ਦੁਨੀਆਂ ਦੇ ਸਭ ਤੋਂ ਅਮੀਰ ਬਰੂਨੇਈ ਦੇ ਅਰਬਪਤੀ ਰਾਜਕੁਮਾਰ ਨੇ ਕੀਤਾ ਆਮ ਕੁੜੀ ਨਾਲ ਵਿਆਹ

ਦੁਨੀਆਂ ਦੇ ਸਭ ਤੋਂ ਅਮੀਰ ਬਰੂਨੇਈ ਦੇ ਅਰਬਪਤੀ ਰਾਜਕੁਮਾਰ ਨੇ ਕੀਤਾ ਆਮ ਕੁੜੀ ਨਾਲ ਵਿਆਹ

ਬਰੂਨੇਈ ਦੇ ਪ੍ਰਿੰਸ ਨੂੰ ਅਕਸਰ ਆਪਣੇ ਪਿਤਾ ਨਾਲ ਦੇਖਿਆ ਜਾਂਦਾ ਹੈ। ਉਸਨੇ ਮਈ 2023 ਵਿੱਚ ਕਿੰਗ ਚਾਰਲਸ ਅਤੇ ਰਾਣੀ ਕੈਮਿਲਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ।

ਬਰੂਨੇਈ ਦੇ ਸੁਲਤਾਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿਚ ਕੀਤੀ ਜਾਂਦੀ ਹੈ। ਬਰੂਨੇਈ ਦੇ ਸੁਲਤਾਨ ਹਸਨਲ ਬੋਲਕੀਆ ਦੇ ਪੁੱਤਰ ਅਬਦੁਲ ਮਤੀਨ ਦਾ ਸ਼ਾਹੀ ਵਿਆਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੁਨੀਆ ਦੇ ਸਭ ਤੋਂ ਅਮੀਰ ਸ਼ਾਸਕ ਦੇ ਪੁੱਤਰ ਨੇ ਇੱਕ ਆਮ ਕੁੜੀ ਨਾਲ ਵਿਆਹ ਕਰਵਾ ਲਿਆ ਹੈ।

32 ਸਾਲਾ ਅਬਦੁਲ ਮਤੀਨ ਨੇ ਯਾਂਗ ਮੁਲੀਆ ਅਨੀਸ਼ਾ (29 ਸਾਲ) ਨਾਲ ਸ਼ਾਹੀ ਅੰਦਾਜ਼ ‘ਚ ਵਿਆਹ ਕੀਤਾ। ਦੋਵਾਂ ਦੇ ਵਿਆਹ ਦੀ ਰਸਮ 7 ਜਨਵਰੀ ਤੋਂ ਸ਼ੁਰੂ ਹੋ ਗਈ ਹੈ, ਜੋ 10 ਦਿਨ ਤੱਕ ਚੱਲੇਗੀ। ਪ੍ਰਿੰਸ ਮਤੀਨ ਸੁਲਤਾਨ ਦਾ ਚੌਥਾ ਪੁੱਤਰ ਹੈ। ਜਦੋਂ ਕਿ ਯਾਂਗ ਮੁਲੀਆ ਅਨੀਸ਼ਾ ਦੇ ਦਾਦਾ ਪ੍ਰਿੰਸ ਮਤੀਨ ਦੇ ਪਿਤਾ, ਬਰੂਨੇਈ ਦੇ ਸੁਲਤਾਨ ਦਾ ਮਹੱਤਵਪੂਰਨ ਸਲਾਹਕਾਰ ਰਿਹਾ ਹੈ।

ਬਰੂਨੇਈ ਦੇ ਪ੍ਰਿੰਸ ਨੂੰ ਅਕਸਰ ਆਪਣੇ ਪਿਤਾ ਨਾਲ ਦੇਖਿਆ ਜਾਂਦਾ ਹੈ। ਉਸਨੇ ਮਈ 2023 ਵਿੱਚ ਕਿੰਗ ਚਾਰਲਸ ਅਤੇ ਰਾਣੀ ਕੈਮਿਲਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਹ ਸਤੰਬਰ 2022 ਵਿੱਚ ਆਪਣੇ ਪਿਤਾ ਦੇ ਨਾਲ ਮਹਾਰਾਣੀ ਐਲਿਜ਼ਾਬੇਥ ਦੇ ਅੰਤਿਮ ਸਸਕਾਰ ਵਿੱਚ ਵੀ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਅਨੀਸ਼ਾ ਨੇ ਬਰੂਨੇਈ ਵਿੱਚ ਪ੍ਰਿੰਸ ਅਬਦੁਲ ਮਤੀਨ ਦੀ ਭੈਣ ਦੇ ਸ਼ਾਹੀ ਵਿਆਹ ਵਿੱਚ ਸ਼ਿਰਕਤ ਕੀਤੀ, ਜੋ ਜਨਵਰੀ 2023 ਵਿੱਚ ਹੋਇਆ ਸੀ। ਅਸ਼ੀਨਾ ਇੱਕ ਫੈਸ਼ਨ ਬ੍ਰਾਂਡ ਚਲਾਉਂਦੀ ਹੈ ਅਤੇ ਉਸਦਾ ਸੈਰ-ਸਪਾਟਾ ਕਾਰੋਬਾਰ ਵੀ ਹੈ।

ਪ੍ਰਿੰਸ ਮਤੀਨ ਅਤੇ ਅਨੀਸ਼ਾ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਦੋਵਾਂ ਵਿਚਕਾਰ ਨੇੜਤਾ ਜਨਵਰੀ 2023 ਵਿੱਚ ਵੱਧ ਗਈ, ਜਦੋਂ ਉਸਦੀ ਆਪਣੀ ਭੈਣ ਰਾਜਕੁਮਾਰੀ ਅਜ਼ਮਾ ਨਿਮਤੁਲ ਬੋਲਕੀਆ ਦੇ ਸ਼ਾਹੀ ਵਿਆਹ ਵਿੱਚ ਸ਼ਾਮਲ ਹੋਈ। ਦੋਵਾਂ ਨੇ ਇਸ ਸਮੇਂ ਆਪਣੇ ਵਿਆਹ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਪ੍ਰਿੰਸ ਮਤੀਨ ਦੀ ਅਨੀਸ਼ਾ ਨਾਲ ਮੰਗਣੀ ਦੀ ਖਬਰ ਪਹਿਲੀ ਵਾਰ ਅਕਤੂਬਰ 2023 ਵਿੱਚ ਆਈ ਸੀ, ਜਦੋਂ ਉਸਦੇ ਪਿਤਾ, ਸੁਲਤਾਨ ਹਾਜੀ ਹਸਨਲ ਬੋਲਕੀਆ ਨੇ ਇੱਕ ਅਧਿਕਾਰਤ ਬਿਆਨ ਰਾਹੀਂ ਇਸਦੀ ਘੋਸ਼ਣਾ ਕੀਤੀ ਸੀ। ਉਸਦੇ ਵਿਆਹ ਦੇ ਜਸ਼ਨ ਸ਼ੁਰੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ, ਪ੍ਰਿੰਸ ਅਬਦੁਲ ਮਤੀਨ ਨੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਪਣੀ ਅਤੇ ਆਪਣੀ ਮੰਗੇਤਰ ਦੀ ਇੱਕ ਫੋਟੋ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਸੀ।