ਅਜੈ ਦੇਵਗਨ ਨੇ ਕ੍ਰਿਕਟ ਵਿੱਚ ਕੀਤਾ ਨਿਵੇਸ਼, 3 ਜੁਲਾਈ ਤੋਂ ਸ਼ੁਰੂ ਹੋਵੇਗੀ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੇਂਡਸ

ਅਜੈ ਦੇਵਗਨ ਨੇ ਕ੍ਰਿਕਟ ਵਿੱਚ ਕੀਤਾ ਨਿਵੇਸ਼, 3 ਜੁਲਾਈ ਤੋਂ ਸ਼ੁਰੂ ਹੋਵੇਗੀ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੇਂਡਸ

ਅਭਿਨੇਤਾ ਜਲਦ ਹੀ ਕ੍ਰਿਕਟ ਪ੍ਰੇਮੀਆਂ ਲਈ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੇਂਡਸ ਲੈ ਕੇ ਆ ਰਹੇ ਹਨ, ਜਿਸ ‘ਚ ਯੁਵਰਾਜ ਸਿੰਘ, ਬ੍ਰੈਟ ਲੀ, ਕੇਵਿਨ ਪੀਟਰਸਨ, ਸੁਰੇਸ਼ ਰੈਨਾ ਅਤੇ ਸ਼ਾਹਿਦ ਅਫਰੀਦੀ ਵਰਗੇ ਮਸ਼ਹੂਰ ਕ੍ਰਿਕਟਰ ਖੇਡਦੇ ਨਜ਼ਰ ਆਉਣਗੇ।

ਬਾਲੀਵੁੱਡ ਦੇ ਕਈ ਅਦਾਕਾਰ ਖੇਡਾਂ ਵਿਚ ਆਪਣਾ ਪੈਸਾ ਨਿਵੇਸ਼ ਕਰ ਰਹੇ ਹਨ। ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਕ੍ਰਿਕਟ ਵਿੱਚ ਨਿਵੇਸ਼ ਕੀਤਾ ਹੈ। ਅਭਿਨੇਤਾ ਜਲਦ ਹੀ ਕ੍ਰਿਕਟ ਪ੍ਰੇਮੀਆਂ ਲਈ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੇਂਡਸ ਲੈ ਕੇ ਆ ਰਹੇ ਹਨ, ਜਿਸ ‘ਚ ਯੁਵਰਾਜ ਸਿੰਘ, ਬ੍ਰੈਟ ਲੀ, ਕੇਵਿਨ ਪੀਟਰਸਨ, ਸੁਰੇਸ਼ ਰੈਨਾ ਅਤੇ ਸ਼ਾਹਿਦ ਅਫਰੀਦੀ ਵਰਗੇ ਮਸ਼ਹੂਰ ਕ੍ਰਿਕਟਰ ਖੇਡਦੇ ਨਜ਼ਰ ਆਉਣਗੇ।

ਇਹ ਟੂਰਨਾਮੈਂਟ ਐਜਬੈਸਟਨ ਸਟੇਡੀਅਮ, ਬਰਮਿੰਘਮ, ਯੂ.ਕੇ. ਵਿਚ ਹੋਵੇਗਾ। ਇਸਦਾ ਐਲਾਨ ਕਰਦੇ ਹੋਏ ਅਜੇ ਨੇ ਇਕ ਪੋਸਟ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ, ‘ਮੈਨੂੰ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਖੇਡਾਂ ਲਈ ਆਪਣੇ ਪਿਆਰ ਨੂੰ ਕੁਝ ਖਾਸ ਬਣਾਉਣ ਜਾ ਰਿਹਾ ਹਾਂ। ਮੈਂ ਇੱਕ ਨਵੇਂ ਉੱਦਮ ਵਿੱਚ ਨਿਵੇਸ਼ ਕੀਤਾ ਹੈ ਅਤੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੇਂਡਸ ਤੁਹਾਡੇ ਸਾਹਮਣੇ ਲਿਆ ਰਿਹਾ ਹਾਂ।” ਇਸ ਪੋਸਟ ਦੇ ਨਾਲ ਹੀ ਅਜੇ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਇਸ ਚੈਂਪੀਅਨਸ਼ਿਪ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਕ੍ਰਿਕਟ ਪ੍ਰਤੀ ਆਪਣਾ ਜਨੂੰਨ ਜ਼ਾਹਰ ਕਰਦੇ ਹੋਏ ਅਜੇ ਦੇਵਗਨ ਨੇ ਕਿਹਾ ਕਿ ਇੱਕ ਕ੍ਰਿਕਟ ਪ੍ਰੇਮੀ ਹੋਣ ਦੇ ਨਾਤੇ, ਕ੍ਰਿਕਟ ਦੇ ਦਿੱਗਜਾਂ ਨੂੰ ਦੁਬਾਰਾ ਇਕੱਠੇ ਖੇਡਦੇ ਦੇਖਣਾ ਮੇਰੇ ਲਈ ਇੱਕ ਸੁਪਨਾ ਹੈ। ਇਹ ਟੂਰਨਾਮੈਂਟ ਨਾ ਸਿਰਫ਼ ਕ੍ਰਿਕਟ ਦੀ ਪੁਰਾਣੀ ਯਾਦ ਨੂੰ ਸਾਹਮਣੇ ਲਿਆਉਂਦਾ ਹੈ, ਸਗੋਂ ਸਿਨੇਮਾ ਅਤੇ ਕ੍ਰਿਕਟ ਵਿਚਕਾਰ ਸਬੰਧ ਨੂੰ ਵੀ ਦਰਸਾਉਂਦਾ ਹੈ। ਵਰਕ ਫਰੰਟ ‘ਤੇ ਅਜੇ ਦੀ ਅਗਲੀ ਫਿਲਮ ‘ਸ਼ੈਤਾਨ’ ਹੈ। ਇਸ ਅਲੌਕਿਕ ਡਰਾਉਣੀ ਥ੍ਰਿਲਰ ਫਿਲਮ ‘ਚ ਅਜੇ ਤੋਂ ਇਲਾਵਾ ਜੋਤਿਕਾ ਅਤੇ ਮਾਧਵਨ ਵੀ ਨਜ਼ਰ ਆਉਣਗੇ। ਮੇਕਰਸ ਨੇ ਹਾਲ ਹੀ ਵਿੱਚ ਫਿਲਮ ਦਾ ਪਹਿਲਾ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਇਸ ‘ਚ ਮਾਧਵਨ ਖਲਨਾਇਕ ਬਣੇ ਹਨ। ਵਿਕਾਸ ਬਹਿਲ ਦੁਆਰਾ ਨਿਰਦੇਸ਼ਿਤ ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਵੇਗੀ।