ਫਰਾਂਸ ਨੇ ਸਭ ਤੋਂ ਵੱਡੇ ਮੁਸਲਿਮ ਸਕੂਲ ਦੀ ਫੰਡਿੰਗ ਰੋਕ ਦਿਤੀ, ਸਰਕਾਰ ਦੀ ਇਸ ਕਾਰਵਾਈ ਤੋਂ ਗੁੱਸੇ ‘ਚ ਮੁਸਲਮਾਨ

ਫਰਾਂਸ ਨੇ ਸਭ ਤੋਂ ਵੱਡੇ ਮੁਸਲਿਮ ਸਕੂਲ ਦੀ ਫੰਡਿੰਗ ਰੋਕ ਦਿਤੀ, ਸਰਕਾਰ ਦੀ ਇਸ ਕਾਰਵਾਈ ਤੋਂ ਗੁੱਸੇ ‘ਚ ਮੁਸਲਮਾਨ

ਫਰਾਂਸ ਦਾ ਸਭ ਤੋਂ ਵੱਡਾ ਮੁਸਲਿਮ ਹਾਈ ਸਕੂਲ ‘ਐਵਰੋਸ’ ਇੱਕ ਪ੍ਰਾਈਵੇਟ ਹਾਈ ਸਕੂਲ ਹੈ, ਜੋ ਕਿ 2003 ਵਿੱਚ ਫਰਾਂਸ ਦੇ ਉੱਤਰੀ ਸ਼ਹਿਰ ਲਿਲੀ ਵਿੱਚ ਖੋਲ੍ਹਿਆ ਗਿਆ ਸੀ। ਇਸ ਮੁਸਲਿਮ ਹਾਈ ਸਕੂਲ ਵਿੱਚ 800 ਤੋਂ ਵੱਧ ਵਿਦਿਆਰਥੀ ਹਨ।

ਫਰਾਂਸ ‘ਚ ਰਹਿਣ ਵਾਲੇ ਮੁਸਲਮਾਨਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਯੂਰਪੀ ਦੇਸ਼ ਫਰਾਂਸ ਨੇ ਆਪਣੇ ਦੇਸ਼ ਦੇ ਸਭ ਤੋਂ ਵੱਡੇ ਮੁਸਲਿਮ ਹਾਈ ਸਕੂਲ ਲਈ ਫੰਡਿੰਗ ਬੰਦ ਕਰ ਦਿੱਤੀ ਹੈ। ਇਹ ਫੰਡਿੰਗ ਰੋਕੀ ਜਾ ਰਹੀ ਹੈ ਕਿਉਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਉੱਥੇ ਵਿਦਿਆਰਥੀਆਂ ਨੂੰ ਇਸਲਾਮਿਕ ਕਦਰਾਂ-ਕੀਮਤਾਂ ਦੇ ਤਹਿਤ ਸਿੱਖਿਆ ਦਿੱਤੀ ਜਾ ਰਹੀ ਸੀ।

ਇਸ ਸਬੰਧ ਵਿਚ ਇਕ ਸਥਾਨਕ ਅਧਿਕਾਰੀ ਨੇ ਕਿਹਾ ਕਿ ਫਰਾਂਸ ਪ੍ਰਸ਼ਾਸਨਿਕ ਅਸਫਲਤਾਵਾਂ ਅਤੇ ‘ਸ਼ੰਕਾਯੋਗ ਅਧਿਆਪਨ ਅਭਿਆਸਾਂ’ ਦੇ ਆਧਾਰ ‘ਤੇ ਦੇਸ਼ ਦੇ ਸਭ ਤੋਂ ਵੱਡੇ ਮੁਸਲਿਮ ਸਕੂਲ ਨੂੰ ਫੰਡ ਰੋਕ ਰਿਹਾ ਹੈ। ਦੂਜੇ ਪਾਸੇ ਮਨੁੱਖੀ ਅਧਿਕਾਰਾਂ ਨੇ ਇਸ ਕਦਮ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਫੰਡਿੰਗ ਰੋਕਣ ਦੀ ਇਹ ਕਾਰਵਾਈ ਮੁਸਲਮਾਨਾਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ।

