ਸ਼ੀ ਜਿਨਪਿੰਗ ਨੇ ਦਿੱਤਾ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਆਦੇਸ਼

ਸ਼ੀ ਜਿਨਪਿੰਗ ਨੇ ਦਿੱਤਾ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਆਦੇਸ਼

ਸ਼ੀ ਜਿਨਪਿੰਗ ਨੇ ਚੀਨੀ ਫੌਜ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਫੌਜ ‘ਚ ਨਵੇਂ ਹਥਿਆਰ ਸ਼ਾਮਲ ਕਰੇ ਅਤੇ ਲੜਾਕੂ ਫੋਰਸ ਤਿਆਰ ਕਰੇ। ਇਸ ਦੇ ਨਾਲ ਹੀ ਜਿਨਪਿੰਗ ਨੇ ਅਸਲ ਜੰਗ ਵਰਗੇ ਹਾਲਾਤ ਪੈਦਾ ਕਰਕੇ ਫੌਜ ਨੂੰ ਸਿਖਲਾਈ ਦੇਣ ਦੇ ਹੁਕਮ ਵੀ ਦਿੱਤੇ ਹਨ।


ਸ਼ੀ ਜਿਨਪਿੰਗ ਨੂੰ ਉਨ੍ਹਾਂ ਦੇ ਤਾਨਾਸ਼ਾਹ ਬਰਤਾਅ ਲਈ ਜਾਣਿਆ ਜਾਂਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫੌਜ ਨੂੰ ਆਪਣੇ ਹਥਿਆਰਾਂ ਨੂੰ ਆਧੁਨਿਕ ਬਣਾਉਣ ਦਾ ਹੁਕਮ ਦਿੱਤਾ ਹੈ। ਚੀਨੀ ਮੀਡੀਆ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੀ ਨੇ ਇਹ ਹੁਕਮ ਸਿਚੁਆਨ ਸੂਬੇ ‘ਚ ਹਵਾਈ ਸੈਨਾ ਦੇ ਪੱਛਮੀ ਥੀਏਟਰ ਕਮਾਂਡ ਦੀ ਨਿਗਰਾਨੀ ਤੋਂ ਬਾਅਦ ਦਿੱਤੇ।

ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਜਦੋਂ ਚੀਨ ਦੀ ਸੁਰੱਖਿਆ ਸਥਿਤੀ ਅਸਥਿਰਤਾ ਅਤੇ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੀ ਹੈ, ਤਾਂ ਫੌਜ ਨੂੰ ਦਿੱਤੇ ਗਏ ਕੰਮਾਂ ਨੂੰ ਪੂਰਾ ਕਰਨਾ ਹੋਵੇਗਾ। ਦਰਅਸਲ, ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹੋਣ ਤੋਂ ਇਲਾਵਾ ਸ਼ੀ ਜਿਨਪਿੰਗ ਕੇਂਦਰੀ ਫੌਜੀ ਕਮਿਸ਼ਨ ਦੇ ਚੇਅਰਮੈਨ ਵੀ ਹਨ।

ਸ਼ੀ ਜਿਨਪਿੰਗ ਨੇ ਚੀਨੀ ਫੌਜ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਫੌਜ ‘ਚ ਨਵੇਂ ਹਥਿਆਰ ਸ਼ਾਮਲ ਕਰੇ ਅਤੇ ਲੜਾਕੂ ਫੋਰਸ ਤਿਆਰ ਕਰੇ। ਇਸ ਦੇ ਨਾਲ ਹੀ ਉਸਨੇ ਅਸਲ ਜੰਗ ਵਰਗੇ ਹਾਲਾਤ ਪੈਦਾ ਕਰਕੇ ਫੌਜ ਨੂੰ ਸਿਖਲਾਈ ਦੇਣ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਕਿਹਾ- ਫੌਜ ਲਈ ਚੀਨ ਦੀ ਜਨਤਾ ਅਤੇ ਪਾਰਟੀ ਵੱਲੋਂ ਦਿੱਤੇ ਗਏ ਕੰਮਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਚੀਨੀ ਫੌਜ ਆਪਣੀ ਜੰਗ ਲੜਨ ਦੀ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਹੀ ਹੈ। ਐਤਵਾਰ ਨੂੰ ਇੱਕ ਸਮਾਗਮ ਵਿੱਚ ਚੀਨ ਦੇ ਉੱਨਤ ਜੰਗੀ ਜਹਾਜ਼ ਜੇ-20 ਲੜਾਕੂ ਜੈੱਟ, ਵਾਈਯੂ-20 ਏਰੀਅਲ ਟੈਂਕਰ ਅਤੇ ਜ਼ੈੱਡ-20 ਯੂਟੀਲਿਟੀ ਹੈਲੀਕਾਪਟਰ ਨੇ ਲੋਕਾਂ ਦੇ ਸਾਹਮਣੇ ਆਪਣੀ ਤਾਕਤ ਦਾ ਨਮੂਨਾ ਪੇਸ਼ ਕੀਤਾ।

ਚੀਨ ਅਤੇ ਪਾਕਿਸਤਾਨ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਭਾਰਤ ਨਾਲੋਂ ਤੇਜ਼ੀ ਨਾਲ ਵਧਾ ਦਿੱਤੀ ਹੈ। ਇਹ ਦਾਅਵਾ ਸਵੀਡਿਸ਼ ਥਿੰਕ ਟੈਂਕ SIPRI ਨੇ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਚੀਨ ਨੇ ਆਪਣੇ ਹਥਿਆਰਾਂ ਵਿਚ 60 ਪ੍ਰਮਾਣੂ ਹਥਿਆਰ ਸ਼ਾਮਲ ਕੀਤੇ ਹਨ, ਜਦੋਂ ਕਿ ਪਾਕਿਸਤਾਨ ਨੇ 5 ਪ੍ਰਮਾਣੂ ਹਥਿਆਰ ਸ਼ਾਮਲ ਕੀਤੇ ਹਨ, ਜਦੋਂ ਕਿ ਭਾਰਤ ਨੇ 4 ਨਵੇਂ ਪ੍ਰਮਾਣੂ ਹਥਿਆਰ ਵਿਕਸਿਤ ਕੀਤੇ ਹਨ। ਅਮਰੀਕਾ ਅਤੇ ਤਾਈਵਾਨ ਨਾਲ ਲਗਾਤਾਰ ਵਿਗੜਦੇ ਰਿਸ਼ਤਿਆਂ ਦੇ ਵਿਚਕਾਰ ਚੀਨ ਆਪਣੀ ਪਰਮਾਣੂ ਸ਼ਕਤੀ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਬਲਿਊ ਪ੍ਰਿੰਟ ਤਿਆਰ ਕੀਤਾ ਗਿਆ ਸੀ, ਜਿਸ ਨੂੰ ਹੁਣ ਸ਼ੀ ਜਿਨਪਿੰਗ ਨੇ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2035 ਤੱਕ ਚੀਨ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਤਿੰਨ ਗੁਣਾ ਵਧਾ ਕੇ 900 ਕਰ ਦੇਵੇਗਾ।