ਪੰਜਾਬੀ ਮੁੰਡੇ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਦੇ ਪਸੀਨੇ ਛੁਡਾਏ, ਸਿਰਫ 46 ਗੇਂਦਾਂ ‘ਚ ਬਣਾਇਆ ਸ਼ਾਨਦਾਰ ਸੈਂਕੜਾ

ਪੰਜਾਬੀ ਮੁੰਡੇ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਦੇ ਪਸੀਨੇ ਛੁਡਾਏ, ਸਿਰਫ 46 ਗੇਂਦਾਂ ‘ਚ ਬਣਾਇਆ ਸ਼ਾਨਦਾਰ ਸੈਂਕੜਾ

ਅਭਿਸ਼ੇਕ ਸ਼ਰਮਾ ਨੇ ਇਹ ਸੈਂਕੜਾ ਸਿਰਫ਼ 46 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ ਬਣਾਇਆ। ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ।

ਅਭਿਸ਼ੇਕ ਸ਼ਰਮਾ ਦੀ ਜ਼ਿੰਬਾਬਵੇ ਖਿਲਾਫ ਟੀ-20 ਮੈਚ ਵਿਚ ਖੇਡੀ ਗਈ ਪਾਰੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਜ਼ਿੰਬਾਬਵੇ ਅਤੇ ਭਾਰਤ ਵਿਚਾਲੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਅਭਿਸ਼ੇਕ ਨੇ ਕਮਾਲ ਕਰ ਦਿਤਾ। ਜਦੋਂ ਅੰਮ੍ਰਿਤਸਰ ਦੇ ਭਾਰਤੀ ਖਿਡਾਰੀ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਜ਼ਿੰਬਾਬਵੇ ਦੀ ਟੀਮ ਨੂੰ ਹੈਰਾਨ ਕਰ ਦਿੱਤਾ।

ਅਭਿਸ਼ੇਕ ਸ਼ਰਮਾ ਨੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਆਪਣੇ ਖਰਾਬ ਡੈਬਿਊ ਦਾ ਬਦਲਾ ਲੈ ਲਿਆ। ਉਸ ਨੇ ਜ਼ਿੰਬਾਬਵੇ ਦੇ ਗੇਂਦਬਾਜ਼ਾਂ ਨੂੰ ਹਰਾਇਆ ਅਤੇ ਟੀ-20 ਇੰਟਰਨੈਸ਼ਨਲ ‘ਚ ਆਪਣਾ ਪਹਿਲਾ ਸੈਂਕੜਾ ਲਗਾਇਆ। ਉਸ ਨੇ ਇਹ ਸੈਂਕੜਾ ਸਿਰਫ਼ 46 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ ਬਣਾਇਆ। ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ।

ਅਭਿਸ਼ੇਕ ਸ਼ਰਮਾ ਹਰਾਰੇ ਵਿੱਚ ਜ਼ਿੰਬਾਬਵੇ ਖ਼ਿਲਾਫ਼ ਭਾਰਤੀ ਟੀਮ ਦਾ ਪਹਿਲਾ ਟੀ-20 ਮੈਚ ਖੇਡ ਰਹੇ ਸਨ, ਹਾਲਾਂਕਿ ਉਸਦਾ ਡੈਬਿਊ ਚੰਗਾ ਨਹੀਂ ਰਿਹਾ ਅਤੇ ਉਸਨੇ ਪਹਿਲੇ ਓਵਰ ਦੀ ਚੌਥੀ ਗੇਂਦ ‘ਤੇ ਆਪਣਾ ਵਿਕਟ ਗੁਆ ਦਿੱਤਾ ਸੀ। ਅਭਿਸ਼ੇਕ ਸ਼ਰਮਾ ਆਈਪੀਐਲ ਵਿੱਚ ਸਨ ਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ। ਉਸਨੇ ਇਸ ਵਾਰ ਆਈਪੀਐਲ ਵਿੱਚ ਬਹੁਤ ਵਧੀਆ ਦੌੜਾਂ ਬਣਾਈਆਂ ਸਨ। ਟੀ-20 ਇੰਟਰਨੈਸ਼ਨਲ ‘ਚ ਵੀ ਉਨ੍ਹਾਂ ਦੀ ਅਜਿਹੀ ਹੀ ਫਾਰਮ ਦੇਖਣ ਨੂੰ ਮਿਲੀ ਸੀ। ਜਦੋਂ ਉਸਨੇ ਅੱਠ ਛੱਕੇ ਲਗਾ ਕੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ ਅਤੇ ਟੀ-20 ਵਿੱਚ ਸੈਂਕੜਾ ਲਗਾਉਣ ਵਾਲਾ ਭਾਰਤ ਦਾ 10ਵਾਂ ਖਿਡਾਰੀ ਬਣ ਗਿਆ। ਸਾਲ 2024 ‘ਚ ਅਭਿਸ਼ੇਕ ਸ਼ਰਮਾ ਸਭ ਤੋਂ ਵੱਧ ਛੱਕਿਆਂ ਨਾਲ ਪਹਿਲੇ ਸਥਾਨ ‘ਤੇ, ਰੋਹਿਤ ਸ਼ਰਮਾ 46 ਛੱਕਿਆਂ ਨਾਲ ਦੂਜੇ ਸਥਾਨ ‘ਤੇ ਅਤੇ ਵਿਰਾਟ ਕੋਹਲੀ 45 ਛੱਕਿਆਂ ਨਾਲ ਤੀਜੇ ਸਥਾਨ ‘ਤੇ ਹਨ।