- ਅੰਤਰਰਾਸ਼ਟਰੀ
- No Comment
ਵਿਸ਼ਵ ਕੱਪ ਜੇਤੂ ਖਿਡਾਰੀ ਬੇਨ ਸਟੋਕਸ ਦੇ ਘਰ ਹੋਈ ਲੁੱਟ, ਕੀਮਤੀ ਸਮਾਨ ਤੇ ਮੈਡਲ ਵੀ ਹੋਏ ਚੋਰੀ
ਬੇਨ ਸਟੋਕਸ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਜਿਸਨੇ ਉਸਦੀ ਗੈਰਹਾਜ਼ਰੀ ਵਿੱਚ ਪਰਿਵਾਰ ਦੀ ਮਦਦ ਕੀਤੀ। ਉਸਨੇ ਦੱਸਿਆ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਉਸਦੇ ਅਤੇ ਉਸਦੇ ਪਰਿਵਾਰ ਲਈ ਭਾਵਨਾਤਮਕ ਮਹੱਤਵ ਰੱਖਦੀਆਂ ਹਨ।
ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਪਾਕਿਸਤਾਨ ‘ਚ ਟੈਸਟ ਸੀਰੀਜ਼ ਖੇਡਣ ਗਿਆ ਸੀ ਤਾਂ ਕੁਝ ਨਕਾਬਪੋਸ਼ ਲੋਕਾਂ ਨੇ ਉਨ੍ਹਾਂ ਦੇ ਘਰੋਂ ਚੋਰੀ ਕੀਤੀ ਸੀ। ਘਟਨਾ ਦੇ ਸਮੇਂ ਸਟੋਕਸ ਦੀ ਪਤਨੀ ਕਲੇਅਰ ਰੈਟਕਲਿਫ ਅਤੇ ਉਨ੍ਹਾਂ ਦੇ ਬੱਚੇ ਲੇਟਨ ਅਤੇ ਲਿਬੀ ਘਰ ਦੇ ਅੰਦਰ ਸਨ, ਪਰ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਚੋਰੀ ਇਸ ਮਹੀਨੇ 17 ਅਕਤੂਬਰ ਨੂੰ ਸਟੋਕਸ ਦੇ ਘਰ ‘ਚ ਹੋਈ ਸੀ ਅਤੇ ਇਸ ਸਮੇਂ ਸਟੋਕਸ ਮੁਲਤਾਨ ‘ਚ ਪਾਕਿਸਤਾਨ ਖਿਲਾਫ ਦੂਜਾ ਟੈਸਟ ਖੇਡ ਰਹੇ ਸਨ। ਆਪਣਾ ਦਰਦ ਜ਼ਾਹਰ ਕਰਦਿਆਂ ਸਟੋਕਸ ਨੇ ਦੱਸਿਆ ਕਿ ਚੋਰਾਂ ਨੇ ਉਸ ਦਾ ਕੁਝ ਕੀਮਤੀ ਸਾਮਾਨ ਵੀ ਚੋਰੀ ਕਰ ਲਿਆ, ਜਿਸ ਵਿਚ ਤਿੰਨ ਚੇਨ, ਇਕ ਲਾਕੇਟ, ਇਕ ਮੈਡਲ ਅਤੇ ਉਸ ਦੀ ਪਤਨੀ ਦਾ ਕੀਮਤੀ ਹੈਂਡ ਬੈਗ ਸ਼ਾਮਲ ਸੀ। ਸਟੋਕਸ ਦਾ ਘਰ ਡਰਹਮ ਦੇ ਕੈਸਲ ਈਡਨ ਇਲਾਕੇ ਵਿੱਚ ਹੈ ਜਿੱਥੇ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ।
ਬੇਨ ਸਟੋਕਸ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਜਿਸ ਨੇ ਉਸ ਦੀ ਗੈਰਹਾਜ਼ਰੀ ਵਿੱਚ ਪਰਿਵਾਰ ਦੀ ਮਦਦ ਕੀਤੀ। ਉਸਨੇ ਦੱਸਿਆ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਉਸਦੇ ਅਤੇ ਉਸਦੇ ਪਰਿਵਾਰ ਲਈ ਭਾਵਨਾਤਮਕ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਚੋਰੀ ਨੂੰ ਅੰਜਾਮ ਦੇਣ ਵਾਲਿਆਂ ਨੂੰ ਲੱਭਣ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।