ਸਾਬਕਾ ਵਿਗਿਆਨੀ ਨੰਬੀ ਨਰਾਇਣਨ ਦਾ ਦਾਅਵਾ, ਪਹਿਲੇ ਦੀ ਸਰਕਾਰਾਂ ਨੇ ਇਸਰੋ ‘ਤੇ ਭਰੋਸਾ ਨਹੀਂ ਕੀਤਾ, ਪੀਐੱਮ ਨਰਿੰਦਰ ਮੋਦੀ ਨੇ ਕੀਤਾ ਇਸਰੋ ਤੇ ਵਿਸ਼ਵਾਸ

ਸਾਬਕਾ ਵਿਗਿਆਨੀ ਨੰਬੀ ਨਰਾਇਣਨ ਦਾ ਦਾਅਵਾ, ਪਹਿਲੇ ਦੀ ਸਰਕਾਰਾਂ ਨੇ ਇਸਰੋ ‘ਤੇ ਭਰੋਸਾ ਨਹੀਂ ਕੀਤਾ, ਪੀਐੱਮ ਨਰਿੰਦਰ ਮੋਦੀ ਨੇ ਕੀਤਾ ਇਸਰੋ ਤੇ ਵਿਸ਼ਵਾਸ

ਇਸਰੋ ਦੇ ਸਾਬਕਾ ਵਿਗਿਆਨੀ ਨੰਬੀ ਨਰਾਇਣਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਨੂੰ ਇਸਰੋ ਵਿੱਚ ਵਿਸ਼ਵਾਸ ਨਹੀਂ ਸੀ ਅਤੇ ਬਜਟ ਦੀ ਵੰਡ ਬਹੁਤ ਸੀਮਤ ਸੀ।

ਚੰਦਰਯਾਨ-3 ਦੀ ਸਫਲ ਲੈਂਡੀਗ ਤੋਂ ਬਾਅਦ ਭਾਰਤੀ ਲੋਕ ਬਹੁਤ ਜ਼ਿਆਦਾ ਖੁਸ਼ ਹਨ। ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਇਸਦੇ ਸਿਹਰੇ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਹਲਚਲ ਹੈ। ਜਿੱਥੇ ਸੱਤਾਧਾਰੀ ਪਾਰਟੀ ਇਸਨੂੰ ਮੌਜੂਦਾ ਸਰਕਾਰ ਦੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ, ਉਥੇ ਵਿਰੋਧੀ ਧਿਰ ਇਸਰੋ ਦੀ ਸਥਾਪਨਾ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੂੰ ਸਿਹਰਾ ਦੇ ਰਹੀ ਹੈ।

ਇਸ ਸਾਰੇ ਬਿਆਨਬਾਜ਼ੀ ਦੇ ਵਿਚਕਾਰ ਇਸਰੋ ਦੇ ਸਾਬਕਾ ਵਿਗਿਆਨੀ ਨੰਬੀ ਨਰਾਇਣਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਨੂੰ ਇਸਰੋ ਵਿੱਚ ਵਿਸ਼ਵਾਸ ਨਹੀਂ ਸੀ ਅਤੇ ਬਜਟ ਦੀ ਵੰਡ ਬਹੁਤ ਸੀਮਤ ਸੀ। ਇਕ ਇੰਟਰਵਿਊ ਦੌਰਾਨ ਜਦੋਂ ਨੰਬੀ ਨਾਰਾਇਣਨ ਤੋਂ ਪੁੱਛਿਆ ਗਿਆ ਕਿ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਸਿਹਰਾ ਸਿਆਸੀ ਪਾਰਟੀਆਂ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਸ ‘ਤੇ ਤੁਹਾਡੀ ਕੀ ਰਾਏ ਹੈ ਤਾਂ ਉਨ੍ਹਾਂ ਕਿਹਾ ਕਿ ਇਸਰੋ ਦੀ ਸ਼ੁਰੂਆਤ ‘ਚ ਪੁਲਾੜ ਖੋਜ ਪਹਿਲਾਂ ਦੀ ਤਰਜੀਹ ਸੀ।

ਨੰਬੀ ਨਰਾਇਣਨ ਨੇ ਕਿਹਾ ਕਿ ਇਸਤੋਂ ਪਹਿਲਾ ਇਸਰੋ ਨੂੰ ਮਿਲਣ ਵਾਲਾ ਬਜਟ ਵੀ ਘੱਟ ਸੀ। ਸ਼ੁਰੂ ਵਿਚ ਖੋਜ ਕਾਰਜਾਂ ਲਈ ਕਾਰਾਂ ਜਾਂ ਜੀਪਾਂ ਉਪਲਬਧ ਨਹੀਂ ਸਨ ਅਤੇ ਇਹ ਇਕ ਹੀ ਬੱਸ ਸੀ, ਜੋ ਸ਼ਿਫਟਾਂ ਵਿਚ ਚਲਦੀ ਸੀ। ਨੰਬੀ ਨਰਾਇਣਨ ਦੇ ਦਾਅਵੇ ਮੁਤਾਬਕ ਪਿਛਲੀਆਂ ਸਰਕਾਰਾਂ ਨੂੰ ਇਸਰੋ ‘ਤੇ ਕੋਈ ਭਰੋਸਾ ਨਹੀਂ ਸੀ। ਭਾਜਪਾ ਨੇ ਇਸ ਇੰਟਰਵਿਊ ਦੇ ਕਲਿੱਪ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤੇ ਹਨ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਮੌਜੂਦਾ ਸਰਕਾਰ ਨੇ ਇਸਰੋ ਦੇ ਬਜਟ ਵਿੱਚ ਵਾਧਾ ਕੀਤਾ ਹੈ ਅਤੇ ਇਹ ਸਰਕਾਰ ਵਿਗਿਆਨੀਆਂ ਦੀ ਸਫਲਤਾ ਅਤੇ ਅਸਫਲਤਾ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਇਹੀ ਕਾਰਨ ਹੈ ਕਿ ਭਾਰਤ ਦਾ ਪੁਲਾੜ ਮਿਸ਼ਨ ਬਹੁਤ ਲੰਬਾ ਸਫ਼ਰ ਤੈਅ ਕਰ ਚੁੱਕਾ ਹੈ। ਵਿਰੋਧੀ ਧਿਰ ਵੱਲੋਂ ਪੀਐਮ ਮੋਦੀ ਦੇ ਚੰਦਰਯਾਨ-3 ਮਿਸ਼ਨ ਦਾ ਸਿਹਰਾ ਲੈਣ ‘ਤੇ, ਨੰਬੀ ਨਰਾਇਣਨ ਨੇ ਕਿਹਾ ਕਿ ‘ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੂੰ ਮਿਸ਼ਨ ਦੀ ਸਫਲਤਾ ਦਾ ਪੂਰਾ ਸਿਹਰਾ ਜਾਂਦਾ ਹੈ। ਇਸ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਨੂੰ ਜਾਵੇਗਾ, ਪਰ ਜੇਕਰ ਤੁਸੀਂ ਪ੍ਰਧਾਨ ਮੰਤਰੀ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਕ੍ਰੈਡਿਟ ਨਹੀਂ ਦਿਓਗੇ। ਜੇਕਰ ਕਿਸੇ ਰਾਸ਼ਟਰੀ ਪ੍ਰੋਜੈਕਟ ਦਾ ਸਿਹਰਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਜਾਵੇਗਾ ਤਾਂ ਕਿਸ ਨੂੰ ਜਾਵੇਗਾ?