ਜੇਕਰ ਮੈਂ ਕੰਮ ਵਿੱਚ ਵਿਤਕਰਾ ਕੀਤਾ ਹੋਵੇ ਤਾਂ ਮੈਨੂੰ ਵੋਟ ਨਾ ਪਾਓ, ਨਾਗਪੁਰ ਦੇ ਲੋਕ ਮੇਰਾ ਪਰਿਵਾਰ : ਨਿਤਿਨ ਗਡਕਰੀ

ਜੇਕਰ ਮੈਂ ਕੰਮ ਵਿੱਚ ਵਿਤਕਰਾ ਕੀਤਾ ਹੋਵੇ ਤਾਂ ਮੈਨੂੰ ਵੋਟ ਨਾ ਪਾਓ, ਨਾਗਪੁਰ ਦੇ ਲੋਕ ਮੇਰਾ ਪਰਿਵਾਰ : ਨਿਤਿਨ ਗਡਕਰੀ

ਨਿਤਿਨ ਗਡਕਰੀ ਨੇ ਕਿਹਾ ਕਿ ਮੈਂ ਜੇਕਰ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ, ਤਾਂ ਕਿਰਪਾ ਕਰਕੇ ਮੈਨੂੰ ਵੋਟ ਦਿਓ। ਜਿੱਤ ਨੂੰ ਲੈ ਕੇ ਆਤਮਵਿਸ਼ਵਾਸ ‘ਚ ਨਜ਼ਰ ਆਏ ਕੇਂਦਰੀ ਮੰਤਰੀ ਨੇ ਕਿਹਾ ਮੈਂ ਆਪਣੀ ਜਿੱਤ ਨੂੰ ਲੈ ਕੇ 101 ਫੀਸਦੀ ਆਸਵੰਦ ਹਾਂ।

ਨਿਤਿਨ ਗਡਕਰੀ ਦੀ ਗਿਣਤੀ ਉਨ੍ਹਾਂ ਨੇਤਾਵਾਂ ਵਿਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਗੱਲ ਨੂੰ ਵਿਪਖ ਵਲੋਂ ਵੀ ਧਿਆਨ ਨਾਲ ਸੁਣਿਆ ਜਾਂਦਾ ਹੈ। ਕੇਂਦਰੀ ਮੰਤਰੀ ਅਤੇ ਨਾਗਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕੰਮ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਹੈ। ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਹੈ, ਫਿਰ ਵੀ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ਨਾਲ ਵਿਤਕਰਾ ਹੋ ਰਿਹਾ ਹੈ ਤਾਂ ਉਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ।

ਗਡਕਰੀ ਨੇ ਇਹ ਗੱਲਾਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪ੍ਰਚਾਰ ਦੀ ਸਮਾਪਤੀ ਤੋਂ ਪਹਿਲਾਂ ਕਹੀਆਂ। 19 ਅਪ੍ਰੈਲ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਵਿੱਚ ਮਹਾਰਾਸ਼ਟਰ ਦੀ ਨਾਗਪੁਰ ਲੋਕ ਸਭਾ ਸੀਟ ਵੀ ਹੈ। ਆਪਣੇ ਕੰਮ ਨੂੰ ਆਪਣੀ ਪਛਾਣ ਦੱਸਣ ਵਾਲੇ ਗਡਕਰੀ ਨੇ ਕਿਹਾ- ਮੈਨੂੰ ਜੋ ਵੀ ਮਾਨਤਾ ਮਿਲੀ ਹੈ ਉਹ ਨਾਗਪੁਰ ਦੇ ਲੋਕਾਂ ਵੱਲੋਂ ਹੈ। ਮੈਂ ਇੱਥੋਂ ਦੇ ਲੋਕਾਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਿਆ ਹੈ। ਪਤੀ-ਪਤਨੀ, ਪਰਿਵਾਰਾਂ, ਸਿਆਸੀ ਪਾਰਟੀਆਂ ਵਿਚ ਵੀ ਮਤਭੇਦ ਹੁੰਦੇ ਹਨ, ਪਰ ਪਿਛਲੇ ਦਸ ਸਾਲਾਂ ਵਿਚ ਮੈਂ ਸਾਰਿਆਂ ਨੂੰ ਬਰਾਬਰ ਦੇਖਿਆ ਹੈ। ਜੇਕਰ ਮੈਂ ਕਦੇ ਕੰਮ ‘ਤੇ ਵਿਤਕਰਾ ਕੀਤਾ ਹੈ ਜਾਂ ਦਲਿਤਾਂ ਅਤੇ ਮੁਸਲਮਾਨਾਂ ਨਾਲ ਬੇਇਨਸਾਫ਼ੀ ਕੀਤੀ ਹੈ, ਤਾਂ ਮੈਨੂੰ ਵੋਟ ਪਾਉਣ ਦੀ ਕੋਈ ਲੋੜ ਨਹੀਂ ਹੈ।

ਨਿਤਿਨ ਗਡਕਰੀ ਨੇ ਕਿਹਾ ਕਿ ਮੈਂ ਜੇਕਰ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ, ਤਾਂ ਕਿਰਪਾ ਕਰਕੇ ਮੈਨੂੰ ਵੋਟ ਦਿਓ। ਜਿੱਤ ਨੂੰ ਲੈ ਕੇ ਆਤਮਵਿਸ਼ਵਾਸ ‘ਚ ਨਜ਼ਰ ਆਏ ਕੇਂਦਰੀ ਮੰਤਰੀ ਨੇ ਕਿਹਾ- ਮੈਂ ਆਪਣੀ ਜਿੱਤ ਨੂੰ ਲੈ ਕੇ 101 ਫੀਸਦੀ ਆਸਵੰਦ ਹਾਂ। ਇਸ ਵਾਰ ਮੈਂ ਬਹੁਤ ਹੀ ਚੰਗੇ ਫਰਕ ਨਾਲ ਚੋਣ ਜਿੱਤਾਂਗਾ। ਜਨਤਾ ਦੇ ਸਮਰਥਨ, ਉਨ੍ਹਾਂ ਦੇ ਉਤਸ਼ਾਹ, ਪਾਰਟੀ ਵਰਕਰਾਂ ਦੀ ਮਿਹਨਤ ਨੂੰ ਦੇਖਦਿਆਂ ਮੈਂ ਇਸ ਵਾਰ ਪੰਜ ਲੱਖ ਦੇ ਵੱਡੇ ਫਰਕ ਨਾਲ ਜਿੱਤਣ ਦੀ ਕੋਸ਼ਿਸ਼ ਕਰਾਂਗਾ।