ਅੱਤਵਾਦ ਖਿਲਾਫ ਜੰਗ ‘ਚ ਭਾਰਤ ਦਾ ਕੱਦ ਵਧਿਆ, FATF ਨੇ ਰੈਗੂਲਰ ਫਾਲੋਅਪ ਵਾਲੇ ਚੋਟੀ ਦੇ 5 ਦੇਸ਼ਾਂ ‘ਚ ਕੀਤਾ ਸ਼ਾਮਲ

ਅੱਤਵਾਦ ਖਿਲਾਫ ਜੰਗ ‘ਚ ਭਾਰਤ ਦਾ ਕੱਦ ਵਧਿਆ, FATF ਨੇ ਰੈਗੂਲਰ ਫਾਲੋਅਪ ਵਾਲੇ ਚੋਟੀ ਦੇ 5 ਦੇਸ਼ਾਂ ‘ਚ ਕੀਤਾ ਸ਼ਾਮਲ

FATF ਦੀਆਂ ਸਿਫਾਰਿਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੁਨੀਆ ਦੇ 200 ਦੇਸ਼ ਕਰਦੇ ਹਨ। ਇਸ ਲਿਹਾਜ਼ ਨਾਲ ਭਾਰਤ ਵੀ ਹੁਣ ਇਸ ਮਾਮਲੇ ਵਿਚ ਦੁਨੀਆ ਨੂੰ ਸਲਾਹ ਅਤੇ ਦਿਸ਼ਾ-ਨਿਰਦੇਸ਼ ਦੇ ਸਕਦਾ ਹੈ।

ਭਾਰਤ ਸ਼ੁਰੂ ਤੋਂ ਹੀ ਅੱਤਵਾਦ ਦੇ ਖਿਲਾਫ ਰਿਹਾ ਹੈ, ਹੁਣ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਖਿਲਾਫ ਬਿਹਤਰ ਪ੍ਰਦਰਸ਼ਨ ਕਰਨ ਲਈ, ਗਲੋਬਲ ਬਾਡੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ ਭਾਰਤ ਨੂੰ ਨਿਯਮਤ ਫਾਲੋ-ਅਪ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ। ਭਾਰਤ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲਾ 5ਵਾਂ ਦੇਸ਼ ਹੈ।

ਭਾਰਤ ਤੋਂ ਇਲਾਵਾ ਜੀ-20 ਸਮੂਹ ਦੇ 4 ਹੋਰ ਦੇਸ਼ ਇਸ ਸ਼੍ਰੇਣੀ ਵਿੱਚ ਹਨ। FATF ਦੀਆਂ ਸਿਫਾਰਿਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੁਨੀਆ ਦੇ 200 ਦੇਸ਼ ਕਰਦੇ ਹਨ। ਇਸ ਲਿਹਾਜ਼ ਨਾਲ ਭਾਰਤ ਵੀ ਹੁਣ ਇਸ ਮਾਮਲੇ ਵਿਚ ਦੁਨੀਆ ਨੂੰ ਸਲਾਹ ਅਤੇ ਦਿਸ਼ਾ-ਨਿਰਦੇਸ਼ ਦੇ ਸਕਦਾ ਹੈ। 26 ਤੋਂ 28 ਜੂਨ ਤੱਕ ਸਿੰਗਾਪੁਰ ‘ਚ ਹੋਏ FATF ਦੇ ਸਾਲਾਨਾ ਸੈਸ਼ਨ ‘ਚ ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ‘ਤੇ ਆਪਸੀ ਮੁਲਾਂਕਣ ਰਿਪੋਰਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ FATF ਵਲੋਂ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ।

ਭਾਰਤ ਦੇ ਯਤਨਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ ਹੈ। ਹੁਣ ਭਾਰਤ ਦੀ ਅਰਥਵਿਵਸਥਾ ‘ਤੇ ਦੁਨੀਆ ਦਾ ਭਰੋਸਾ ਵਧੇਗਾ, ਮੁਲਾਂਕਣ ‘ਚ ਭਾਰਤ ਦੇ ਬਿਹਤਰ ਪ੍ਰਦਰਸ਼ਨ ਨਾਲ ਦੇਸ਼ ਦੀ ਵਧਦੀ ਅਰਥਵਿਵਸਥਾ ਨੂੰ ਕਾਫੀ ਫਾਇਦਾ ਹੋਵੇਗਾ। ਖਾਸ ਕਰਕੇ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਵਿੱਚ ਭਰੋਸਾ ਵਧੇਗਾ। ਇਸ ਤੋਂ ਇਲਾਵਾ ਭਾਰਤ ਗਲੋਬਲ ਵਿੱਤੀ ਸੰਸਥਾਵਾਂ ਤੋਂ ਹੋਰ ਆਸਾਨੀ ਨਾਲ ਕਰਜ਼ਾ ਪ੍ਰਾਪਤ ਕਰ ਸਕੇਗਾ। ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ FATF ਆਪਸੀ ਮੁਲਾਂਕਣ ‘ਤੇ ਭਾਰਤ ਦਾ ਪ੍ਰਦਰਸ਼ਨ ਸਾਡੀ ਵਧਦੀ ਅਰਥਵਿਵਸਥਾ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰੇਗਾ।