ਆਸਟ੍ਰੇਲੀਆ ਨੇ ਅਲਜ਼ਾਰੀ ਜੋਸਫ ਦੇ ਆਉਟ ਹੋਣ ਤੋਂ ਬਾਅਦ ਅਪੀਲ ਨਹੀਂ ਕੀਤੀ, ਅੰਪਾਇਰ ਨੇ ਕਿਹਾ ਜੇਕਰ ਕੋਈ ਅਪੀਲ ਨਹੀਂ ਤਾਂ ਆਊਟ ਵੀ ਨਹੀਂ

ਆਸਟ੍ਰੇਲੀਆ ਨੇ ਅਲਜ਼ਾਰੀ ਜੋਸਫ ਦੇ ਆਉਟ ਹੋਣ ਤੋਂ ਬਾਅਦ ਅਪੀਲ ਨਹੀਂ ਕੀਤੀ, ਅੰਪਾਇਰ ਨੇ ਕਿਹਾ ਜੇਕਰ ਕੋਈ ਅਪੀਲ ਨਹੀਂ ਤਾਂ ਆਊਟ ਵੀ ਨਹੀਂ

ਰੀਪਲੇਅ ਨੇ ਦਿਖਾਇਆ ਕਿ ਜੋਸੇਫ ਕ੍ਰੀਜ਼ ਤੋਂ ਦੂਰ ਸੀ, ਇਹ ਦੇਖ ਕੇ ਆਸਟ੍ਰੇਲੀਆਈ ਖਿਡਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਪਰ ਅੰਪਾਇਰ ਨੇ ਬੱਲੇਬਾਜ਼ ਨੂੰ ਨਾਟ ਆਊਟ ਐਲਾਨ ਦਿੱਤਾ। ਅੰਪਾਇਰ ਨੇ ਦੱਸਿਆ ਕਿ ਆਸਟ੍ਰੇਲੀਆਈ ਖਿਡਾਰੀਆਂ ਨੇ ਵਿਕਟ ਲਈ ਅਪੀਲ ਨਹੀਂ ਕੀਤੀ, ਇਸ ਲਈ ਬੱਲੇਬਾਜ਼ ਆਊਟ ਨਹੀਂ ਹੋ ਸਕਦੇ।

ਆਸਟ੍ਰੇਲੀਆ- ਵੈਸਟਇੰਡੀਜ਼ ਦਾ ਐਤਵਾਰ ਨੂੰ ਹੋਇਆ T20 ਮੈਚ ਬਹੁਤ ਰੋਮਾਂਚ ਭਰਿਆ ਸੀ। ਵੈਸਟਇੰਡੀਜ਼ ਦੇ ਅਲਜ਼ਾਰੀ ਜੋਸੇਫ ਨੂੰ ਰਨ ਆਊਟ ਹੋਣ ਤੋਂ ਬਾਅਦ ਨਾਟ ਆਊਟ ਐਲਾਨ ਦਿੱਤਾ ਗਿਆ, ਜਿਸਤੋ ਬਾਅਦ ਵਿਵਾਦ ਉਦੋਂ ਖੜ੍ਹਾ ਹੋ ਗਿਆ। ਅਸਲ ‘ਚ ਅੰਪਾਇਰ ਨੇ ਜੋਸੇਫ ਨੂੰ ਆਊਟ ਨਹੀਂ ਦਿੱਤਾ ਕਿਉਂਕਿ ਆਸਟ੍ਰੇਲੀਆਈ ਫੀਲਡਰਾਂ ਨੇ ਉਸ ਦੇ ਰਨ ਆਊਟ ਹੋਣ ਤੋਂ ਬਾਅਦ ਅਪੀਲ ਨਹੀਂ ਕੀਤੀ ਸੀ। ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਐਤਵਾਰ ਨੂੰ ਐਡੀਲੇਡ ‘ਚ ਦੂਜਾ ਟੀ-20 ਖੇਡਿਆ ਗਿਆ।

ਆਸਟਰੇਲੀਆ ਵੱਲੋਂ ਸਪੈਂਸਰ ਜਾਨਸਨ ਦੂਜੀ ਪਾਰੀ ਦੇ 19ਵੇਂ ਓਵਰ ਵਿੱਚ ਗੇਂਦਬਾਜ਼ੀ ਕਰ ਰਹੇ ਸਨ। ਆਪਣੇ ਓਵਰ ਦੀ ਦੂਜੀ ਗੇਂਦ ‘ਤੇ ਅਲਜ਼ਾਰੀ ਜੋਸੇਫ ਨੇ ਕਵਰਜ਼ ਵੱਲ ਸ਼ਾਟ ਖੇਡਿਆ ਅਤੇ ਦੌੜ ਲਈ। ਦੂਜੇ ਸਿਰੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਜਾਨਸਨ ਨੇ ਵਿਕਟਾਂ ਖਿਲਾਰ ਦਿੱਤੀਆਂ। ਰੀਪਲੇਅ ਨੇ ਦਿਖਾਇਆ ਕਿ ਜੋਸੇਫ ਕ੍ਰੀਜ਼ ਤੋਂ ਦੂਰ ਸੀ, ਇਹ ਦੇਖ ਕੇ ਆਸਟ੍ਰੇਲੀਆਈ ਖਿਡਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਪਰ ਅੰਪਾਇਰ ਨੇ ਬੱਲੇਬਾਜ਼ ਨੂੰ ਨਾਟ ਆਊਟ ਐਲਾਨ ਦਿੱਤਾ।

ਅੰਪਾਇਰ ਨੇ ਦੱਸਿਆ ਕਿ ਆਸਟ੍ਰੇਲੀਆਈ ਖਿਡਾਰੀਆਂ ਨੇ ਵਿਕਟ ਲਈ ਅਪੀਲ ਨਹੀਂ ਕੀਤੀ, ਇਸ ਲਈ ਬੱਲੇਬਾਜ਼ ਆਊਟ ਨਹੀਂ ਹੋ ਸਕਦੇ। ਅੰਪਾਇਰ ਦੇ ਫੈਸਲੇ ‘ਤੇ ਆਸਟ੍ਰੇਲੀਆਈ ਖਿਡਾਰੀ ਗੁੱਸੇ ‘ਚ ਆ ਗਏ। ਸਟੰਪ ਮਾਈਕ ‘ਤੇ ਇਕ ਖਿਡਾਰੀ ਨੂੰ ਇਹ ਕਹਿੰਦੇ ਹੋਏ ਰਿਕਾਰਡ ਕੀਤਾ ਗਿਆ ਕਿ ਇਹ ਬਕਵਾਸ ਹੈ। ਹਾਲਾਂਕਿ ਇਸ ਫੈਸਲੇ ਦਾ ਮੈਚ ਦੇ ਨਤੀਜੇ ‘ਤੇ ਕੋਈ ਅਸਰ ਨਹੀਂ ਪਿਆ ਅਤੇ ਆਸਟ੍ਰੇਲੀਆ ਨੇ ਇਹ ਮੈਚ 34 ਦੌੜਾਂ ਨਾਲ ਜਿੱਤ ਲਿਆ। ਗਲੇਨ ਮੈਕਸਵੈੱਲ ਨੇ ਇਸ ਮੈਚ ‘ਚ 55 ਗੇਂਦਾਂ ‘ਤੇ 120 ਦੌੜਾਂ ਦੀ ਪਾਰੀ ਖੇਡੀ।

ਵਨਡੇ ਤੋਂ ਬਾਅਦ ਆਸਟਰੇਲੀਆ ਨੇ ਟੀ-20 ਸੀਰੀਜ਼ ‘ਤੇ ਵੀ ਕਬਜ਼ਾ ਕਰ ਲਿਆ ਹੈ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਆਸਟ੍ਰੇਲੀਆ ਨੇ ਸ਼ੁਰੂਆਤੀ ਦੋਵੇਂ ਟੀ-20 ਮੈਚ ਜਿੱਤ ਕੇ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ 3 ਵਨਡੇ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਸੀ। ਦੋ ਟੈਸਟਾਂ ਦੀ ਲੜੀ 1-1 ਨਾਲ ਬਰਾਬਰ ਰਹੀ।