ਆਮਿਰ ਖਾਨ 5 ਸਾਲ ਬਾਅਦ ਇਕ ਵਾਰ ਫੇਰ ਫਾਤਿਮਾ ਸਨਾ ਸ਼ੇਖ ਨਾਲ ਆਉਣਗੇ ਨਜ਼ਰ

ਆਮਿਰ ਖਾਨ 5 ਸਾਲ ਬਾਅਦ ਇਕ ਵਾਰ ਫੇਰ ਫਾਤਿਮਾ ਸਨਾ ਸ਼ੇਖ ਨਾਲ ਆਉਣਗੇ ਨਜ਼ਰ

ਆਮਿਰ-ਫਾਤਿਮਾ ਸਨਾ ਦੇ ਲਿੰਕਅੱਪ ਦੀਆਂ ਕਿਆਸਅਰਾਈਆਂ ਅਕਸਰ ਪ੍ਰਸ਼ੰਸਕਾਂ ‘ਚ ਲੱਗੀਆਂ ਰਹਿੰਦੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਆਮਿਰ-ਫਾਤਿਮਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਆਮਿਰ ਖਾਨ ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹਨ। ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਕਰੀਬ ਡੇਢ ਸਾਲ ਆਰਾਮ ਕਰਨ ਤੋਂ ਬਾਅਦ ਇਕ ਫਿਰ ਤੋਂ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਣ ਲਈ ਤਿਆਰ ਹਨ। ਇਸਦੇ ਨਾਲ ਹੀ ਉਹ ਬਤੌਰ ਨਿਰਮਾਤਾ ਫਿਲਮਾਂ ਦਾ ਨਿਰਮਾਣ ਕਰਨਾ ਜਾਰੀ ਰੱਖੇਗਾ।

ਖਬਰਾਂ ਹਨ ਕਿ ਬਹੁਤ ਜਲਦ ਉਹ ਇਕ ਵਾਰ ਫਿਰ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਨਾਲ ਫਿਲਮ ਕਰਨਗੇ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਆਮਿਰ ਖਾਨ ਫਿਲਮ ਦੇ ਨਿਰਮਾਣ ਦੇ ਨਾਲ-ਨਾਲ ਫਾਤਿਮਾ ਨਾਲ ਸਕ੍ਰੀਨ ਸ਼ੇਅਰ ਕਰਨਗੇ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਆਮਿਰ-ਫਾਤਿਮਾ ਸਨਾ ਦੇ ਲਿੰਕਅੱਪ ਦੀਆਂ ਕਿਆਸਅਰਾਈਆਂ ਅਕਸਰ ਪ੍ਰਸ਼ੰਸਕਾਂ ‘ਚ ਲੱਗੀਆਂ ਰਹਿੰਦੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਆਮਿਰ-ਫਾਤਿਮਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਇਸ ਬਾਰੇ ਕਦੇ ਕੁਝ ਨਹੀਂ ਕਿਹਾ। ਪਰ ਹੁਣ ਦੋ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜੋ ਇਕ ਵਾਰ ਫਿਰ ਉਨ੍ਹਾਂ ਦੇ ਅਫੇਅਰ ਦੀਆਂ ਅਫਵਾਹਾਂ ਨੂੰ ਹਵਾ ਦੇ ਰਹੀਆਂ ਹਨ।

ਰਿਪੋਰਟ ਮੁਤਾਬਕ ਆਮਿਰ ਖਾਨ ਨੇ ਹੁਣ ਆਪਣੀ ਅਗਲੀ ਪ੍ਰੋਡਕਸ਼ਨ ਵੈਂਚਰ ਲਈ ਦੰਗਲ ਗਰਲ ਫਾਤਿਮਾ ਸਨਾ ਸ਼ੇਖ ਨੂੰ ਚੁਣਿਆ ਹੈ। ਇਸ ਫਿਲਮ ਦੇ ਨਾਂ ਨੂੰ ਲੈ ਕੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਆਉਣ ਵਾਲੀ ਫਿਲਮ ਹਲਕੀ ਕਾਮੇਡੀ ਡਰਾਮਾ ਹੋਵੇਗੀ। ਇਸ ‘ਚ ਫਾਤਿਮਾ ਦੇ ਨਾਲ ਕੋ-ਸਟਾਰਸ ਦੀ ਪੂਰੀ ਟੀਮ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰਨਗੇ। ਇਸ ਮਹੀਨੇ ਦੀ ਸ਼ੁਰੂਆਤ ‘ਚ ਇਸ ਦੀ ਕਹਾਣੀ ਨਿਰਦੇਸ਼ਕ ਨੂੰ ਸੁਣਾਈ ਗਈ ਸੀ ਅਤੇ ਉਨ੍ਹਾਂ ਨੂੰ ਇਹ ਪਸੰਦ ਆਈ ਸੀ। ਉਹ ਫਿਲਮ ਲਈ ਅੱਗੇ ਵਧਿਆ ਹੈ, ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਅਦਵੈਤ ਚੰਦਨ ਆਮਿਰ ਦੀ ਸੀਕ੍ਰੇਟ ਸੁਪਰਸਟਾਰ ਅਤੇ ਲਾਲ ਸਿੰਘ ਚੱਢਾ ਨੂੰ ਡਾਇਰੈਕਟ ਕਰਨ ਲਈ ਮਸ਼ਹੂਰ ਹਨ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਮਿਰ ਨੇ ਪਹਿਲਾਂ ਮਲਿਆਲਮ ਫਿਲਮ ਜਯਾ ਜਯਾ ਜਯਾ ਹੇ ਦੇ ਹਿੰਦੀ ਰੀਮੇਕ ਲਈ ਫਾਤਿਮਾ ਨੂੰ ਸਾਈਨ ਕੀਤਾ ਸੀ। ਹਾਲਾਂਕਿ, ਉਹ ਪ੍ਰੋਜੈਕਟ ਸਫਲ ਨਹੀਂ ਹੋਇਆ ਅਤੇ ਕੁਝ ਸਮੇਂ ਬਾਅਦ ਅਦਵੈਤ ਚੰਦਨ ਇੱਕ ਦਿਲਚਸਪ ਸਕ੍ਰਿਪਟ ਲੈ ਕੇ ਆਏ। ਆਮਿਰ ਅਤੇ ਫਾਤਿਮਾ ਦੋਵਾਂ ਨੂੰ ਇਹ ਪਸੰਦ ਆਈ ਅਤੇ ਤੁਰੰਤ ਨਿਰਦੇਸ਼ਕ ਨੂੰ ਇਸਦੇ ਲਈ ਹਰੀ ਝੰਡੀ ਦੇ ਦਿੱਤੀ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਫਾਤਿਮਾ ਨਿਤਿਆ ਮਹਿਰਾ ਨਾਲ ਆਪਣੀ ਪਹਿਲੀ ਵੈੱਬ ਸੀਰੀਜ਼ ਖਤਮ ਕਰਨ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।