ਫਰਾਂਸ ਦਾ ਸਭ ਤੋਂ ਵੱਡਾ ਮੁਸਲਿਮ ਹਾਈ ਸਕੂਲ ‘ਐਵਰੋਸ’ ਇੱਕ ਪ੍ਰਾਈਵੇਟ ਹਾਈ ਸਕੂਲ ਹੈ, ਜੋ ਕਿ 2003 ਵਿੱਚ ਫਰਾਂਸ ਦੇ ਉੱਤਰੀ ਸ਼ਹਿਰ ਲਿਲੀ ਵਿੱਚ ਖੋਲ੍ਹਿਆ ਗਿਆ ਸੀ। ਇਸ ਮੁਸਲਿਮ ਹਾਈ ਸਕੂਲ ਵਿੱਚ 800 ਤੋਂ ਵੱਧ ਵਿਦਿਆਰਥੀ ਹਨ। ਇਹ 2008 ਤੋਂ ਫਰਾਂਸ ਸਰਕਾਰ ਨਾਲ ਇਕਰਾਰਨਾਮੇ ਅਧੀਨ ਹੈ ਅਤੇ ਸਰਕਾਰੀ ਫੰਡ ਪ੍ਰਾਪਤ ਕਰ ਰਿਹਾ ਹੈ। ਸਕੂਲ ਦੇ ਵਿਦਿਆਰਥੀ ਫਰਾਂਸੀਸੀ ਪਾਠਕ੍ਰਮ ਦੀ ਪਾਲਣਾ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਇਸ ਸਕੂਲ ਦੇ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਇੱਥੇ ਦਿੱਤੀ ਜਾਣ ਵਾਲੀ ਸਿੱਖਿਆ ਫਰਾਂਸ ਦੀਆਂ ਕਦਰਾਂ-ਕੀਮਤਾਂ ਦੇ ਮੁਤਾਬਕ ਨਹੀਂ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਦੇ ਸਥਾਨਕ ਦਫਤਰ ਨੇ ਸਕੂਲ ਨਾਲ ਸਮਝੌਤਾ ਖਤਮ ਕਰਨ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬਹੁਤ ਸਾਰੇ ਮੁਸਲਮਾਨਾਂ ਨੂੰ ਲੱਗਦਾ ਹੈ ਕਿ ਯੂਰਪ ਵਿੱਚ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਫਰਾਂਸ ਨੇ ਹੁਣ ਮੁਸਲਮਾਨਾਂ ਪ੍ਰਤੀ ਬੁਰਾਈ ਰੱਖਣੀ ਸ਼ੁਰੂ ਕਰ ਦਿੱਤੀ ਹੈ।

ਖਾਸ ਤੌਰ ‘ਤੇ ਜਦੋਂ 2015 ਵਿਚ ਫਰਾਂਸ ‘ਤੇ ਇਕ ਵੱਡਾ ਜਿਹਾਦੀ ਹਮਲਾ ਹੋਇਆ ਸੀ। ਸਤੰਬਰ ਮਹੀਨੇ ਵਿਚ ਫਰਾਂਸ ਦੇ ਸਿੱਖਿਆ ਮੰਤਰੀ ਨੇ ਪਬਲਿਕ ਸਕੂਲਾਂ ਵਿਚ ਮੁਸਲਿਮ ਔਰਤਾਂ ਦੇ ਇਸਲਾਮੀ ਪਹਿਰਾਵੇ ਅਬਾਯਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਿਛਲੇ ਸਾਲ ਉੱਤਰੀ ਫਰਾਂਸ ਦੇ ਇੱਕ ਇਮਾਮ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀ। ਦੂਜੇ ਪਾਸੇ ਫਰਾਂਸ ਦੇ ਸਭ ਤੋਂ ਵੱਡੇ ਮੁਸਲਿਮ ਹਾਈ ਸਕੂਲ ਦੇ ਹੈੱਡਮਾਸਟਰ ਐਰਿਕ ਡੂਫੋਰ ਦਾ ਕਹਿਣਾ ਹੈ ਕਿ ਜੇਕਰ ਸਕੂਲ ਨੂੰ ਸਰਕਾਰੀ ਫੰਡ ਰੋਕ ਦਿੱਤਾ ਗਿਆ ਤਾਂ ਇਹ ਸਕੂਲ ਬੰਦ ਹੋ ਸਕਦਾ ਹੈ।