ਰਜਨੀਕਾਂਤ ਦੀ ਫਿਲਮ ‘ਜੇਲਰ’ ਦੇਖਣ ਲਈ 2 ਸ਼ਹਿਰਾਂ ‘ਚ ਛੁੱਟੀ ਦਾ ਐਲਾਨ, ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਮੁਫਤ ਟਿਕਟਾਂ

ਰਜਨੀਕਾਂਤ ਦੀ ਫਿਲਮ ‘ਜੇਲਰ’ ਦੇਖਣ ਲਈ 2 ਸ਼ਹਿਰਾਂ ‘ਚ ਛੁੱਟੀ ਦਾ ਐਲਾਨ, ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਮੁਫਤ ਟਿਕਟਾਂ

‘ਜੇਲਰ’ ਫਿਲਮ ਨੂੰ ਲੈ ਕੇ ਦੱਖਣ ‘ਚ ਇੰਨੀ ਚਰਚਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਚੇਨਈ ਅਤੇ ਬੈਂਗਲੁਰੂ ਦੇ ਕੁਝ ਦਫਤਰਾਂ ਨੇ ਰਜਨੀਕਾਂਤ ਦੀ ‘ਜੇਲਰ’ ਦੀ ਰਿਲੀਜ਼ ਵਾਲੇ ਦਿਨ ਆਪਣੇ ਕਰਮਚਾਰੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ।


ਰਜਨੀਕਾਂਤ ਦੀ ਸਟਾਰਡਮ ਦਾ ਕੋਈ ਮੁਕਾਬਲਾ ਨਹੀਂ ਹੈ। ਰਜਨੀਕਾਂਤ ਇੰਡਸਟਰੀ ਦੇ ਸਭ ਤੋਂ ਪਿਆਰੇ ਅਦਾਕਾਰਾਂ ਵਿੱਚੋਂ ਇੱਕ ਹਨ। ਸੁਪਰਸਟਾਰ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ। ਹੁਣ ਪ੍ਰਸ਼ੰਸਕ ਉਸਦੀ ਆਉਣ ਵਾਲੀ ਫਿਲਮ ‘ਜੇਲਰ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੇ 10 ਅਗਸਤ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਦਿਤੀ ਹੈ।

ਇਸ ਫਿਲਮ ਨੂੰ ਲੈ ਕੇ ਦੱਖਣ ‘ਚ ਇੰਨੀ ਚਰਚਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਚੇਨਈ ਅਤੇ ਬੈਂਗਲੁਰੂ ਦੇ ਕੁਝ ਦਫਤਰਾਂ ਨੇ ਰਜਨੀਕਾਂਤ ਦੀ ‘ਜੇਲਰ’ ਦੀ ਰਿਲੀਜ਼ ਵਾਲੇ ਦਿਨ ਆਪਣੇ ਕਰਮਚਾਰੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਮੈਗਾਸਟਾਰ ਰਜਨੀਕਾਂਤ ਇੱਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਲਈ ਤਿਆਰ ਹਨ। ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਆਪਣਾ ਪ੍ਰਸ਼ੰਸਕ ਬਣਾਉਣ ਵਾਲੇ ਅਦਾਕਾਰੀ ਦੇ ਬਾਦਸ਼ਾਹ ਰਜਨੀਕਾਂਤ ਦੀ ਫਿਲਮ ‘ਜੇਲਰ’ ਨੇ ਧਮਾਕਾ ਮਚਾ ਦਿਤਾ ਹੈ। ਇਸ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਹੁਣ ਕਈ ਦਫਤਰਾਂ ਨੇ ਵੀ ਫਿਲਮ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇੰਨਾ ਹੀ ਨਹੀਂ ਚੇਨਈ ਅਤੇ ਬੈਂਗਲੁਰੂ ਦੀਆਂ ਕੁਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਰਜਨੀਕਾਂਤ ਦੀਆਂ ਫਿਲਮਾਂ ਦੀਆਂ ਮੁਫਤ ਟਿਕਟਾਂ ਵੀ ਵੰਡੀਆਂ ਹਨ।

ਅੰਗਰੇਜ਼ੀ ਵੈੱਬਸਾਈਟ ਇਕਨਾਮਿਕ ਟਾਈਮਜ਼ ‘ਚ ਛਪੀ ਖਬਰ ਮੁਤਾਬਕ ਜੇਲਰ ਦੀ ਰਿਲੀਜ਼ ਦੀ ਤਰੀਕ ਨੂੰ ਲੈ ਕੇ ਚੇਨਈ ਅਤੇ ਬੈਂਗਲੁਰੂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਇੱਕ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨੋਟ ਜਾਰੀ ਕਰਕੇ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਹੈ। ਹਾਲ ਹੀ ‘ਚ ਇਸ ਮੋਸਟ ਅਵੇਟਿਡ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ ਹੈ । ਥਲਾਈਵਾ ਦੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦਾ ਟ੍ਰੇਲਰ ਦੇਖਣ ਤੋਂ ਬਾਅਦ ਉਤਸ਼ਾਹ ਦੁੱਗਣਾ ਹੋ ਗਿਆ। ਜੇਕਰ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਰਜਨੀਕਾਂਤ ਦੇ ਨਾਲ ਰਾਮਿਆ ਕ੍ਰਿਸ਼ਨਨ, ਜੈਕੀ ਸ਼ਰਾਫ, ਤਮੰਨਾ ਭਾਟੀਆ, ਸ਼ਿਵ ਰਾਜਕੁਮਾਰ, ਸੁਨੀਲ ਅਤੇ ਯੋਗੀ ਬਾਬੂ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।

ਇਸ ਧਮਾਕੇਦਾਰ ਫਿਲਮ ‘ਚ ਜੈਕੀ ਸ਼ਰਾਫ ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਰਜਨੀਕਾਂਤ ਫਿਲਮ ‘ਜੇਲਰ’ ‘ਚ ਜੇਲਰ ਮੁਥੂਵੇਲ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਜਿਨ੍ਹਾਂ ਦੀ ਜੇਲ੍ਹ ਵਿੱਚੋਂ ਇੱਕ ਖ਼ਤਰਨਾਕ ਗਰੋਹ ਆਪਣੇ ਆਗੂ ਨੂੰ ਛੁਡਾਉਣ ਦੀ ਯੋਜਨਾ ਬਣਾ ਰਿਹਾ ਹੈ। ਪਰ ਮੁਥੂਵੇਲ, ਇੱਕ ਸਖਤ ਪੁਲਿਸ ਵਾਲਾ, ਇੱਕ ਇਮਾਨਦਾਰ ਅਫਸਰ ਹੈ, ਜੋ ਘਰ ਵਿੱਚ ਇੱਕ ਵੱਖਰਾ ਵਿਅਕਤੀ ਹੈ ਅਤੇ ਜੇਲ੍ਹ ਵਿੱਚ ਇੱਕ ਵੱਖਰਾ ਵਿਅਕਤੀ ਹੈ। ਉਸ ਦਾ ਪਰਿਵਾਰ ਜੇਲ੍ਹਰ ਦੇ ਖ਼ਤਰਨਾਕ ਅੰਦਾਜ਼ ਤੋਂ ਅਣਜਾਣ ਹੈ। ਜੈਕੀ ਸ਼ਰਾਫ ਇਸ ਬਾਰੇ ਸਭ ਕੁਝ ਜਾਣਦੇ ਹਨ ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਹ ਜੇਲ੍ਹਰ ਮੁਥੁਵੇਲ ਨੂੰ ਕਿਸ ਤਰ੍ਹਾਂ ਮਜਬੂਰ ਕਰਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ।

ਦੱਸ ਦੇਈਏ ਕਿ ਫਿਲਮ ‘ਜੇਲਰ’ ਦੇ ਗੀਤ ਪਹਿਲਾਂ ਹੀ ਹਿੱਟ ਹੋ ਚੁੱਕੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਜਨੀਕਾਂਤ ਰਿਲੀਜ਼ ਤੋਂ ਬਾਅਦ ਫਿਲਮਾਂ ਤੋਂ ਬ੍ਰੇਕ ਲੈਣ ਜਾ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਰਜਨੀਕਾਂਤ ਨੇ ਇਕ ਨਿਯਮ ਬਣਾਇਆ ਹੈ, ਜਿਸ ਮੁਤਾਬਕ ਹਰ ਫਿਲਮ ਤੋਂ ਬਾਅਦ ਉਹ ਰੂਹਾਨੀ ਬ੍ਰੇਕ ਲੈ ਕੇ ਮੈਦਾਨੀ ਇਲਾਕਿਆਂ ‘ਚ ਸੈਰ ਕਰਨ ਜਾਂਦੇ ਹਨ।