ਚੰਡੀਗੜ੍ਹ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡ ਮਾਸਟਰ ‘ਤੇ ਕੀਤਾ ਹਮਲਾ, ਰਾਡ ਮਾਰ ਕੇ ਸਿਰ ਫੋੜਿਆਂ, ਖੇਡ ਮੈਦਾਨ ‘ਤੇ ਜਾਣ ਤੋਂ ਰੋਕਿਆ ਸੀ

ਚੰਡੀਗੜ੍ਹ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡ ਮਾਸਟਰ ‘ਤੇ ਕੀਤਾ ਹਮਲਾ, ਰਾਡ ਮਾਰ ਕੇ ਸਿਰ ਫੋੜਿਆਂ, ਖੇਡ ਮੈਦਾਨ ‘ਤੇ ਜਾਣ ਤੋਂ ਰੋਕਿਆ ਸੀ

ਹੈੱਡਮਾਸਟਰ ਕੇਸਰ ਸਿੰਘ ਹਮਲੇ ਤੋਂ ਬਾਅਦ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਹੈੱਡਮਾਸਟਰ ਦੇ ਸਿਰ ‘ਤੇ ਛੇ ਟਾਂਕੇ ਲੱਗੇ ਹਨ।

ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਦਿਆਰਥੀ ਵੱਲੋਂ ਅਧਿਆਪਕ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 19 ਦੇ ਸਰਕਾਰੀ ਮਾਡਲ ਸਕੂਲ ‘ਚ ਗੁੱਸੇ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡ ਮਾਸਟਰ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਅਧਿਆਪਕ ਕੇਸਰ ਸਿੰਘ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਮਲਾਵਰ ਨੇੜਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਹੈ। ਹੈੱਡਮਾਸਟਰ ਦੇ ਸਿਰ ‘ਤੇ ਛੇ ਟਾਂਕੇ ਲੱਗੇ ਹਨ। ਸੈਕਟਰ 19 ਥਾਣੇ ਦੀ ਪੁਲੀਸ ਨੇ ਹਮਲਾਵਰ ਨੂੰ ਫੜ ਲਿਆ ਹੈ ਅਤੇ ਉਸ ਕੋਲੋਂ ਸੈਕਟਰ 19 ਥਾਣੇ ਵਿੱਚ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਘਟਨਾ ਦੁਪਹਿਰ ਕਰੀਬ 12.30 ਵਜੇ ਸਕੂਲ ਦੇ ਵਿਹੜੇ ਵਿੱਚ ਵਾਪਰੀ।

ਘਟਨਾ ਤੋਂ ਬਾਅਦ ਸੈਕਟਰ 16 ਦੇ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਇਕੱਠੇ ਹੋਏ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ। ਫਿਲਹਾਲ ਸੈਕਟਰ 19 ਥਾਣਾ ਪੁਲਿਸ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਹੈੱਡ ਮਾਸਟਰ ਨੌਜਵਾਨ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਕਹਿ ਰਿਹਾ ਸੀ ਪਰ ਨੌਜਵਾਨ ਨੇ ਗੁੱਸੇ ‘ਚ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਸੈਕਟਰ 19 ਵਿੱਚ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਚਕਾਰ ਇੱਕ ਅੰਦਰੂਨੀ ਗੇਟ ਹੈ। ਸਕੂਲ ਦਾ ਹੈੱਡ ਮਾਸਟਰ ਇਸ ਗੇਟ ਦੇ ਬਾਹਰ ਕੁਰਸੀ ‘ਤੇ ਬੈਠਾ ਸੀ ਜਦੋਂ ਦੂਜੇ ਸਕੂਲ ਦੇ ਵਿਦਿਆਰਥੀ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।