ਪੁਰੀ ‘ਚ ਅੱਜ ਤੋਂ ਸ਼ੁਰੂ ਹੋਵੇਗੀ ਜਗਨਨਾਥ ਰਥ ਯਾਤਰਾ, 25 ਲੱਖ ਲੋਕਾਂ ਦੇ ਆਉਣ ਦੀ ਉਮੀਦ

ਪੁਰੀ ‘ਚ ਅੱਜ ਤੋਂ ਸ਼ੁਰੂ ਹੋਵੇਗੀ ਜਗਨਨਾਥ ਰਥ ਯਾਤਰਾ, 25 ਲੱਖ ਲੋਕਾਂ ਦੇ ਆਉਣ ਦੀ ਉਮੀਦ

ਇਸ ਰੱਥ ਯਾਤਰਾ ‘ਚ ਕਰੀਬ 25 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਮੰਗਲਵਾਰ ਨੂੰ ਦੇਸ਼ ਭਰ ‘ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ।


ਭਗਵਾਨ ਜਗਨਨਾਥ ਦੀ ਰਥ ਯਾਤਰਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਓਡੀਸ਼ਾ ਦੇ ਪੁਰੀ ‘ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਮੰਗਲਵਾਰ ਦੁਪਹਿਰ ਨੂੰ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ ਮੰਗਲਾ ਆਰਤੀ ਕੀਤੀ ਗਈ, ਖਿਚੜੀ ਦਾ ਭੋਗ ਲਗਾਇਆ ਗਿਆ । ਫਿਰ ਰੱਥਾਂ ਦੀ ਪੂਜਾ ਕੀਤੀ ਗਈ। ਬਲਭੱਦਰ ਅਤੇ ਭੈਣ ਸੁਭਦਰਾ ਰੱਥ ਯਾਤਰਾ ਵਿੱਚ ਬਿਰਾਜਮਾਨ ਹਨ ਅਤੇ ਭਗਵਾਨ ਜਗਨਨਾਥ ਮੰਦਰ ਤੋਂ ਬਾਹਰ ਆ ਰਹੇ ਹਨ। ਸ਼ਰਧਾਲੂ ਵਾਰੀ-ਵਾਰੀ ਰੱਥ ਖਿੱਚਦੇ ਹਨ। ਇਹ ਰੱਥ ਯਾਤਰਾ ਕਰੀਬ ਢਾਈ ਤੋਂ ਤਿੰਨ ਕਿਲੋਮੀਟਰ ਦੂਰ ਮੰਦਿਰ ਤੋਂ ਗੁੰਡੀਚਾ ਮੰਦਿਰ ਤੱਕ ਜਾਂਦੀ ਹੈ। ਇਸ ਰੱਥ ਯਾਤਰਾ ‘ਚ ਕਰੀਬ 25 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਮੰਗਲਵਾਰ ਨੂੰ ਦੇਸ਼ ਭਰ ‘ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ।

ਓਡੀਸ਼ਾ ਵਿੱਚ ਪੁਰੀ ਰੱਥ ਯਾਤਰਾ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਡੀ ਰਥ ਯਾਤਰਾ ਜਮਾਲਪੁਰ, ਅਹਿਮਦਾਬਾਦ ਵਿੱਚ ਭਗਵਾਨ ਜਗਨਨਾਥ ਮੰਦਰ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੇਰੇ ਆਪਣੇ ਪਰਿਵਾਰ ਸਮੇਤ ਜਮਾਲਪੁਰ ਜਗਨਨਾਥ ਮੰਦਰ ‘ਚ ਮੰਗਲਾ ਆਰਤੀ ਕੀਤੀ। ਅਹਿਮਦਾਬਾਦ ਤੋਂ ਸਵੇਰੇ 7 ਵਜੇ ਰੱਥ ਯਾਤਰਾ ਸ਼ੁਰੂ ਹੋਈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਪਾਹਿੰਦੀ ਰਸਮ ਅਦਾ ਕਰਕੇ ਰੱਥ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਸਵੇਰੇ 4.30 ਵਜੇ ਭਗਵਾਨ ਨੂੰ ਖਿਚੜੀ ਚੜ੍ਹਾਈ ਗਈ। 6.30 ਵਜੇ ਭਗਵਾਨ ਦੀਆਂ ਤਿੰਨੋਂ ਮੂਰਤੀਆਂ ਰੱਥ ਵਿੱਚ ਬਿਰਾਜਮਾਨ ਹੋ ਗਈਆਂ। ਅਹਿਮਦਾਬਾਦ ‘ਚ ਭਗਵਾਨ ਦੇ ਸੁਆਗਤ ਲਈ ਕਈ ਮੰਡਲੀਆਂ ਵੱਖ-ਵੱਖ ਥਾਵਾਂ ‘ਤੇ ਮੌਜੂਦ ਹਨ। ਇਨ੍ਹਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਭਰਾ ਬਲਭਦਰ, ਭੈਣ ਸੁਭਦਰਾ ਦੇ ਨਾਲ ਭਗਵਾਨ ਜਗਨਨਾਥ ਦਾ ਵਿਸ਼ਾਲ ਰੱਥ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਇਸ ਵਿੱਚ ਸਜੇ ਹਾਥੀਆਂ ਅਤੇ ਘੋੜਿਆਂ ਤੋਂ ਇਲਾਵਾ ਊਠਾਂ ਦਾ ਕਾਫਲਾ ਵੀ ਸ਼ਾਮਲ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵਿੱਚ ਜੋਸ਼ ਹੈ।