ਪੰਜਾਬ ਦੀ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਮਿਲੇਗਾ ਪਦਮਸ਼੍ਰੀ, ਕਲਾ ਦੇ ਖੇਤਰ ‘ਚ ਬੇਮਿਸਾਲ ਯੋਗਦਾਨ

ਪੰਜਾਬ ਦੀ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਮਿਲੇਗਾ ਪਦਮਸ਼੍ਰੀ, ਕਲਾ ਦੇ ਖੇਤਰ ‘ਚ ਬੇਮਿਸਾਲ ਯੋਗਦਾਨ

ਨਿਰਮਲ ਰਿਸ਼ੀ ਇੱਕ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੂੰ ਉਸਦੀ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ।

ਅੱਜ ਪੂਰੇ ਦੇਸ਼ ਵਿਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਵੀਰਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 110 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਚਾਰ ਵਿਅਕਤੀ ਸ਼ਾਮਲ ਹਨ।

ਪੰਜਾਬ ਦੀ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਦੇ ਮਹਾਬੀਰ ਸਿੰਘ ਗੁੱਡੂ ਨੂੰ ਕਲਾ ਲਈ, ਰਾਮ ਚੰਦਰ ਸਿਹਾਗ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਲਈ, ਗੁਰਵਿੰਦਰ ਸਿੰਘ ਨੂੰ ਸਮਾਜਿਕ ਕਾਰਜ ਲਈ ਅਤੇ ਹਰੀ ਓਮ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਚੁਣਿਆ ਗਿਆ ਹੈ।

ਨਿਰਮਲ ਰਿਸ਼ੀ ਇੱਕ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੂੰ ਉਸਦੀ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਉਨ੍ਹਾਂ ਦਾ ਜਨਮ ਸਾਲ 1930 ਵਿੱਚ ਜਲੰਧਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਸਿਰਫ਼ ਨੌਂ ਸਾਲ ਦੇ ਸਨ ਤਾਂ ਅਦਾਕਾਰੀ ਵਿੱਚ ਰੁਚੀ ਬਣ ਗਈ ਸੀ। ਅਦਾਕਾਰੀ ਲਈ ਉਨ੍ਹਾਂ ਦਾ ਪਿਆਰ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਉਹ 1952 ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਪ੍ਰਿਥਵੀਰਾਜ ਕਪੂਰ ਨੂੰ ਮਿਲਿਆ, ਜਦੋਂ ਉਹ ਇੱਕ ਪ੍ਰੋਗਰਾਮ ਲਈ ਜਲੰਧਰ ਆਇਆ ਸੀ। ਪ੍ਰਾਣ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ 1980 ਵਿੱਚ ਰਿਲੀਜ਼ ਹੋਈ ਫਿਲਮ ਸਰਦਾਰਾ ਕਰਤਾਰਾ ਨਾਲ ਕੀਤੀ ਸੀ।