ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਅਗਲੇ ਮੁੱਖ ਮੰਤਰੀ, ਉਨ੍ਹਾਂ ਦਾ ਨਾਂ ਵਸੁੰਧਰਾ ਰਾਜੇ ਨੇ ਕੀਤਾ ਸੀ ਪ੍ਰਸਤਾਵਿਤ

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਅਗਲੇ ਮੁੱਖ ਮੰਤਰੀ, ਉਨ੍ਹਾਂ ਦਾ ਨਾਂ ਵਸੁੰਧਰਾ ਰਾਜੇ ਨੇ ਕੀਤਾ ਸੀ ਪ੍ਰਸਤਾਵਿਤ

ਭਜਨ ਲਾਲ ਸ਼ਰਮਾ ਸੰਘ ਅਤੇ ਸੰਗਠਨ ਦੋਵਾਂ ਦੇ ਕਰੀਬੀ ਮੰਨੇ ਜਾਂਦੇ ਹਨ। ਭਜਨ ਲਾਲ ਸ਼ਰਮਾ ਬ੍ਰਾਹਮਣ ਭਾਈਚਾਰੇ ਤੋਂ ਆਉਂਦੇ ਹਨ। ਭਜਨ ਲਾਲ ਸ਼ਰਮਾ ਲੰਬੇ ਸਮੇਂ ਤੋਂ ਭਾਜਪਾ ਅਤੇ ਸੰਗਠਨ ਵਿੱਚ ਕੰਮ ਕਰ ਰਹੇ ਹਨ।

ਰਾਜਸਥਾਨ ਵਿੱਚ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਆਖਰਕਾਰ ਖਤਮ ਹੋ ਗਿਆ ਹੈ। ਜੈਪੁਰ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਭਜਨ ਲਾਲ ਸ਼ਰਮਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਜਸਥਾਨ ਵਿੱਚ ਚੋਣ ਨਤੀਜਿਆਂ ਦੇ ਨੌਂ ਦਿਨ ਬਾਅਦ ਮੁੱਖ ਮੰਤਰੀ ਦਾ ਨਾਮ ਫਾਈਨਲ ਹੋ ਗਿਆ ਹੈ।

ਭਜਨ ਲਾਲ ਸ਼ਰਮਾ ਸੰਗਾਨੇਰ ਤੋਂ ਵਿਧਾਇਕ ਹਨ ਅਤੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਹੁਣ ਉਹ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ। ਭਜਨ ਲਾਲ ਸ਼ਰਮਾ ਭਰਤਪੁਰ ਦੇ ਰਹਿਣ ਵਾਲੇ ਹਨ। ਬਾਹਰੀ ਹੋਣ ਦੇ ਬਾਵਜੂਦ ਉਹ ਸੰਗਾਨੇਰ ਤੋਂ ਵੱਡੇ ਫਰਕ ਨਾਲ ਜਿੱਤੇ ਸਨ। ਸ਼ਰਮਾ ਨੇ ਕਾਂਗਰਸ ਦੇ ਪੁਸ਼ਪੇਂਦਰ ਭਾਰਦਵਾਜ ਨੂੰ 48081 ਵੋਟਾਂ ਨਾਲ ਹਰਾਇਆ।

ਭਜਨ ਲਾਲ ਸ਼ਰਮਾ ਸੰਘ ਅਤੇ ਸੰਗਠਨ ਦੋਵਾਂ ਦੇ ਕਰੀਬੀ ਮੰਨੇ ਜਾਂਦੇ ਹਨ। ਭਜਨ ਲਾਲ ਸ਼ਰਮਾ ਬ੍ਰਾਹਮਣ ਭਾਈਚਾਰੇ ਤੋਂ ਆਉਂਦੇ ਹਨ। ਮੌਜੂਦਾ ਵਿਧਾਇਕ ਅਸ਼ੋਕ ਲਾਹੋਟੀ ਦੀ ਟਿਕਟ ਕੱਟ ਕੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ । ਲੰਬੇ ਸਮੇਂ ਤੋਂ ਭਾਜਪਾ ਅਤੇ ਸੰਗਠਨ ਵਿੱਚ ਕੰਮ ਕਰ ਰਹੇ ਹਨ। ਰਾਜਸਥਾਨ ਵਿੱਚ ਲਗਭਗ 7 ਫੀਸਦੀ ਆਬਾਦੀ ਬ੍ਰਾਹਮਣ ਹੈ। ਰਾਜਸਥਾਨ ਵਿੱਚ ਸੀਐਮ ਦੇ ਨਾਮ ਦੇ ਐਲਾਨ ਦੇ ਨਾਲ ਹੀ ਦੋ ਡਿਪਟੀ ਸੀਐਮ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ।

ਦੀਆ ਕੁਮਾਰੀ ਅਤੇ ਪ੍ਰੇਮ ਚੰਦਰ ਬੈਰਵਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ, ਜਦਕਿ ਵਾਸੁਦੇਵ ਦੇਵਨਾਨੀ ਵਿਧਾਨ ਸਭਾ ਦੇ ਸਪੀਕਰ ਹੋਣਗੇ। ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਾਂਗ ਰਾਜਸਥਾਨ ਵਿੱਚ ਵੀ ਭਾਜਪਾ ਨੇ ਭਾਰੀ ਬਹੁਮਤ ਹਾਸਲ ਕੀਤਾ ਹੈ। ਇੱਥੇ ਪਾਰਟੀ ਨੇ 199 ਵਿੱਚੋਂ 115 ਸੀਟਾਂ ਜਿੱਤੀਆਂ ਹਨ। ਇਸ ਜਿੱਤ ਦੇ ਬਾਅਦ ਤੋਂ ਹੀ ਸੀਐਮ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਵਸੁੰਧਰਾ ਰਾਜੇ ਤੋਂ ਇਲਾਵਾ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ, ਗਜੇਂਦਰ ਸਿੰਘ ਸ਼ੇਖਾਵਤ, ਸਤੀਸ਼ ਪੂਨੀਆ ਅਤੇ ਰਾਜਕੁਮਾਰੀ ਦੀਆ ਸਮੇਤ ਕਈ ਦਾਅਵੇਦਾਰ ਸਨ, ਹਾਲਾਂਕਿ ਵਿਧਾਇਕ ਦਲ ਦੀ ਬੈਠਕ ‘ਚ ਲਏ ਗਏ ਫੈਸਲੇ ਨੇ ਸਾਰੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ।