- ਪੰਜਾਬ
- No Comment
ਪੰਜਾਬ ‘ਚ ਮੌਨਸੂਨ ਪਿਆ ਕਮਜ਼ੋਰ, 17 ਜੁਲਾਈ ਨੂੰ ਮਿਲ ਸਕਦੀ ਹੈ ਗਰਮੀ ਤੋਂ ਕੁਝ ਰਾਹਤ
ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 39.9 ਡਿਗਰੀ ਦਰਜ ਕੀਤਾ ਗਿਆ ਹੈ। ਦੋ ਸਾਲਾਂ ਬਾਅਦ ਜੁਲਾਈ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਇੰਨਾ ਉੱਚਾ ਦਰਜ ਕੀਤਾ ਗਿਆ ਹੈ। ਸਾਲ 2021 ਵਿੱਚ 1 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 42.3 ਦਰਜ ਕੀਤਾ ਗਿਆ ਸੀ।
ਪਿੱਛਲੇ ਦਿਨੀ ਪਈ ਬਾਰਿਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸੁਖ ਦਾ ਸਾਂਹ ਲਿਆ ਸੀ, ਪਰ ਹੁਣ ਇਕ ਵਾਰ ਫੇਰ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਮਾਨਸੂਨ ਦੇ ਕਮਜ਼ੋਰ ਹੋਣ ਦਾ ਅਸਰ ਪੰਜਾਬ ‘ਚ ਵੀ ਦਿਖਾਈ ਦੇਣ ਲੱਗਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ ਆਮ ਨਾਲੋਂ 1.6 ਡਿਗਰੀ ਵੱਧ ਰਿਹਾ।
ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 39.9 ਡਿਗਰੀ ਦਰਜ ਕੀਤਾ ਗਿਆ ਹੈ। ਦੋ ਸਾਲਾਂ ਬਾਅਦ ਜੁਲਾਈ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਇੰਨਾ ਉੱਚਾ ਦਰਜ ਕੀਤਾ ਗਿਆ ਹੈ। ਸਾਲ 2021 ਵਿੱਚ 1 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 42.3 ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ 17 ਜੁਲਾਈ ਨੂੰ ਪੰਜਾਬ ‘ਚ ਜ਼ਿਆਦਾਤਰ ਥਾਵਾਂ ‘ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਹੁਣ ਇਹ ਆਮ ਨਾਲੋਂ 1.8 ਡਿਗਰੀ ਵੱਧ ਹੋ ਗਿਆ ਹੈ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 37.0 ਡਿਗਰੀ, ਲੁਧਿਆਣਾ ਦਾ 35.6 ਡਿਗਰੀ, ਪਟਿਆਲਾ ਦਾ 38.2, ਬਠਿੰਡਾ ਦਾ 36.2, ਫਰੀਦਕੋਟ ਦਾ 35.5, ਗੁਰਦਾਸਪੁਰ ਦਾ 38.0, ਬਰਨਾਲਾ ਦਾ 37.2 ਅਤੇ ਫਿਰੋਜ਼ਪੁਰ ਦਾ 36.1 ਡਿਗਰੀ ਦਰਜ ਕੀਤਾ ਗਿਆ। ਸਭ ਤੋਂ ਘੱਟ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਵਿੱਚ 25 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਘੱਟੋ-ਘੱਟ ਪਾਰਾ 28.0 ਡਿਗਰੀ, ਲੁਧਿਆਣਾ ‘ਚ 27.0, ਪਟਿਆਲਾ ‘ਚ 28.0, ਪਠਾਨਕੋਟ ‘ਚ 27.0, ਬਠਿੰਡਾ ‘ਚ 28.5 ਅਤੇ ਫਿਰੋਜ਼ਪੁਰ ‘ਚ 27.1 ਡਿਗਰੀ ਦਰਜ ਕੀਤਾ ਗਿਆ।