- ਸਿਹਤ
- No Comment
ਸਰਵਾਇਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਨੂੰ ਵਧਾਵਾ ਦੇਵੇਗੀ ਮੋਦੀ ਸਰਕਾਰ, 9-14 ਸਾਲ ਦੀਆਂ ਲੜਕੀਆਂ ਨੂੰ ਮੁਫਤ ਲਗਾਇਆ ਜਾਵੇਗਾ ਟੀਕਾ

ਇੱਕ ਰਿਸਰਚ ਪ੍ਰਕਾਸ਼ਿਤ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 9 ਤੋਂ 14 ਸਾਲ ਦੀ ਉਮਰ ਵਿੱਚ ਸਰਵਾਈਕਲ ਕੈਂਸਰ ਦੀ ਵੈਕਸੀਨ ਲੈਣ ਵਾਲੀਆਂ ਲੜਕੀਆਂ ਵਿੱਚੋਂ ਇੱਕ ਨੂੰ ਵੀ ਸਰਵਾਈਕਲ ਕੈਂਸਰ ਨਹੀਂ ਹੋਇਆ। 25 ਤੋਂ 30 ਸਾਲ ਦੀ ਉਮਰ ਤੱਕ ਇਹ ਬਿਮਾਰੀ ਨਹੀਂ ਲੱਗੀ।
ਨਿਰਮਲਾ ਸੀਤਾਰਮਨ ਨੇ ਪਿੱਛਲੇ ਦਿਨੀ ਅੰਤਰਿਮ ਬਜਟ 2024 ‘ਚ ਔਰਤਾਂ ਦੀ ਸਿਹਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਇਸ ਤਹਿਤ ਸਿਹਤ ਖੇਤਰ ‘ਚ ਵੱਡਾ ਐਲਾਨ ਕੀਤਾ ਗਿਆ ਹੈ। ਇਸਦੇ ਲਈ ਹੁਣ ਭਾਰਤ ਸਰਕਾਰ ਸਰਵਾਈਕਲ ਕੈਂਸਰ ਦੇ ਟੀਕਿਆਂ ਦੀ ਤਰ੍ਹਾਂ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਉਪਲਬਧ ਟੀਕਿਆਂ ਦੀ ਤਰ੍ਹਾਂ ਵਿਆਪਕ ਟੀਕਾਕਰਨ ਸ਼ੁਰੂ ਕਰੇਗੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਔਰਤਾਂ ਵਿੱਚ ਸਰਵਾਈਕਲ ਕੈਂਸਰ ਲਈ ਟੀਕਾਕਰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇੰਨਾ ਹੀ ਨਹੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ‘ਚ ਐਲਾਨ ਕੀਤਾ ਹੈ ਕਿ ਸਰਵਾਈਕਲ ਕੈਂਸਰ ਵੈਕਸੀਨ ਯਾਨੀ HPV ਵੈਕਸੀਨ 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਮੁਫਤ ਹੋਵੇਗੀ। ਇਸ ਦੇ ਲਈ ਆਂਗਣਵਾੜੀ ਪ੍ਰੋਗਰਾਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਔਰਤਾਂ ਅਤੇ ਲੜਕੀਆਂ ਨੂੰ ਇਸ ਟੀਕੇ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇੱਕ ਰਿਸਰਚ ਪ੍ਰਕਾਸ਼ਿਤ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 9 ਤੋਂ 14 ਸਾਲ ਦੀ ਉਮਰ ਵਿੱਚ ਸਰਵਾਈਕਲ ਕੈਂਸਰ ਦੀ ਵੈਕਸੀਨ ਲੈਣ ਵਾਲੀਆਂ ਲੜਕੀਆਂ ਵਿੱਚੋਂ ਇੱਕ ਨੂੰ ਵੀ ਸਰਵਾਈਕਲ ਕੈਂਸਰ ਨਹੀਂ ਹੋਇਆ। ਇਹ ਸਕਾਟਲੈਂਡ ਦੀਆਂ ਕੁੜੀਆਂ ‘ਤੇ ਸਟ੍ਰੈਥਕਲਾਈਡ ਅਤੇ ਐਡਿਨਬਰਗ ਦੀਆਂ ਯੂਨੀਵਰਸਿਟੀਆਂ ਵਿੱਚ ਪਬਲਿਕ ਹੈਲਥ ਸਕਾਟਲੈਂਡ ਦੁਆਰਾ ਕੀਤੀ ਗਈ ਖੋਜ ਸੀ। ਇਨ੍ਹਾਂ ਕੁੜੀਆਂ ਨੇ 9 ਤੋਂ 14 ਸਾਲ ਦੀ ਉਮਰ ਵਿੱਚ ਐਚਪੀਵੀ ਵੈਕਸੀਨ ਲਵਾਈ ਸੀ ਅਤੇ 25 ਤੋਂ 30 ਸਾਲ ਦੀ ਉਮਰ ਤੱਕ ਇਹ ਬਿਮਾਰੀ ਨਹੀਂ ਲੱਗੀ। HPV ਵੈਕਸੀਨ ਸਰਵਾਈਕਲ ਕੈਂਸਰ ਲਈ ਇੱਕ ਟੀਕਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਉਹ ਵੈਕਸੀਨ ਹਨ ਜੋ ਹਿਊਮਨ ਪੈਪੀਲੋਮਾ ਵਾਇਰਸ ਦੀਆਂ ਕੁਝ ਕਿਸਮਾਂ ਦੇ ਇਨਫੈਕਸ਼ਨ ਨੂੰ ਰੋਕਦੀਆਂ ਹਨ। ਉਪਲਬਧ ਐਚਪੀਵੀ ਟੀਕੇ ਦੋ, ਚਾਰ ਜਾਂ ਨੌਂ ਕਿਸਮਾਂ ਦੇ ਐਚਪੀਵੀ ਤੋਂ ਬਚਾਅ ਕਰਦੇ ਹਨ। ਸਾਰੀਆਂ ਐਚਪੀਵੀ ਵੈਕਸੀਨ ਐਚਪੀਵੀ ਕਿਸਮਾਂ 16 ਅਤੇ 18 ਤੋਂ ਬਚਾਉਂਦੀਆਂ ਹਨ, ਜੋ ਸਰਵਾਈਕਲ ਕੈਂਸਰ ਦਾ ਸਭ ਤੋਂ ਵੱਡਾ ਖਤਰਾ ਬਣਾਉਂਦੀਆਂ ਹਨ।