- ਖੇਡਾਂ
- No Comment
ਪੰਜਾਬ ਦੇ 3 ਪੈਰਾ ਐਥਲੀਟ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਜਾਣਗੇ
ਪੀਪੀਐਸਏ ਦੇ ਮੀਡੀਆ ਇੰਚਾਰਜ ਨੇ ਦੱਸਿਆ ਕਿ ਉਲੰਪਿਕ ਖੇਡਾਂ ਤੋਂ ਬਾਅਦ ਪੈਰਿਸ ਵਿੱਚ 28 ਅਗਸਤ 2024 ਤੋਂ “ਪੈਰਾ ਉਲੰਪਿਕ ਖੇਡਾਂ” ਸ਼ੁਰੂ ਹੋ ਰਹੀਆਂ ਹਨ, ਜਿਸ ਵਿੱਚ ਭਾਰਤ ਦੇ 84 ਅਥਲੀਟ 12 ਖੇਡਾਂ ਵਿੱਚ ਭਾਗ ਲੈਣਗੇ, ਜਿਸ ਵਿੱਚ 3 ਖਿਡਾਰੀ ਪੰਜਾਬ ਦੇ ਵੀ ਹਨ।
ਪੈਰਿਸ 2024 ਓਲੰਪਿਕ ਖੇਡਾਂ ਤੋਂ ਬਾਅਦ, ਪੈਰਾ ਓਲੰਪਿਕ ਖੇਡਾਂ 28 ਅਗਸਤ ਤੋਂ 8 ਸਤੰਬਰ ਤੱਕ ਹੋਣਗੀਆਂ। ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਚੰਡੀਗੜ੍ਹ ਵਿਖੇ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਮਿਲਿਆ ਅਤੇ 28 ਅਗਸਤ 2024 ਤੋਂ ਪੈਰਿਸ ਵਿੱਚ ਸ਼ੁਰੂ ਹੋਣ ਜਾ ਰਹੇ ਪੈਰਾਲੰਪਿਕ ਖੇਡਾਂ ਬਾਰੇ ਚਰਚਾ ਕੀਤੀ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੇ ਤਿੰਨ ਖਿਡਾਰੀ ਐਫ 46 ਵਿੱਚ ਸ਼ਾਟ ਪੁਟ ਲਈ ਮੁਹੰਮਦ ਯਾਸਿਰ, ਪੈਰਾ ਬੈਡਮਿੰਟਨ ਲਈ ਪਲਕ ਕੋਹਲੀ ਅਤੇ 49 ਕਿਲੋ ਭਾਰ ਵਰਗ ਵਿੱਚ ਪੈਰਾ ਪਾਵਰਲਿਫਟਿੰਗ ਲਈ ਪਰਮਜੀਤ ਕੁਮਾਰ ਪੈਰਿਸ ਵਿੱਚ ਜਾ ਰਹੇ ਹਨ।
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਪੈਰਾ ਐਥਲੀਟ ਮੁਹੰਮਦ ਯਾਸਿਰ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਭਿਆਸ ਲਈ ਬਾਹਰ ਗਏ ਦੋ ਖਿਡਾਰੀ ਹਾਜ਼ਰ ਨਹੀਂ ਹੋ ਸਕੇ। ਮੈਡਮ ਬਲਜੀਤ ਕੌਰ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਮੂਹ ਅਧਿਕਾਰੀਆਂ ਨੇ ਤਿੰਨੋਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਪੀਪੀਐਸਏ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਉਲੰਪਿਕ ਖੇਡਾਂ ਤੋਂ ਬਾਅਦ ਪੈਰਿਸ ਵਿੱਚ 28 ਅਗਸਤ 2024 ਤੋਂ “ਪੈਰਾ ਉਲੰਪਿਕ ਖੇਡਾਂ” ਸ਼ੁਰੂ ਹੋ ਰਹੀਆਂ ਹਨ, ਜਿਸ ਵਿੱਚ ਭਾਰਤ ਦੇ 84 ਅਥਲੀਟ 12 ਖੇਡਾਂ ਵਿੱਚ ਭਾਗ ਲੈਣਗੇ, ਜਿਸ ਵਿੱਚ 3 ਖਿਡਾਰੀ ਪੰਜਾਬ ਦੇ ਵੀ ਹਨ।ਵਰਨਣਯੋਗ ਹੈ ਕਿ ਪਿਛਲੀਆਂ ਟੋਕੀਓ ਵਿਖੇ ਹੋਈਆਂ “ਪੈਰਾ ਉਲੰਪਿਕ ਖੇਡਾਂ” ਵਿੱਚ ਸਾਡੇ ਦੇਸ਼ ਦੇ 54 ਖਿਡਾਰੀਆਂ ਨੇ 19 ਤਗਮੇ ਜਿੱਤੇ ਸਨ ਅਤੇ ਮੈਡਲ ਸੂਚੀ ਵਿੱਚ 22ਵੇਂ ਸਥਾਨ ‘ਤੇ ਰਹੇ ਸਨ।