦੇਣਗੇ।

ਟਰੰਪ ਮੁਤਾਬਕ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਮੈਂ ਸਿਰਫ਼ ਦੋ ਕਾਲਾਂ ਕਰਨੀਆਂ ਚਾਹੁੰਦਾ ਹਾਂ। ਇੱਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਅਤੇ ਦੂਜਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ। ਦੋਵਾਂ ਕੋਲ ਜੰਗ ਖ਼ਤਮ ਕਰਨ ਦਾ ਇੱਕੋ ਇੱਕ ਵਿਕਲਪ ਹੋਵੇਗਾ। ਟਰੰਪ ਨੇ ਲਗਭਗ ਇਕ ਸਾਲ ਪਹਿਲਾਂ ਜੋ ਬਿਡੇਨ ‘ਤੇ ਤਾਅਨਾ ਮਾਰਿਆ ਸੀ। ਟਰੰਪ ਨੇ ਕਿਹਾ ਸੀ- ‘ਜੇਕਰ ਅਮਰੀਕੀ ਰਾਸ਼ਟਰਪਤੀ ਚਾਹੁਣ ਤਾਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ 24 ਘੰਟਿਆਂ ‘ਚ ਖਤਮ ਹੋ ਸਕਦੀ ਹੈ।’

ਜੇਕਰ ਮੈਂ 2024 ਵਿੱਚ ਦੁਬਾਰਾ ਰਾਸ਼ਟਰਪਤੀ ਬਣਿਆ ਤਾਂ ਅਜਿਹਾ ਕਰਕੇ ਦਿਖਾਵਾਂਗਾ। ਇਸ ਯੋਜਨਾ ਦਾ ਖੁਲਾਸਾ ਅਮਰੀਕੀ ਟੀਵੀ ਚੈਨਲ ‘ਫਾਕਸ ਨਿਊਜ਼’ ਨੂੰ ਦਿੱਤੇ ਇੰਟਰਵਿਊ ‘ਚ ਹੋਇਆ ਹੈ। ਟਰੰਪ ਨੇ ਕਿਹਾ- ‘ਜ਼ੇਲੇਂਸਕੀ ਅਤੇ ਪੁਤਿਨ ਦੋਵੇਂ ਮੇਰੇ ਚੰਗੇ ਦੋਸਤ ਹਨ। ਮੈਂ ਜ਼ੇਲੇਨਸਕੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਪੁਤਿਨ ਦਾ ਵੀ ਇਹੀ ਹਾਲ ਹੈ। ਮੈਂ ਜ਼ੇਲੇਨਸਕੀ ਨੂੰ ਕਹਾਂਗਾ – ਹੁਣ ਤੁਹਾਨੂੰ ਯੁੱਧ ਨੂੰ ਖਤਮ ਕਰਨ ਲਈ ਇੱਕ ਸੌਦਾ ਕਰਨਾ ਹੋਵੇਗਾ ਅਤੇ ਮੈਂ ਪੁਤਿਨ ਨੂੰ ਕਹਾਂਗਾ – ਜੇਕਰ ਤੁਸੀਂ ਯੂਕਰੇਨ ਨਾਲ ਡੀਲ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ (ਯੂਕਰੇਨ) ਨੂੰ ਇੰਨੀ ਮਦਦ ਦੇਵਾਂਗੇ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇਸ ਤੋਂ ਬਾਅਦ ਦੋਵਾਂ ਕੋਲ ਕੋਈ ਵਿਕਲਪ ਨਹੀਂ ਬਚੇਗਾ ਅਤੇ ਉਨ੍ਹਾਂ ਨੂੰ ਜੰਗ ਖਤਮ ਕਰਨ ਲਈ ਡੀਲ ਕਰਨੀ ਪਵੇਗੀ। ਟਰੰਪ ਨੇ ਫਿਰ ਬਿਡੇਨ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ- ‘ਬਾਕੀ ਦੁਨੀਆ ਦੇ ਨੇਤਾ ਬਹੁਤ ਸਮਝਦਾਰ ਹਨ, ਅਤੇ ਸੱਚਾਈ ਇਹ ਹੈ ਕਿ ਸਾਡੇ ਰਾਸ਼ਟਰਪਤੀ ਉਨ੍ਹਾਂ ਨਾਲ ਬਿਲਕੁਲ ਵੀ ਨਜਿੱਠਣ ਦੇ ਯੋਗ ਨਹੀਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਿਡੇਨ ਅਮਰੀਕੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹੈ।