- ਪੰਜਾਬ
- No Comment
ਜ਼ੀਰਕਪੁਰ : ਬਲਟਾਣਾ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਤੇਜ਼ ਗਰਮੀ ‘ਚ ਅੱਗ ਨੇ ਕੁਝ ਹੀ ਸਮੇਂ ‘ਚ ਭਿਆਨਕ ਰੂਪ ਧਾਰਨ ਕਰ ਲਿਆ। ਫਰਨੀਚਰ ਦੀਆਂ ਦੁਕਾਨਾਂ ਵਿੱਚ ਪਏ ਜਲਣਸ਼ੀਲ ਥਿਨਰ ਕਾਰਨ ਅੱਗ ਨੇ ਇੱਕ ਇੱਕ ਕਰਕੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਜ਼ੀਰਕਪੁਰ ਨੇੜੇ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਅੱਗ ਗਈ। ਅੱਗ ਲੱਗਣ ਕਾਰਨ 50 ਦੇ ਕਰੀਬ ਫਰਨੀਚਰ ਦੇ ਖੋਖੇ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜ਼ਮੀਨ ‘ਤੇ 50 ਦੇ ਕਰੀਬ ਫਰਨੀਚਰ ਕਿਓਸਕ ਬਣਾਏ ਗਏ ਸਨ।
ਸੋਮਵਾਰ ਦੁਪਹਿਰ ਕਰੀਬ 12 ਵਜੇ ਇਕ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਤੇਜ਼ ਗਰਮੀ ‘ਚ ਅੱਗ ਨੇ ਕੁਝ ਹੀ ਸਮੇਂ ‘ਚ ਭਿਆਨਕ ਰੂਪ ਧਾਰਨ ਕਰ ਲਿਆ। ਫਰਨੀਚਰ ਦੀਆਂ ਦੁਕਾਨਾਂ ਵਿੱਚ ਪਏ ਜਲਣਸ਼ੀਲ ਥਿਨਰ ਕਾਰਨ ਅੱਗ ਨੇ ਇੱਕ ਇੱਕ ਕਰਕੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੁਕਾਨਦਾਰ ਅਤੇ ਕਾਰੀਗਰ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਇਸ ਤੋਂ ਬਾਅਦ ਜ਼ੀਰਕਪੁਰ ਤੋਂ ਇੱਕ, ਡੇਰਾਬੱਸੀ ਤੋਂ ਤਿੰਨ, ਪੰਚਕੂਲਾ ਤੋਂ ਦੋ, ਮੁਹਾਲੀ ਅਤੇ ਚੰਡੀਗੜ੍ਹ ਤੋਂ ਕੁੱਲ 12 ਗੱਡੀਆਂ ਨੇ ਕਰੀਬ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਫਾਇਰ ਅਫ਼ਸਰ ਜਸਵੰਤ ਸਿੰਘ ਨੇ ਮੌਕੇ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਜੇਕਰ ਸਮੇਂ ਸਿਰ ਇਸ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।