ਉੱਤਰਾਖੰਡ ਦੇ ਮਦਰੱਸਿਆਂ ਵਿੱਚ ਪੜ੍ਹਾਈ ਜਾਵੇਗੀ ਸੰਸਕ੍ਰਿਤ, ਧਾਮੀ ਸਰਕਾਰ ਨੇ ਲਿਆ ਵੱਡਾ ਫੈਸਲਾ

ਉੱਤਰਾਖੰਡ ਦੇ ਮਦਰੱਸਿਆਂ ਵਿੱਚ ਪੜ੍ਹਾਈ ਜਾਵੇਗੀ ਸੰਸਕ੍ਰਿਤ, ਧਾਮੀ ਸਰਕਾਰ ਨੇ ਲਿਆ ਵੱਡਾ ਫੈਸਲਾ

ਮੁਫਤੀ ਸ਼ਾਮੂਨ ਨੇ ਕਿਹਾ ਕਿ ਮਦਰੱਸਿਆਂ ਵਿੱਚ ਐੱਨ.ਸੀ.ਈ.ਆਰ.ਟੀ. ਦੇ ਸਿਲੇਬਸ ਨੂੰ ਲਾਗੂ ਕਰਨ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ, 96% ਤੋਂ ਵੱਧ ਬੱਚੇ ਪਾਸ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮਦਰੱਸਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।

ਉੱਤਰਾਖੰਡ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡਾ ਕਦਮ ਚੁੱਕਦਿਆਂ ਹੁਣ ਮਦਰੱਸਿਆਂ ਵਿੱਚ ਵੀ ਸੰਸਕ੍ਰਿਤ ਪੜ੍ਹਾਈ ਜਾਵੇਗੀ। ਉੱਤਰਾਖੰਡ ਦੇ ਮਦਰੱਸਿਆਂ ਵਿੱਚ ਜਲਦੀ ਹੀ ਸੰਸਕ੍ਰਿਤ ਨੂੰ ਪੜ੍ਹਾਇਆ ਜਾਵੇਗਾ। ਸੂਬੇ ਦੇ 400 ਤੋਂ ਵੱਧ ਮਦਰੱਸਿਆਂ ਵਿੱਚ ਇਸ ਨੂੰ ਵਿਕਲਪਿਕ ਵਿਸ਼ੇ ਵਜੋਂ ਰੱਖਿਆ ਜਾਵੇਗਾ।

ਮਦਰਸਾ ਬੋਰਡ ਦੇ ਚੇਅਰਮੈਨ ਮੁਫਤੀ ਸ਼ਾਮੂਨ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਇਸ ਯੋਜਨਾ ‘ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ। ਸੂਬਾ ਸਰਕਾਰ ਦੀ ਮਨਜ਼ੂਰੀ ਮਿਲਦੇ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮਦਰੱਸੇ ਜਾਣ ਵਾਲੇ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨਾ ਚਾਹੁੰਦੇ ਹਨ, ਇਸ ਨੂੰ ਮੁੱਖ ਰੱਖਦਿਆਂ ਅਸੀਂ ਇਹ ਯੋਜਨਾ ਬਣਾਈ ਹੈ। ਮੁਫਤੀ ਸ਼ਾਮੂਨ ਨੇ ਕਿਹਾ ਕਿ ਮਦਰੱਸਿਆਂ ਵਿੱਚ ਐੱਨ.ਸੀ.ਈ.ਆਰ.ਟੀ. ਦੇ ਸਿਲੇਬਸ ਨੂੰ ਲਾਗੂ ਕਰਨ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ, 96% ਤੋਂ ਵੱਧ ਬੱਚੇ ਪਾਸ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮਦਰੱਸਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ ਸੰਸਕ੍ਰਿਤ ਸਮੇਤ ਸਾਰੇ ਵਿਸ਼ਿਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਅਰਬੀ ਅਤੇ ਸੰਸਕ੍ਰਿਤ ਦੋਵੇਂ ਪ੍ਰਾਚੀਨ ਭਾਸ਼ਾਵਾਂ ਹਨ। ਜੇਕਰ ਮਦਰੱਸੇ ਦੇ ਵਿਦਿਆਰਥੀਆਂ ਨੂੰ ਅਰਬੀ ਦੇ ਨਾਲ-ਨਾਲ ਸੰਸਕ੍ਰਿਤ ਪੜ੍ਹਨ ਦਾ ਮੌਕਾ ਮਿਲਦਾ ਹੈ ਤਾਂ ਇਹ ਉਨ੍ਹਾਂ ਲਈ ਲਾਹੇਵੰਦ ਹੋਵੇਗਾ। ਉੱਤਰਾਖੰਡ ਵਕਫ਼ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਨੇ ਵੀ ਕਿਹਾ ਕਿ ਮਦਰੱਸਿਆਂ ਵਿੱਚ ਸੰਸਕ੍ਰਿਤ ਪੜ੍ਹਾਉਣਾ ਸ਼ੁਰੂ ਕਰਨਾ ਚੰਗਾ ਹੋਵੇਗਾ। ਹਾਲਾਂਕਿ ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਮਦਰੱਸਾ ਬੋਰਡ ਨੂੰ ਇਸ ਨੂੰ ਲਾਗੂ ਕਰਨ ਤੋਂ ਕੌਣ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਵੀ ਕੰਮ ਲਈ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣ ਵਿੱਚ ਕੋਈ ਅੜਚਨ ਦਾ ਸਾਹਮਣਾ ਕਰਨਾ ਪਵੇਗਾ।