‘ਰਾਮਾਇਣ’ ਦੀ ਸੀਤਾ ਦੀਪਿਕਾ ਚਿਖਲੀਆ ਜ਼ਬਰਦਸਤ ਭੂਮਿਕਾ ਨਾਲ ਕਰ ਰਹੀ ਵਾਪਸੀ, ਹਰ ਪਾਸੇ ਹੋ ਰਹੀ ਪ੍ਰਸ਼ੰਸਾ

‘ਰਾਮਾਇਣ’ ਦੀ ਸੀਤਾ ਦੀਪਿਕਾ ਚਿਖਲੀਆ ਜ਼ਬਰਦਸਤ ਭੂਮਿਕਾ ਨਾਲ ਕਰ ਰਹੀ ਵਾਪਸੀ, ਹਰ ਪਾਸੇ ਹੋ ਰਹੀ ਪ੍ਰਸ਼ੰਸਾ

ਦੀਪਿਕਾ ਚਿਖਲੀਆ ਲਗਭਗ 33 ਸਾਲਾਂ ਬਾਅਦ ਇਕ ਵਾਰ ਫਿਰ ਛੋਟੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਉਨ੍ਹਾਂ ਦੇ ਨਵੇਂ ਸ਼ੋਅ ਦਾ ਨਾਂ ‘ਧਰਤੀਪੁਤਰ ਨੰਦਿਨੀ’ ਹੈ।


ਦੀਪਿਕਾ ਚਿਖਲੀਆ ਨੇ ਰਾਮਾਇਣ’ ‘ਚ ਸੀਤਾ ਦਾ ਕਿਰਦਾਰ ਨਿਭਾ ਕੇ ਉਸ ਕਿਰਦਾਰ ਨੂੰ ਅਮਰ ਕਰ ਦਿਤਾ ਸੀ। ਦੀਪਿਕਾ ਚਿਖਲੀਆ ਟੀਵੀ ਦੀ ਉਹ ਅਦਾਕਾਰਾ ਹੈ, ਜਿਸਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ। ਹਰ ਕੋਈ ਦੀਪਿਕਾ ਨੂੰ ਉਸਦੇ ਕਿਰਦਾਰ ਤੋਂ ਜਾਣਦਾ ਹੈ। ਦੀਪਿਕਾ ਚਿਖਲੀਆ ਨੇ ‘ਰਾਮਾਇਣ’ ‘ਚ ਸੀਤਾ ਦਾ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਹੈ।

ਪ੍ਰਸ਼ੰਸਕ ਉਨ੍ਹਾਂ ਨੂੰ ਰਾਮਾਨੰਦ ਸਾਗਰ ਦੇ ਟੀਵੀ ਸ਼ੋਅ ‘ਰਾਮਾਇਣ’ ਦੇ ਸਮੇਂ ਤੋਂ ਜਾਣਦੇ ਹਨ। ਦੀਪਿਕਾ ਹੁਣ ਇੱਕ ਨਵੇਂ ਸ਼ੋਅ ਨਾਲ ਵਾਪਸ ਆ ਰਹੀ ਹੈ, ਜਿਸਦੀ ਕਹਾਣੀ ਅਯੁੱਧਿਆ ਦੇ ਪਿਛੋਕੜ ‘ਤੇ ਆਧਾਰਿਤ ਹੈ। ਇਸ ਸ਼ੋਅ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੀਪਿਕਾ ਚਿਖਲੀਆ ਦਾ ਨਵਾਂ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਦੀਪਿਕਾ ਚਿਖਲੀਆ ਲਗਭਗ 33 ਸਾਲਾਂ ਬਾਅਦ ਇਕ ਵਾਰ ਫਿਰ ਛੋਟੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਉਨ੍ਹਾਂ ਦੇ ਨਵੇਂ ਸ਼ੋਅ ਦਾ ਨਾਂ ‘ਧਰਤੀਪੁਤਰ ਨੰਦਿਨੀ’ ਹੈ।

ਇਸ ਸ਼ੋਅ ਦੀ ਵੀਡੀਓ ‘ਚ ਤੁਹਾਨੂੰ ਦੀਪਿਕਾ ਦਾ ਦਮਦਾਰ ਰੋਲ ਦੇਖਣ ਨੂੰ ਮਿਲੇਗਾ। ਦੀਪਿਕਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਇਸ ਸ਼ੋਅ ‘ਚ ਤੁਸੀਂ ‘ਰਾਮਾਇਣ’ ਦੀ ਮਾਂ ਸੀਤਾ ਨੂੰ ਇਕ ਨਵੇਂ ਰੂਪ ‘ਚ ਦੇਖਣ ਜਾ ਰਹੇ ਹੋ। ਇਹ ਸ਼ੋਅ ਉਸ ਦੇ ਆਪਣੇ ਪ੍ਰੋਡਕਸ਼ਨ ਹਾਊਸ ਦਾ ਹੈ। ਇਸ ਦੀ ਕਹਾਣੀ ਅਯੁੱਧਿਆ ਦੀ ਹੈ। ਇਹ ਸ਼ੋਅ ਅਗਸਤ ਦੇ ਆਖਿਰ ‘ਚ ਰਿਲੀਜ਼ ਹੋਵੇਗਾ, ਸੋਮਵਾਰ-ਸ਼ੁੱਕਰਵਾਰ ਰਾਤ 8:30 ਵਜੇ ਸਿਰਫ ਨਜਾਰਾ ਟੀਵੀ ‘ਤੇ ਦੇਖ ਸਕਦੇ ਹੋ। ਇਸ ਸ਼ੋਅ ‘ਚ ਦੀਪਿਕਾ ਚਿਖਲੀਆ ਦੇ ਕਿਰਦਾਰ ਦਾ ਨਾਂ ਸੁਮਿਤਰਾ ਹੈ।

ਸ਼ੇਅਰ ਕੀਤੇ ਗਏ ਪ੍ਰੋਮੋ ਵੀਡੀਓ ‘ਚ ਤੁਸੀਂ ਦੀਪਿਕਾ ਨੂੰ ਆਪਣੀ ਹੋਣ ਵਾਲੀ ਨੂੰਹ ਬਾਰੇ ਗੱਲ ਕਰਦੇ ਦੇਖਣ ਜਾ ਰਹੇ ਹੋ। ਉਹ ਦੱਸਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਨੂੰਹ ਚਾਹੁੰਦੀ ਹੈ। ਪ੍ਰੋਮੋ ਦੀ ਕਹਾਣੀ ਸ਼ਗੁਨ ਸੇਠ ਦੁਆਰਾ ਨਿਭਾਈ ਗਈ ਨੰਦਿਨੀ ਨਾਮ ਦੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਸ਼ੋਅ ਦੀ ਕਹਾਣੀ ਔਰਤਾਂ ‘ਤੇ ਕੇਂਦਰਿਤ ਹੈ। ਇਸ ਸ਼ੋਅ ‘ਚ ਦੀਪਿਕਾ ਚਿਖਲੀਆ ਸਟ੍ਰਾਂਗ ਲੇਡੀ ਦੇ ਕਿਰਦਾਰ ‘ਚ ਦਿਖਾਈ ਦੇਵੇਗੀ। ਦੱਸ ਦੇਈਏ ਕਿ ਸੀਰੀਅਲ ‘ਧਰਤੀਪੁਤਰ ਨੰਦਿਨੀ’ ਤੋਂ ਪਹਿਲਾਂ ਅਭਿਨੇਤਰੀ ਕੁਝ ਫਿਲਮਾਂ ਵੀ ਕਰ ਚੁੱਕੀ ਹੈ।