ਦਿੱਲੀ : ਰਾਹੁਲ ਗਾਂਧੀ ਨੇ ਦਿੱਲੀ ਰੇਲਵੇ ਸਟੇਸ਼ਨ ‘ਤੇ ਲੋਕੋ ਪਾਇਲਟਾਂ ਨਾਲ ਕੀਤੀ ਮੁਲਾਕਾਤ, ਟਰੇਨ ਡਰਾਈਵਰਾਂ ਨੇ ਜ਼ਿਆਦਾ ਕੰਮ ਅਤੇ ਘੱਟ ਆਰਾਮ ਕਰਨ ਦੀ ਕੀਤੀ ਸ਼ਿਕਾਇਤ

ਦਿੱਲੀ : ਰਾਹੁਲ ਗਾਂਧੀ ਨੇ ਦਿੱਲੀ ਰੇਲਵੇ ਸਟੇਸ਼ਨ ‘ਤੇ ਲੋਕੋ ਪਾਇਲਟਾਂ ਨਾਲ ਕੀਤੀ ਮੁਲਾਕਾਤ, ਟਰੇਨ ਡਰਾਈਵਰਾਂ ਨੇ ਜ਼ਿਆਦਾ ਕੰਮ ਅਤੇ ਘੱਟ ਆਰਾਮ ਕਰਨ ਦੀ ਕੀਤੀ ਸ਼ਿਕਾਇਤ

ਕਾਂਗਰਸ ਨੇ ਕਿਹਾ ਕਿ ਸੂਤਰਾਂ ਮੁਤਾਬਕ ਲੋਕੋ ਪਾਇਲਟ ਲੰਬੀ ਦੂਰੀ ਦੀਆਂ ਟਰੇਨਾਂ ਚਲਾਉਂਦੇ ਹਨ। ਉਨ੍ਹਾਂ ਨੂੰ ਘਰੋਂ ਦੂਰ ਰਹਿਣਾ ਪੈਂਦਾ ਹੈ। ਅਕਸਰ ਉਨ੍ਹਾਂ ਨੂੰ ਬਿਨਾਂ ਕਿਸੇ ਬਰੇਕ ਦੇ ਡਿਊਟੀ ‘ਤੇ ਲਗਾਇਆ ਜਾਂਦਾ ਹੈ। ਇਸ ਨਾਲ ਲੋਕੋ ਪਾਇਲਟਾਂ ਨੂੰ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ ਅਤੇ ਇਕਾਗਰਤਾ ਘਟਦੀ ਹੈ ਜੋ ਕਿ ਹਾਦਸਿਆਂ ਦਾ ਵੱਡਾ ਕਾਰਨ ਹੈ।

ਰਾਹੁਲ ਗਾਂਧੀ ਦਾ ਲੋਕਸਭਾ ਚੋਣਾਂ ਤੋਂ ਬਾਅਦ ਵੀ ਆਮ ਲੋਕਾਂ ਨਾਲ ਮਿਲਣਾ ਜਾਰੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 5 ਜੁਲਾਈ ਨੂੰ ਭਾਰਤੀ ਰੇਲਵੇ ਦੇ ਲੋਕੋ ਪਾਇਲਟਾਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ “ਕਮ ਸਟਾਫ਼ ਕਾਰਨ ਨਾਕਾਫ਼ੀ ਆਰਾਮ” ਦੀ ਸ਼ਿਕਾਇਤ ਕੀਤੀ। ਰਾਹੁਲ ਨੇ ਲੋਕੋ ਪਾਇਲਟਾਂ ਤੋਂ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਹੈ। ਲੋਕੋ ਪਾਇਲਟਾਂ ਨੇ ਡਿਊਟੀ ਦੌਰਾਨ ਘੱਟ ਆਰਾਮ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਅਤੇ ਜ਼ਿਆਦਾ ਆਰਾਮ ਕਰਨ ਦੀ ਮੰਗ ਕੀਤੀ ਹੈ।

ਇਸ ‘ਤੇ ਰਾਹੁਲ ਨੇ ਲੋਕੋ ਪਾਇਲਟ ਦੀ ਮੰਗ ਦਾ ਸਮਰਥਨ ਕੀਤਾ ਹੈ। ਇਸਦੇ ਨਾਲ ਹੀ ਭਰੋਸਾ ਦਿੱਤਾ ਕਿ ਉਹ ਰੇਲਵੇ ਦੇ ਨਿੱਜੀਕਰਨ ਅਤੇ ਰੇਲਵੇ ਵਿੱਚ ਭਰਤੀ ਨਾ ਹੋਣ ਦਾ ਮੁੱਦਾ ਲਗਾਤਾਰ ਉਠਾਉਂਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ। ਕਾਂਗਰਸ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰਾਹੁਲ ਦੀਆਂ ਐਕਸ ‘ਤੇ 4 ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸਿਆ ਗਿਆ ਕਿ ਰਾਹੁਲ ਨੇ ਪੂਰੇ ਭਾਰਤ ਤੋਂ ਕਰੀਬ 50 ਲੋਕੋ ਪਾਇਲਟਾਂ ਨਾਲ ਮੁਲਾਕਾਤ ਕੀਤੀ।

ਕਾਂਗਰਸ ਨੇ ਕਿਹਾ ਕਿ ਸੂਤਰਾਂ ਮੁਤਾਬਕ ਲੋਕੋ ਪਾਇਲਟ ਲੰਬੀ ਦੂਰੀ ਦੀਆਂ ਟਰੇਨਾਂ ਚਲਾਉਂਦੇ ਹਨ। ਉਨ੍ਹਾਂ ਨੂੰ ਘਰੋਂ ਦੂਰ ਰਹਿਣਾ ਪੈਂਦਾ ਹੈ। ਅਕਸਰ ਉਨ੍ਹਾਂ ਨੂੰ ਬਿਨਾਂ ਕਿਸੇ ਬਰੇਕ ਦੇ ਡਿਊਟੀ ‘ਤੇ ਲਗਾਇਆ ਜਾਂਦਾ ਹੈ। ਇਸ ਨਾਲ ਲੋਕੋ ਪਾਇਲਟਾਂ ਨੂੰ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ ਅਤੇ ਇਕਾਗਰਤਾ ਘਟਦੀ ਹੈ ਜੋ ਕਿ ਹਾਦਸਿਆਂ ਦਾ ਵੱਡਾ ਕਾਰਨ ਹੈ। ਭਾਰਤੀ ਰੇਲਵੇ ਨੇ ਵੀ ਵਿਸ਼ਾਖਾਪਟਨਮ ਹਾਦਸੇ ਦੀ ਜਾਂਚ ਰਿਪੋਰਟ ਵਿੱਚ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਲੋਕੋ ਪਾਇਲਟ 46 ਘੰਟੇ ਹਫਤਾਵਾਰੀ ਆਰਾਮ ਦੀ ਮੰਗ ਕਰਦੇ ਹਨ, ਜਿਸਦਾ ਮਤਲਬ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਘਰ ਪਰਤਣ ਵਾਲਾ ਰੇਲ ਡਰਾਈਵਰ ਐਤਵਾਰ ਸਵੇਰ ਤੋਂ ਪਹਿਲਾਂ ਡਿਊਟੀ ‘ਤੇ ਵਾਪਸ ਨਹੀਂ ਆਵੇਗਾ।