ਪੰਜਾਬ ‘ਚ ਗਰਮੀ ਤੋਂ ਰਾਹਤ ਜਾਰੀ, ਪਾਰਾ ਡਿੱਗਣ ਨਾਲ ਤਾਪਮਾਨ 39.5 ਡਿਗਰੀ ਤੱਕ ਪਹੁੰਚਿਆ

ਪੰਜਾਬ ‘ਚ ਗਰਮੀ ਤੋਂ ਰਾਹਤ ਜਾਰੀ, ਪਾਰਾ ਡਿੱਗਣ ਨਾਲ ਤਾਪਮਾਨ 39.5 ਡਿਗਰੀ ਤੱਕ ਪਹੁੰਚਿਆ

ਗੁਰਦਾਸਪੁਰ 39.5 ਡਿਗਰੀ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ (ਆਮ ਨਾਲੋਂ 2.3 ​​ਡਿਗਰੀ ਘੱਟ), ਲੁਧਿਆਣਾ ਵਿੱਚ 36.1 ਡਿਗਰੀ (ਆਮ ਨਾਲੋਂ 0.4 ਡਿਗਰੀ ਘੱਟ) ਰਿਹਾ ਹੈ।

ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਕੁਝ ਜ਼ਿਆਦਾ ਹੀ ਗਰਮੀ ਪੈ ਰਹੀ ਸੀ। ਪਰ ਪੰਜਾਬ ‘ਚ ਕੁਝ ਥਾਂਵਾ ‘ਤੇ ਮੀਂਹ ਕਾਰਨ ਸ਼ੁੱਕਰਵਾਰ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ ਅਤੇ ਪਾਰਾ 39.5 ਡਿਗਰੀ ਤੱਕ ਡਿੱਗ ਗਿਆ। ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਚਾਰ ਦਿਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

26 ਜੂਨ ਤੋਂ ਮੌਸਮ ਫਿਰ ਬਦਲ ਜਾਵੇਗਾ ਅਤੇ ਦੋ ਦਿਨ ਮੀਂਹ ਪਵੇਗਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਅਨੁਸਾਰ ਫਿਲਹਾਲ ਉੱਤਰੀ ਭਾਰਤ ਵਿੱਚ ਮਾਨਸੂਨ ਨੇ ਦਸਤਕ ਨਹੀਂ ਦਿੱਤੀ ਹੈ, ਇਸ ਲਈ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪ੍ਰੀ-ਮੌਨਸੂਨ ਮੀਂਹ ਹੈ ਜਾਂ ਮਾਨਸੂਨ। ਇਸ ਦੀ ਭਵਿੱਖਬਾਣੀ ਜਲਦੀ ਕੀਤੀ ਜਾਵੇਗੀ। ਇਸਦੇ ਨਾਲ ਹੀ ਕਿਹਾ ਕਿ ਅਗਲੇ ਚਾਰ ਦਿਨਾਂ ‘ਚ ਮੌਸਮ ਖੁਸ਼ਕ ਰਹਿਣ ਕਾਰਨ ਪਾਰਾ 2 ਤੋਂ 4 ਡਿਗਰੀ ਤੱਕ ਵਧੇਗਾ। ਇਸ ਦੌਰਾਨ ਹੀਟ ਵੇਵ ਵੀ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਆਮ ਦੇ ਨੇੜੇ ਰਿਹਾ।

ਗੁਰਦਾਸਪੁਰ 39.5 ਡਿਗਰੀ ਨਾਲ ਸੂਬੇ ਦਾ ਸਭ ਤੋਂ ਗਰਮ ਰਿਹਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ (ਆਮ ਨਾਲੋਂ 2.3 ​​ਡਿਗਰੀ ਘੱਟ), ਲੁਧਿਆਣਾ ਵਿੱਚ 36.1 ਡਿਗਰੀ (ਆਮ ਨਾਲੋਂ 0.4 ਡਿਗਰੀ ਘੱਟ), ਪਟਿਆਲਾ ਵਿੱਚ 38.4 ਡਿਗਰੀ, ਪਠਾਨਕੋਟ ਵਿੱਚ 35.1 ਡਿਗਰੀ, ਬਠਿੰਡਾ ਵਿੱਚ 36.1 ਡਿਗਰੀ (ਆਮ ਨਾਲੋਂ 4.0 ਡਿਗਰੀ ਘੱਟ), ਫ਼ਰੀਦਕੋਟ ਵਿੱਚ 36.4 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ।