ਹਰਮਨਪ੍ਰੀਤ ਕੌਰ ਨੂੰ ਮਿਲਿਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਜਾਵੇਗੀ ਅਯੁੱਧਿਆ

ਹਰਮਨਪ੍ਰੀਤ ਕੌਰ ਨੂੰ ਮਿਲਿਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਜਾਵੇਗੀ ਅਯੁੱਧਿਆ

ਨਈਅਰ ਨੇ ਕਿਹਾ ਕਿ ਮਹਿਲਾ ਕ੍ਰਿਕਟਰ ਨੇ ਇਸ ਸ਼ਾਨਦਾਰ ਸਮਾਗਮ ‘ਚ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਪਟਿਆਲਾ ਦੇ ਪ੍ਰਚਾਰ ਮੁਖੀ ਸੁਸ਼ੀਲ ਨਈਅਰ ਨੇ ਦੱਸਿਆ ਕਿ ਕਮੇਟੀ ਦੇ ਰਾਮ ਭਗਤਾਂ ਦੀ ਤਰਫੋਂ ਸ਼੍ਰੀ ਰਾਮ ਲਾਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਲਈ ਜ਼ਿਲ੍ਹੇ ਭਰ ਵਿੱਚ ਘਰ-ਘਰ ਪਹੁੰਚ ਕੇ ਸੱਦਾ ਪੱਤਰ ਦਿੱਤੇ ਜਾ ਰਹੇ ਹਨ।

ਅਯੁੱਧਿਆ ‘ਚ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਲੋਕਾਂ ਵਿਚ ਖੁਸ਼ੀ ਕੇ ਲਹਿਰ ਹੈ। ਅਯੁੱਧਿਆ ‘ਚ 22 ਜਨਵਰੀ ਨੂੰ ਸ਼੍ਰੀ ਰਾਮ ਜਨਮ ਭੂਮੀ ‘ਤੇ ਭਗਵਾਨ ਰਾਮ ਲਾਲਾ ਦੇ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਲਈ ਹਰ ਘਰ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵੀਰਵਾਰ ਨੂੰ ਰਾਮ ਭਗਤਾਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਦਿੱਤਾ।

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਭਾਗ ਪ੍ਰਚਾਰਕ ਜਤਿੰਦਰ ਕੁਮਾਰ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਪਟਿਆਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਬਾਂਸਲ ਅਤੇ ਜ਼ਿਲ੍ਹਾ ਡਾਇਰੈਕਟਰ ਡਾ. ਰਾਜਿੰਦਰ ਅਤੇ ਜ਼ਿਲ੍ਹਾ ਪ੍ਰਚਾਰਕ ਸ਼ਿਆਮਵੀਰ ਨੇ ਹਰਮਨਪ੍ਰੀਤ ਕੌਰ ਨੂੰ ਸੱਦਾ ਪੱਤਰ ਸੌਂਪਿਆ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਪਟਿਆਲਾ ਦੇ ਪ੍ਰਚਾਰ ਮੁਖੀ ਸੁਸ਼ੀਲ ਨਈਅਰ ਨੇ ਦੱਸਿਆ ਕਿ ਕਮੇਟੀ ਦੇ ਰਾਮ ਭਗਤਾਂ ਦੀ ਤਰਫੋਂ ਸ਼੍ਰੀ ਰਾਮ ਲਾਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਲਈ ਜ਼ਿਲ੍ਹੇ ਭਰ ਵਿੱਚ ਘਰ-ਘਰ ਪਹੁੰਚ ਕੇ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 22 ਜਨਵਰੀ ਨੂੰ ਸ਼ਹਿਰ ਦੇ ਹਰ ਮੰਦਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ ਅਤੇ ਰਾਤ ਸਮੇਂ ਹਰ ਘਰ ਵਿੱਚ ਦੀਵਾਲੀ ਦੇ ਹਾਰ ਪਾ ਕੇ ਦੀਵਾਲੀ ਮਨਾਈ ਜਾਵੇਗੀ। ਉਨ੍ਹਾਂ ਹਰ ਸ਼ਹਿਰ ਵਾਸੀ ਨੂੰ ਇਸ ਵਿਸ਼ਾਲ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਨਈਅਰ ਨੇ ਕਿਹਾ ਕਿ ਮਹਿਲਾ ਕ੍ਰਿਕਟਰ ਨੇ ਇਸ ਸ਼ਾਨਦਾਰ ਸਮਾਗਮ ‘ਚ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਲੱਖ ਤੋਂ ਵੱਧ ਘਰਾਂ ਅਤੇ ਪਟਿਆਲਾ ਸ਼ਹਿਰ ਦੇ 85 ਹਜ਼ਾਰ ਤੋਂ ਵੱਧ ਘਰਾਂ ਵਿੱਚ ਅਕਸ਼ਿਤ ਅਤੇ ਸੱਦਾ ਪੱਤਰ ਪਹੁੰਚਾਏ ਜਾ ਚੁੱਕੇ ਹਨ। ਇਸਤੋਂ ਪਹਿਲਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕੁਝ ਦਿਨ ਪਹਿਲਾ ਕਿਹਾ ਸੀ ਕਿ ਫੀਲਡਿੰਗ ਅਤੇ ਫਿਟਨੈੱਸ ਵਿਭਾਗਾਂ ‘ਚ ਤੇਜ਼ੀ ਨਾਲ ਸੁਧਾਰ ਸੰਭਵ ਨਹੀਂ ਹੈ, ਪਰ ਉਨ੍ਹਾਂ ਦੀ ਟੀਮ ਹਾਲ ਹੀ ‘ਚ ਨਿਯੁਕਤ ਕੀਤੇ ਗਏ ਫੁੱਲ-ਟਾਈਮ ਸਪੋਰਟ ਸਟਾਫ ਦੀ ਮਦਦ ਨਾਲ ਇਨ੍ਹਾਂ ਕਮੀਆਂ ਨੂੰ ਦੂਰ ਕਰੇਗੀ।