ਸ਼ਾਕਿਬ ਅਲ ਹਸਨ ਵਿਰੁੱਧ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਨੋਟਿਸ, ਉਸਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਤੁਰੰਤ ਹਟਾਉਣ ਦੀ ਮੰਗ, ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼

ਸ਼ਾਕਿਬ ਅਲ ਹਸਨ ਵਿਰੁੱਧ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਨੋਟਿਸ, ਉਸਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਤੁਰੰਤ ਹਟਾਉਣ ਦੀ ਮੰਗ, ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼

ਰਫੀਕੁਲ ਇਸਲਾਮ ਨਾਂ ਦੇ ਵਿਅਕਤੀ ਨੇ ਢਾਕਾ ਦੇ ਅਦਬਰ ਪੁਲਸ ਸਟੇਸ਼ਨ ‘ਚ ਹੱਤਿਆ ਦਾ ਮਾਮਲਾ ਦਰਜ ਕਰਵਾਇਆ ਹੈ। ਰਫੀਕੁਲ ਨੇ ਸਿਰਫ ਸਾਕਿਬ ਦੇ ਖਿਲਾਫ ਹੀ ਨਹੀਂ ਬਲਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਵਕੀਲਾਂ ਅਤੇ ਕਈ ਸਾਬਕਾ ਮੰਤਰੀਆਂ ਖਿਲਾਫ ਵੀ ਮਾਮਲਾ ਦਰਜ ਕਰਵਾਇਆ ਹੈ।

ਬੰਗਲਾਦੇਸ਼ ਦੇ ਹਰਫਨਮੌਲਾ ਖਿਡਾਰੀ ਸ਼ਾਕਿਬ ਅਲ ਹਸਨ ਦੀ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੂੰ ਸਟਾਰ ਕ੍ਰਿਕਟਰ ਸ਼ਾਕਿਬ ਅਲ ਹਸਨ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਤੁਰੰਤ ਹਟਾਉਣ ਦਾ ਨੋਟਿਸ ਮਿਲਿਆ ਹੈ। ਕੁਝ ਦਿਨ ਪਹਿਲਾਂ ਸਾਕਿਬ ‘ਤੇ ਇਕ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ। ਹਾਲ ਹੀ ‘ਚ ਬੰਗਲਾਦੇਸ਼ ‘ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਖਿਲਾਫ ਅੰਦੋਲਨ ‘ਚ 400 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ।

ਸਾਕਿਬ ‘ਤੇ ਇਨ੍ਹਾਂ ‘ਚੋਂ ਇਕ ਵਿਦਿਆਰਥੀ ਦੀ ਹੱਤਿਆ ਦਾ ਦੋਸ਼ ਹੈ। 5 ਅਗਸਤ ਨੂੰ ਹੋਈ ਗੋਲੀਬਾਰੀ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ ਸੀ। ਵਿਦਿਆਰਥੀ ਦੇ ਪਿਤਾ ਨੇ ਢਾਕਾ ਵਿੱਚ ਐਫਆਈਆਰ ਦਰਜ ਕਰਵਾਈ ਹੈ। ਹੁਣ ਵਿਦਿਆਰਥੀ ਰੂਬੇਲ ਦੇ ਪਿਤਾ ਨੇ ਵਕੀਲ ਦੀ ਮਦਦ ਨਾਲ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਨੋਟਿਸ ਦਿੱਤਾ ਹੈ।

ਇਸ ਨੋਟਿਸ ‘ਤੇ ਬੀਸੀਬੀ ਦੇ ਪ੍ਰਧਾਨ ਫਾਰੂਕ ਅਹਿਮਦ ਨੇ ਕਿਹਾ ਹੈ ਕਿ ਸ਼ਾਕਿਬ ਅਲ ਹਸਨ ਦੇ ਕ੍ਰਿਕਟ ਭਵਿੱਖ ‘ਤੇ ਫੈਸਲਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਚੱਲ ਰਹੇ ਪਹਿਲੇ ਟੈਸਟ ਮੈਚ ਤੋਂ ਬਾਅਦ ਲਿਆ ਜਾਵੇਗਾ। ਸ਼ਾਕਿਬ ਫਿਲਹਾਲ ਰਾਵਲਪਿੰਡੀ ‘ਚ ਪਾਕਿਸਤਾਨ ਖਿਲਾਫ ਟੈਸਟ ਮੈਚ ਖੇਡ ਰਹੇ ਹਨ। ਉਸ ਨੇ ਇਸ ਮੈਚ ‘ਚ 4 ਵਿਕਟਾਂ ਲਈਆਂ ਹਨ। 37 ਸਾਲਾ ਸਾਕਿਬ ਸ਼ੇਖ ਹਸੀਨਾ ਦੀ ਸਰਕਾਰ ਵਿੱਚ ਮੰਤਰੀ ਸੀ। ਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਸ ਨੂੰ ਵੀ ਦੇਸ਼ ਛੱਡਣਾ ਪਿਆ। ਹਸੀਨਾ ਦੇ ਅਸਤੀਫੇ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿੱਚ ਮੁੱਖ ਸਲਾਹਕਾਰ ਦਾ ਅਹੁਦਾ ਸੰਭਾਲ ਲਿਆ ਹੈ।

ਰਫੀਕੁਲ ਇਸਲਾਮ ਨਾਂ ਦੇ ਵਿਅਕਤੀ ਨੇ ਢਾਕਾ ਦੇ ਅਦਬਰ ਪੁਲਸ ਸਟੇਸ਼ਨ ‘ਚ ਹੱਤਿਆ ਦਾ ਮਾਮਲਾ ਦਰਜ ਕਰਵਾਇਆ ਹੈ। ਰਫੀਕੁਲ ਨੇ ਸਿਰਫ ਸਾਕਿਬ ਦੇ ਖਿਲਾਫ ਹੀ ਨਹੀਂ ਬਲਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਵਕੀਲਾਂ ਅਤੇ ਕਈ ਸਾਬਕਾ ਮੰਤਰੀਆਂ ਖਿਲਾਫ ਵੀ ਮਾਮਲਾ ਦਰਜ ਕਰਵਾਇਆ ਹੈ। 147 ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨਾਲ ਸਬੰਧਤ ਹਨ।