ਸਾਂਸਦ ਕਿਰਨ ਖੇਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ, 6 ਕਰੋੜ ਦੀ ਧੋਖਾਧੜੀ ਦੀ ਜਾਂਚ ਸ਼ੁਰੂ

ਸਾਂਸਦ ਕਿਰਨ ਖੇਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ, 6 ਕਰੋੜ ਦੀ ਧੋਖਾਧੜੀ ਦੀ ਜਾਂਚ ਸ਼ੁਰੂ

ਸੰਸਦ ਮੈਂਬਰ ਨੇ ਚੈਤੰਨਿਆ ਅਗਰਵਾਲ ‘ਤੇ 6 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਉਂਦਿਆਂ ਐੱਸਐੱਸਪੀ ਵਿੰਡੋ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਖੇਰ ਨੇ ਦੋਸ਼ ਲਾਇਆ ਕਿ ਚੈਤਨਿਆ ਅਗਰਵਾਲ ਨੇ ਨਿਵੇਸ਼ ਲਈ ਦਿੱਤੀ ਗਈ ਰਕਮ ਵਿੱਚੋਂ ਸਿਰਫ਼ 2 ਕਰੋੜ ਰੁਪਏ ਹੀ ਵਾਪਸ ਕੀਤੇ ਹਨ

ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਚੰਡੀਗੜ੍ਹ ‘ਚ ਦਰਜ਼ ਕਰਵਾਈ ਹੈ। ਪੁਲਿਸ ਨੇ ਹੁਣ ਮਨੀਮਾਜਰਾ ਨਿਵਾਸੀ ਨਿਵੇਸ਼ ਸਲਾਹਕਾਰ ਚੈਤਨਿਆ ਅਗਰਵਾਲ ਦੇ ਖਿਲਾਫ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਸੰਸਦ ਮੈਂਬਰ ਕਿਰਨ ਖੇਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਸਮੇਤ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਹ ਕਾਰਵਾਈ ਸੰਸਦ ਮੈਂਬਰ ਖੇਰ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ।

ਸੰਸਦ ਮੈਂਬਰ ਨੇ ਚੈਤੰਨਿਆ ਅਗਰਵਾਲ ‘ਤੇ 6 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਉਂਦਿਆਂ ਐੱਸਐੱਸਪੀ ਵਿੰਡੋ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰ ਦੱਸਦੇ ਹਨ ਕਿ ਖੇਰ ਨੇ ਸੋਮਵਾਰ ਨੂੰ ਹੀ ਚੰਡੀਗੜ੍ਹ ਪੁਲਿਸ ਦੀ ਪਬਲਿਕ ਵਿੰਡੋ ਰਾਹੀਂ ਐਸਐਸਪੀ ਨੂੰ ਇਹ ਸ਼ਿਕਾਇਤ ਦਿੱਤੀ ਸੀ। ਖੇਰ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮਨੀਮਾਜਰਾ ਦਾ ਰਹਿਣ ਵਾਲਾ ਚੈਤਨਿਆ ਅਗਰਵਾਲ ਨਿਵੇਸ਼ ਸਲਾਹਕਾਰ ਵਜੋਂ ਕੰਮ ਕਰਦਾ ਹੈ। ਉਸਦੇ ਕਹਿਣ ‘ਤੇ ਉਸਨੇ ਉਸਨੂੰ ਨਿਵੇਸ਼ ਕਰਨ ਲਈ 8 ਕਰੋੜ ਰੁਪਏ ਦੀ ਰਕਮ ਦਿੱਤੀ ਸੀ।

ਕਿਰਨ ਖੇਰ ਨੇ ਦੋਸ਼ ਲਾਇਆ ਕਿ ਮੁਲਜ਼ਮ ਚੈਤਨਿਆ ਅਗਰਵਾਲ ਨੇ ਨਿਵੇਸ਼ ਲਈ ਦਿੱਤੀ ਗਈ ਰਕਮ ਵਿੱਚੋਂ ਸਿਰਫ਼ 2 ਕਰੋੜ ਰੁਪਏ ਵਾਪਸ ਕੀਤੇ। ਬਾਕੀ ਛੇ ਕਰੋੜ ਰੁਪਏ ਵਾਪਸ ਨਹੀਂ ਕੀਤੇ ਗਏ। ਉਸਨੇ ਆਰੋਪੀ ਨੂੰ ਕਈ ਵਾਰ ਬਕਾਇਆ ਰਕਮ ਵਾਪਸ ਕਰਨ ਲਈ ਕਿਹਾ ਪਰ ਮੁਲਜ਼ਮ ਨੇ ਰਕਮ ਵਾਪਸ ਨਹੀਂ ਕੀਤੀ। ਸਾਂਸਦ ਦੇ ਨਾਲ ਇਸ ਧੋਖਾਧੜੀ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਨੇ ਸਬੰਧਤ ਥਾਣੇ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਸਾਂਸਦ ਦੀ ਸ਼ਿਕਾਇਤ ‘ਤੇ ਥਾਣਾ ਸਦਰ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ‘ਤੇ ਐਸ.ਐਸ.ਪੀ. ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਆਰੋਪੀ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ‘ਚ ਉਸਨੂੰ ਸ਼ਿਕਾਇਤ ‘ਤੇ ਆਪਣਾ ਪੱਖ ਪੇਸ਼ ਕਰਨ ਅਤੇ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ।

ਜਿਕਰਯੋਗ ਹੈ ਕਿ ਚੈਤੰਨਿਆ ਅਗਰਵਾਲ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੰਸਦ ਮੈਂਬਰ ਖੇਰ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ‘ਤੇ ਹਾਈਕੋਰਟ ਨੇ ਸੋਮਵਾਰ ਨੂੰ ਖੁਦ ਹੀ ਐੱਸਪੀ ਅਤੇ ਐੱਸਐੱਚਓ ਨੂੰ ਪਟੀਸ਼ਨਕਰਤਾ ਅਤੇ ਉਸ ਦੇ ਪਰਿਵਾਰ ਨੂੰ ਇੱਕ ਹਫ਼ਤੇ ਲਈ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ, ਹਾਲਾਂਕਿ ਹਾਈ ਕੋਰਟ ਨੇ ਕਿਹਾ ਸੀ ਕਿ ਇਸ ਸਮੇਂ ਤੋਂ ਬਾਅਦ ਸਮੀਖਿਆ ਕੀਤੀ ਜਾਵੇ ਕਿ ਉਸਨੂੰ ਹੋਰ ਸੁਰੱਖਿਆ ਦੀ ਲੋੜ ਹੈ ਜਾਂ ਨਹੀਂ।