ਕੇਵਿਨ ਪੀਟਰਸਨ ਸਕੂਲ ‘ਚ ਮੋਬਾਈਲ ਪਾਬੰਦੀ ਦੇ ਹੱਕ ‘ਚ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਕੀਤਾ ਸਮਰਥਨ

ਕੇਵਿਨ ਪੀਟਰਸਨ ਸਕੂਲ ‘ਚ ਮੋਬਾਈਲ ਪਾਬੰਦੀ ਦੇ ਹੱਕ ‘ਚ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਕੀਤਾ ਸਮਰਥਨ

ਯੂਨੈਸਕੋ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਦੁਨੀਆ ਦੇ ਹਰ 4 ‘ਚੋਂ 1 ਦੇਸ਼ ‘ਚ ਵਿਦਿਆਰਥੀਆਂ ਦੇ ਸਕੂਲ ‘ਚ ਫੋਨ ਲਿਆਉਣ ‘ਤੇ ਕਾਨੂੰਨੀ ਜਾਂ ਨੀਤੀਗਤ ਪਾਬੰਦੀ ਹੈ ਜਾਂ ਉਨ੍ਹਾਂ ਦੀ ਵਰਤੋਂ ਸੀਮਤ ਹੈ।

ਦੁਨੀਆਂ ਦੇ ਕਈ ਸਕੂਲਾਂ ‘ਚ ਮੋਬਾਈਲ ਫੋਨ ਇਸਤੇਮਾਲ ਕਰਨਾ ਆਮ ਗੱਲ ਹੋ ਗਈ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਸਕੂਲਾਂ ‘ਚ ਮੋਬਾਈਲ ਬੈਨ ਦੇ ਮਾਮਲੇ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਸਮਰਥਨ ਕੀਤਾ ਹੈ। 43 ਸਾਲਾ ਸਾਬਕਾ ਕ੍ਰਿਕਟਰ ਨੇ ਸੋਮਵਾਰ ਨੂੰ ਇਕ ਸੋਸ਼ਲ ਪੋਸਟ ‘ਚ ਲਿਖਿਆ ਕਿ ਮੈਂ ਇਸ ਦਾ ਪੂਰਾ ਸਮਰਥਨ ਕਰਦਾ ਹਾਂ, ਕਿਉਂਕਿ ਬੱਚੇ ਆਪਣੇ ਡਿਵਾਈਸ ‘ਚ ਡੁੱਬ ਰਹੇ ਹਨ।

ਪੀਐਮ ਸੁਨਕ ਨੂੰ ਟੈਗ ਕਰਦੇ ਹੋਏ ਪੀਟਰਸਨ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਯੂਕੇ ਦੇ ਹਰ ਸਕੂਲ ਲਈ ਵਿਆਪਕ ਨਿਯਮ ਬਣਾਉਣੇ ਚਾਹੀਦੇ ਹਨ। ਪੀਟਰਸਨ ਦੇ ਇਸ ਪੋਸਟ ਤੋਂ ਬਾਅਦ ਇਕ ਵਾਰ ਫਿਰ ਤੋਂ ਸਕੂਲਾਂ ‘ਚ ਮੋਬਾਇਲ ਫੋਨ ‘ਤੇ ਪਾਬੰਦੀ ਲਗਾਉਣ ਜਾਂ ਨਾ ਰੱਖਣ ‘ਤੇ ਬਹਿਸ ਛਿੜ ਗਈ ਹੈ। ਇਸ ਸਮੇਂ ਦੁਨੀਆ ਦੇ ਕਈ ਦੇਸ਼ਾਂ ਨੇ ਸਕੂਲਾਂ ਵਿੱਚ ਬੱਚਿਆਂ ਦੁਆਰਾ ਮੋਬਾਈਲ ਦੀ ਵਰਤੋਂ ‘ਤੇ ਪਾਬੰਦੀ ਲਗਾਈ ਹੋਈ ਹੈ।

ਬ੍ਰਿਟਿਸ਼ ਸਰਕਾਰ ਨੇ ਵੀ ਪਿਛਲੇ ਸਾਲ ਅਕਤੂਬਰ ‘ਚ ਦੇਸ਼ ਭਰ ਦੇ ਸਕੂਲਾਂ ‘ਚ ਫੋਨ ਲਿਆਉਣ ‘ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਸੀ। ਅਮਰੀਕੀ ਸੂਬੇ ਫਲੋਰੀਡਾ ਨੇ ਵੀ ਇਕ ਸਾਲ ਪਹਿਲਾਂ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਸੀ। ਇਟਲੀ ਅਤੇ ਚੀਨ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਸਕੂਲੀ ਬੱਚੇ ਲੋੜ ਤੋਂ ਵੱਧ ਸਮਾਂ ਮੋਬਾਈਲ ‘ਤੇ ਬਿਤਾ ਰਹੇ ਹਨ। ਅਜਿਹਾ ਲਗਦਾ ਹੈ ਕਿ ਉਹ ਆਪਣੀਆਂ ਡਿਵਾਈਸਾਂ ਵਿੱਚ ਡੁੱਬ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਪਸੀ ਲੜਾਈ ਦੀਆਂ ਸੈਂਕੜੇ ਵੀਡੀਓਜ਼ ਰੋਜ਼ਾਨਾ ਬਣਾਈਆਂ ਜਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਵੀ ਅਪਲੋਡ ਕੀਤੀਆਂ ਜਾ ਰਹੀਆਂ ਹਨ।

ਇਸ ਕਾਰਨ ਬੱਚਿਆਂ ਦੀਆਂ ਰੁਚੀਆਂ ਅਤੇ ਸਕੂਲਾਂ ਦੀ ਸਾਖ ਖ਼ਰਾਬ ਹੋ ਰਹੀ ਹੈ, ਹਿੰਸਾ ਅਤੇ ਲੜਾਈ-ਝਗੜਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਯੂਨੈਸਕੋ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਦੁਨੀਆ ਦੇ ਹਰ 4 ‘ਚੋਂ 1 ਦੇਸ਼ ‘ਚ ਵਿਦਿਆਰਥੀਆਂ ਦੇ ਸਕੂਲ ‘ਚ ਫੋਨ ਲਿਆਉਣ ‘ਤੇ ਕਾਨੂੰਨੀ ਜਾਂ ਨੀਤੀਗਤ ਪਾਬੰਦੀ ਹੈ ਜਾਂ ਉਨ੍ਹਾਂ ਦੀ ਵਰਤੋਂ ਸੀਮਤ ਹੈ।