- ਮਨੋਰੰਜਨ
- No Comment
ਅਕਸ਼ੈ ਕੁਮਾਰ ਨੇ ‘ਸ਼ੰਭੂ’ ਗੀਤ ਨਾਲ ਗਾਇਕੀ ਦੀ ਦੁਨੀਆ ‘ਚ ਕੀਤਾ ਡੈਬਿਊ
ਅਕਸ਼ੈ ਕੁਮਾਰ ਨੇ ਆਪਣੇ ਨਵੇਂ ਮਿਊਜ਼ਿਕ ਵੀਡੀਓ ‘ਸ਼ੰਭੂ’ ‘ਚ ਵੀ ਆਪਣੀ ਆਵਾਜ਼ ਦਿੱਤੀ ਹੈ ਅਤੇ ਆਪਣੀ ਗਾਇਕੀ ਦਾ ਜੌਹਰ ਦਿਖਾਇਆ ਹੈ। ਵੱਡੇ ਪਰਦੇ ‘ਤੇ ਐਕਸ਼ਨ ਅਤੇ ਐਕਟਿੰਗ ਦਾ ਜਾਦੂ ਦਿਖਾਉਣ ਵਾਲੇ ਅਕਸ਼ੈ ਕੁਮਾਰ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਤੋਹਫਾ ਲੈ ਕੇ ਆਏ ਹਨ।
ਅਕਸ਼ੈ ਕੁਮਾਰ ਦੀ ‘OMG’ ਸੀਰੀਜ਼ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਅਕਸ਼ੈ ਕੁਮਾਰ ਸ਼ਿਵ ਦੇ ਭਗਤ ਹਨ ਅਤੇ ਇਸ ਦੀ ਝਲਕ ਅਸੀਂ ਫਿਲਮ ‘OMG 2’ ‘ਚ ਵੀ ਦੇਖੀ ਹੈ, ਹੁਣ ਅਕਸ਼ੈ ਨੇ ਆਪਣੇ ਨਵੇਂ ਮਿਊਜ਼ਿਕ ਵੀਡੀਓ ‘ਸ਼ੰਭੂ’ ‘ਚ ਵੀ ਆਪਣੀ ਆਵਾਜ਼ ਦਿੱਤੀ ਹੈ ਅਤੇ ਆਪਣੀ ਗਾਇਕੀ ਦਾ ਜੌਹਰ ਦਿਖਾਇਆ ਹੈ। ਵੱਡੇ ਪਰਦੇ ‘ਤੇ ਐਕਸ਼ਨ ਅਤੇ ਐਕਟਿੰਗ ਦਾ ਜਾਦੂ ਦਿਖਾਉਣ ਵਾਲੇ ਅਕਸ਼ੈ ਕੁਮਾਰ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਤੋਹਫਾ ਲੈ ਕੇ ਆਏ ਹਨ।
ਅਕਸ਼ੈ ਕੁਮਾਰ ਨੇ ਆਪਣੀ ਦਮਦਾਰ ਆਵਾਜ਼ ‘ਚ ਉਨ੍ਹਾਂ ਨੇ ਆਪਣਾ ਮਿਊਜ਼ਿਕ ਵੀਡੀਓ ‘ਸ਼ੰਭੂ’ ਰਿਲੀਜ਼ ਕੀਤਾ ਹੈ, ਜਿਸਨੂੰ ਦੇਖ ਕੇ ਲੋਕ ਅਕਸ਼ੈ ਕੁਮਾਰ ਦੇ ਦੀਵਾਨੇ ਹੋ ਰਹੇ ਹਨ। ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਕਈ ਫਿਲਮਾਂ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਉਨ੍ਹਾਂ ਨੇ ‘ਸ਼ੰਭੂ’ ਨਾਮ ਦੇ ਇੱਕ ਮਿਊਜ਼ਿਕ ਵੀਡੀਓ ‘ਚ ਆਪਣੀ ਆਵਾਜ਼ ਦਿੱਤੀ ਹੈ। ਇਹ ਵੀਡੀਓ ਪੂਰੀ ਤਰ੍ਹਾਂ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਜਿਸ ‘ਚ ਅਕਸ਼ੈ ਸ਼ਿਵ ਦੇ ਅਵਤਾਰ ‘ਚ ਹਨ ਅਤੇ ਸ਼ਿਵ ਭਗਤ ਵੀ ਇਸ ਨੂੰ ਦੇਖ ਰਹੇ ਹਨ।
ਗੀਤ ‘ਚ ਅਕਸ਼ੇ ਮਹਾਦੇਵ ਦੇ ਰੂਪ ‘ਚ ਨਜ਼ਰ ਆ ਰਹੇ ਹਨ ਅਤੇ ਤਾਂਡਵ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਅਭਿਨੇਤਾ ਦਾ ਨਾਚ ਦੇਖ ਕੇ ਲੋਕ ਸੋਸ਼ਲ ਮੀਡੀਆ ‘ਤੇ ਹੈਰਾਨੀ ਵੀ ਪ੍ਰਗਟ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੂੰ ਉਸਦੀ ਫਿਲਮ ‘ਓਐਮਜੀ 2’ ਯਾਦ ਆ ਰਹੀ ਹੈ। ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਸਾਡੀ ਸ਼ਰਧਾਂਜਲੀ ਸ਼ੰਭੂ ਨੂੰ ਪੇਸ਼ ਕਰਦੇ ਹੋਏ, ਤੁਸੀਂ ਸਾਰੇ ਅਨੁਭਵ ਦਾ ਆਨੰਦ ਮਾਣੋ।’
ਇਸ ਗੀਤ ‘ਚ ਅਕਸ਼ੈ ਆਪਣੇ ਸਿਰ ‘ਤੇ ਲੰਬੇ ਵਾਲ, ਮੱਥੇ ‘ਤੇ ਤਿਲਕ, ਗਲੇ ‘ਚ ਰੁਦਰਾਕਸ਼ ਅਤੇ ਰੁਦਰ ਰੂਪ ‘ਚ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਜਿੱਥੇ ਕਈ ਲੋਕ ਉਸਦੀ ਊਰਜਾ ਦੀ ਤਾਰੀਫ ਕਰ ਰਹੇ ਹਨ।