ਬਰੂਨੇਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਹੀ ਸਵਾਗਤ, ਭਾਰਤੀ ਹਾਈ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ

ਬਰੂਨੇਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਹੀ ਸਵਾਗਤ, ਭਾਰਤੀ ਹਾਈ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ

ਪੀਐਮ ਮੋਦੀ ਨੂੰ ਹਵਾਈ ਅੱਡੇ ‘ਤੇ ‘ਗਾਰਡ ਆਫ਼ ਆਨਰ’ ਵੀ ਦਿੱਤਾ ਗਿਆ। ਬਰੂਨੇਈ ਦੀ ਰਾਜਧਾਨੀ ਬਾਂਦਰ ਸੇਰੀ ਬੇਗਾਵਨ ਦੇ ਹੋਟਲ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।

ਪੀਐਮ ਮੋਦੀ ਸਿੰਗਾਪੁਰ ਅਤੇ ਬਰੂਨੇਈ ਦੀ ਯਾਤਰਾ ਦੇ ਪਹਿਲੇ ਪੜਾਅ ਵਿੱਚ ਮੰਗਲਵਾਰ ਨੂੰ ਬਰੂਨੇਈ ਪਹੁੰਚੇ। ਇੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਬਰੂਨੇਈ ਪਹੁੰਚਿਆ ਹੈ। ਪ੍ਰਧਾਨ ਮੰਤਰੀ ਮੋਦੀ ਜਦੋਂ ਬਰੂਨੇਈ ਪਹੁੰਚੇ ਤਾਂ ਪ੍ਰਿੰਸ ਅਲ-ਮੁਹਤਾਦੀ ਬਿਲਹਾ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।

ਪੀਐਮ ਮੋਦੀ ਨੂੰ ਹਵਾਈ ਅੱਡੇ ‘ਤੇ ‘ਗਾਰਡ ਆਫ਼ ਆਨਰ’ ਵੀ ਦਿੱਤਾ ਗਿਆ। ਇਸ ਤੋਂ ਬਾਅਦ ਪੀਐਮ ਮੋਦੀ ਬਰੂਨੇਈ ਦੀ ਉਮਰ ਅਲੀ ਸੈਫੂਦੀਨ ਮਸਜਿਦ ਪਹੁੰਚੇ। ਬਰੂਨੇਈ ਦੀ ਰਾਜਧਾਨੀ ਬਾਂਦਰ ਸੇਰੀ ਬੇਗਾਵਨ ਦੇ ਹੋਟਲ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦੇ ਸੁਲਤਾਨ ਹਾਜੀ ਹਸਨ ਅਲ-ਬੋਲਕੀਆ ਦੇ ਸੱਦੇ ‘ਤੇ ਗਏ ਹਨ। ਉਹ ਅੱਜ ਸੁਲਤਾਨ ਨੂੰ ਮਿਲਣਗੇ। ਇਹ ਬੈਠਕ ਦੁਨੀਆ ਦੇ ਸਭ ਤੋਂ ਵੱਡੇ ਪੈਲੇਸ ‘ਇਸਤਾਨਾ ਨੂਰੁਲ ਇਮਾਨ’ ‘ਚ ਹੋਵੇਗੀ। ਇਸ ਤੋਂ ਬਾਅਦ ਭਾਰਤ ਅਤੇ ਬਰੂਨੇਈ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਵੇਗੀ। ਪੀਐਮ ਮੋਦੀ ਅੱਜ ਹੀ ਸਿੰਗਾਪੁਰ ਲਈ ਰਵਾਨਾ ਹੋਣਗੇ।

ਭਾਰਤ ਅਤੇ ਬਰੂਨੇਈ ਦਰਮਿਆਨ ਦੁਵੱਲੀ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤਰਲ ਕੁਦਰਤੀ ਗੈਸ (ਐੱਲ.ਐੱਨ.ਜੀ.), ਨਿਵੇਸ਼ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਹੋਵੇਗੀ। ਭਾਰਤ ਬਰੂਨੇਈ ਤੋਂ ਹਾਈਡਰੋਕਾਰਬਨ ਆਯਾਤ ਕਰ ਰਿਹਾ ਹੈ ਅਤੇ ਕੁਦਰਤੀ ਗੈਸ ਦੀ ਸਪਲਾਈ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਬਰੂਨੇਈ ਦੇ ਹਾਈਡਰੋਕਾਰਬਨ ਸੈਕਟਰ ਵਿੱਚ $270 ਮਿਲੀਅਨ ਦਾ ਨਿਵੇਸ਼ ਕੀਤਾ ਹੈ। ਕੁਦਰਤੀ ਗੈਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਾੜ ਤਕਨਾਲੋਜੀ ਅਤੇ ਸਿਹਤ ‘ਤੇ ਵੀ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਦੀਆਂ ਕੋਸ਼ਿਸ਼ਾਂ ‘ਤੇ ਚਰਚਾ ਹੋਵੇਗੀ। ਭਾਰਤ ਮਿਆਂਮਾਰ ਦੀ ਸਥਿਤੀ ‘ਤੇ ਵੀ ਚਰਚਾ ਕਰੇਗਾ।