- ਅੰਤਰਰਾਸ਼ਟਰੀ
- No Comment
ਪਾਕਿਸਤਾਨੀ ਸੰਸਦ ‘ਚ ਉਠਿਆ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਦਾ ਮੁੱਦਾ : ਹਿੰਦੂ ਸੰਸਦ ਮੈਂਬਰ ਨੇ ਕਿਹਾ ਪਾਕਿਸਤਾਨ ਸਰਕਾਰ ਨਹੀਂ ਕਰ ਰਹੀ ਹੈ ਕੋਈ ਕਾਰਵਾਈ
ਸੰਸਦ ‘ਚ ਭਾਸ਼ਣ ਦਿੰਦੇ ਹੋਏ ਦਾਨੇਸ਼ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ‘ਚ ਹਿੰਦੂ ਲੜਕੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਇਲਾਕੇ ਦੇ ਪ੍ਰਭਾਵਸ਼ਾਲੀ ਲੋਕ ਵੀ ਸ਼ਾਮਲ ਹਨ। ਪਰ ਪਾਕਿਸਤਾਨ ਸਰਕਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਪਾਕਿਸਤਾਨ ‘ਚ ਆਏ ਦਿਨ ਘੱਟ ਗਿਣਤੀਆਂ ‘ਤੇ ਤਸ਼ੱਦਦ ਹੁੰਦੇ ਰਹਿੰਦੇ ਹੈ। ਪਾਕਿਸਤਾਨ ਦੀ ਸੰਸਦ ਵਿੱਚ ਇੱਕ ਹਿੰਦੂ ਸੰਸਦ ਮੈਂਬਰ ਨੇ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦਾ ਮੁੱਦਾ ਉਠਾਇਆ ਹੈ। ਦਾਨੇਸ਼ ਕੁਮਾਰ ਪਲਾਨੀ ਨਾਂ ਦੇ ਸੰਸਦ ਮੈਂਬਰ ਦੇ ਭਾਸ਼ਣ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।
ਸੰਸਦ ‘ਚ ਭਾਸ਼ਣ ਦਿੰਦੇ ਹੋਏ ਦਾਨੇਸ਼ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ‘ਚ ਹਿੰਦੂ ਲੜਕੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕੀਤਾ ਜਾ ਰਿਹਾ ਹੈ। ਇਸ ਵਿੱਚ ਇਲਾਕੇ ਦੇ ਪ੍ਰਭਾਵਸ਼ਾਲੀ ਲੋਕ ਵੀ ਸ਼ਾਮਲ ਹਨ। ਪਰ ਪਾਕਿਸਤਾਨ ਸਰਕਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਦੇਸ਼ ਦੇ ਸੰਵਿਧਾਨ ਅਤੇ ਕੁਰਾਨ ਦਾ ਹਵਾਲਾ ਦਿੰਦੇ ਹੋਏ ਦਾਨੇਸ਼ ਕੁਮਾਰ ਨੇ ਕਿਹਾ ਕਿ ਇਹ ਦੋਵੇਂ ਚੀਜ਼ਾਂ ਕਿਸੇ ਦਾ ਜਬਰੀ ਧਰਮ ਪਰਿਵਰਤਨ ਨਹੀਂ ਹੋਣ ਦਿੰਦੀਆਂ। ਉਨ੍ਹਾਂ ਕਿਹਾ, ਸਿੰਧ ਵਿੱਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।
ਪ੍ਰਿਆ ਕੁਮਾਰੀ ਨੂੰ ਅਗਵਾ ਹੋਏ ਦੋ ਸਾਲ ਹੋ ਗਏ ਹਨ।” ਪਰ ਸਰਕਾਰ ਨੇ ਇਨ੍ਹਾਂ ਪ੍ਰਭਾਵਸ਼ਾਲੀ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਕੁਝ ਗਲਤ ਲੋਕ ਸਾਡੇ ਪਾਕਿਸਤਾਨ ਦਾ ਨਾਮ ਖਰਾਬ ਕਰ ਰਹੇ ਹਨ। ਦਾਨੇਸ਼ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਿੰਧ ਨੂੰ ਬਲੋਚਿਸਤਾਨ ਤੋਂ ਸਿੱਖਣਾ ਚਾਹੀਦਾ ਹੈ। ਇੱਥੇ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ। ਬਲੋਚਿਸਤਾਨ ਵਿੱਚ ਹਿੰਦੂ ਅਤੇ ਮੁਸਲਮਾਨ ਇਕੱਠੇ ਰਹਿੰਦੇ ਹਨ। ਸਾਨੂੰ ਦੱਸਿਆ ਗਿਆ ਕਿ ਧਰਮ ਪਰਿਵਰਤਨ ਦੀ ਜਾਂਚ ਲਈ ਇੱਕ ਸਾਂਝੀ ਜਾਂਚ ਟੀਮ ਬਣਾਈ ਗਈ ਹੈ, ਪਰ ਇਹ ਜਾਂਚ ਟੀਮ ਮੁਲਜ਼ਮਾਂ ਨੂੰ ਏਸੀ ਕਮਰੇ ਵਿੱਚ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ। ਸਾਡੇ ਦੁਸ਼ਮਣ ਦੇਸ਼ ਇਨ੍ਹਾਂ ਮਾਮਲਿਆਂ ਕਾਰਨ ਮੇਰੀ ਜਨਮ ਭੂਮੀ ਵੱਲ ਉਂਗਲ ਉਠਾ ਰਹੇ ਹਨ। ਜੇਕਰ ਜਲਦ ਹੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਲਦ ਹੀ ਪਾਕਿਸਤਾਨ ‘ਚ ਹਿੰਦੂਆਂ ਨੂੰ ਖਤਮ ਕਰ ਦਿੱਤਾ ਜਾਵੇਗਾ।