ਇਮਤਿਆਜ਼ ਨੇ ਕਿਹਾ, ਰਾਤ 2.30 ਵਜੇ ਰਚਿਆ ਗਿਆ ਸੀ ‘ਮੈਨੂੰ ਵਿਦਾ ਕਰੋ’ ਗੀਤ, ਇਰਸ਼ਾਦ ਨੇ 45 ਮਿੰਟ ‘ਚ ਲਿਖਿਆ ਸੀ ਇਹ ਬਿਹਤਰੀਨ ਗੀਤ

ਇਮਤਿਆਜ਼ ਨੇ ਕਿਹਾ, ਰਾਤ 2.30 ਵਜੇ ਰਚਿਆ ਗਿਆ ਸੀ ‘ਮੈਨੂੰ ਵਿਦਾ ਕਰੋ’ ਗੀਤ, ਇਰਸ਼ਾਦ ਨੇ 45 ਮਿੰਟ ‘ਚ ਲਿਖਿਆ ਸੀ ਇਹ ਬਿਹਤਰੀਨ ਗੀਤ

ਫਿਲਮ ਚਮਕੀਲਾ 80-90 ਦੇ ਦਹਾਕੇ ਦੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਸ ਫਿਲਮ ‘ਚ ਦਿਲਜੀਤ ਦੋਸਾਂਝ ਨੇ ਟਾਈਟਲ ਰੋਲ ਨਿਭਾਇਆ ਹੈ।

ਚਮਕੀਲਾ ਫਿਲਮ ਦੀ ਰਿਲੀਜ਼ ਤੋਂ ਬਾਅਦ ਹਰ ਪਾਸੇ ਇਸ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦੀ ਪ੍ਰਸੰਸਾ ਹੋ ਰਹੀ ਹੈ। ਇਮਤਿਆਜ਼ ਅਲੀ ਦੀ ਫਿਲਮ ਚਮਕੀਲਾ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਖਾਸਕਰ ਫਿਲਮ ਦੇ ਇਮੋਸ਼ਨਲ ਗੀਤ ‘ਮੈਨੂੰ ਵਿਦਾ ਕਰੋ’ ਨੂੰ ਲੋਕਾਂ ਨੇ ਕਾਫੀ ਚੰਗਾ ਹੁੰਗਾਰਾ ਦਿੱਤਾ ਹੈ।

ਤਾਜ਼ਾ ਇੰਟਰਵਿਊ ਵਿੱਚ ਇਮਤਿਆਜ਼ ਨੇ ਦੱਸਿਆ ਕਿ ਰਹਿਮਾਨ ਨੇ ਰਾਤ 2.30 ਵਜੇ ਇਸ ਗੀਤ ਨੂੰ ਕੰਪੋਜ਼ ਕੀਤਾ ਸੀ। ਇਸ ਦੌਰਾਨ ਸਟੂਡੀਓ ‘ਚ ਮੌਜੂਦ ਹਰ ਕੋਈ ਰੋਣ ਲੱਗ ਪਿਆ ਸੀ। ਰੇਡੀਓ ਨਸ਼ਾ ਨੂੰ ਦਿੱਤੇ ਇੰਟਰਵਿਊ ‘ਚ ਇਮਤਿਆਜ਼ ਨੇ ਕਿਹਾ- ‘ਰਹਿਮਾਨ ਰਾਤ 2.30 ਵਜੇ ਆਇਆ ਅਤੇ ਪਿਆਨੋ ‘ਤੇ ਬੈਠ ਗਿਆ। ਉਦੋਂ ਤੱਕ ਮੈਂ ਅਤੇ ਇਰਸ਼ਾਦ ਕਾਮਿਲ (ਗੀਤਕਾਰ) ਸਟੂਡੀਓ ਛੱਡਣ ਵਾਲੇ ਸੀ। ਰਹਿਮਾਨ ਨੇ ਲਾਈਟਾਂ ਬੰਦ ਕਰਨ ਲਈ ਕਿਹਾ ਅਤੇ ਕੁਝ ਮੋਮਬੱਤੀਆਂ ਜਗਾਉਣ ਲਈ ਕਿਹਾ ਤਾਂ ਜੋ ਅਸੀਂ ਇਸ ਪ੍ਰਕਿਰਿਆ ਦਾ ਆਨੰਦ ਮਾਣ ਸਕੀਏ। ਇਸ ਤੋਂ ਬਾਅਦ ਉਸ ਨੇ ਧੁਨ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਮੈਂ ਦਰਸ਼ਕਾਂ ਵਾਂਗ ਸਾਰੀ ਪ੍ਰਕਿਰਿਆ ਦਾ ਆਨੰਦ ਲੈ ਰਿਹਾ ਸੀ।

ਇਮਤਿਆਜ਼ ਨੇ ਅੱਗੇ ਕਿਹਾ- ‘ਰਹਿਮਾਨ ਟਿਊਨ ਬਣਾਉਂਦਾ ਰਿਹਾ ਅਤੇ ਨੇੜੇ ਬੈਠੇ ਇਰਸ਼ਾਦ ਨੇ ਕਰੀਬ 45 ਮਿੰਟਾਂ ‘ਚ ਇਹ ਗੀਤ ਲਿਖਿਆ। ਫਿਰ ਰਹਿਮਾਨ ਨੇ ਕਿਹਾ ਕਿ ਉਹ ਇਸ ਗੀਤ ਨੂੰ ਤੁਰੰਤ ਕੰਪੋਜ਼ ਕਰਨਗੇ। ਯਕੀਨ ਕਰੋ, ਜਦੋਂ ਇਹ ਗੀਤ ਰਚਿਆ ਜਾ ਰਿਹਾ ਸੀ ਤਾਂ ਸਟੂਡੀਓ ਵਿਚ ਬੈਠਾ ਹਰ ਕੋਈ ਰੋ ਰਿਹਾ ਸੀ। ਰਹਿਮਾਨ ਨੇ ਮਜ਼ਾਕ ਵਿਚ ਇਰਸ਼ਾਦ ਨੂੰ ਪੁੱਛਿਆ, ਤੁਸੀਂ ਕੀ ਕੀਤਾ ਹੈ? ਸਾਰਿਆਂ ਨੂੰ ਰੁਲਾ ਦਿਤਾ। ਇੰਟਰਵਿਊ ‘ਚ ਇਮਤਿਆਜ਼ ਨੇ ਇਹ ਵੀ ਦੱਸਿਆ ਕਿ ਰਹਿਮਾਨ ਨੇ ਇਸ ਗੀਤ ਲਈ ਗਾਇਕ ਅਰਿਜੀਤ ਸਿੰਘ ਦਾ ਨਾਂ ਸੁਝਾਇਆ ਸੀ। ਫਿਲਮ ਚਮਕੀਲਾ 80-90 ਦੇ ਦਹਾਕੇ ਦੇ ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਸ ਫਿਲਮ ‘ਚ ਦਿਲਜੀਤ ਦੋਸਾਂਝ ਨੇ ਟਾਈਟਲ ਰੋਲ ਨਿਭਾਇਆ ਹੈ।