ਰਿਲਾਇੰਸ ਨੇ ਪੱਛਮੀ ਬੰਗਾਲ ‘ਚ ਕੀਤਾ 45,000 ਕਰੋੜ ਦਾ ਨਿਵੇਸ਼, ਸੌਰਵ ਗਾਂਗੁਲੀ ਨੂੰ ਬਣਾਇਆ ਬੰਗਾਲ ਦਾ ਬ੍ਰਾਂਡ ਅੰਬੈਸਡਰ

ਰਿਲਾਇੰਸ ਨੇ ਪੱਛਮੀ ਬੰਗਾਲ ‘ਚ ਕੀਤਾ 45,000 ਕਰੋੜ ਦਾ ਨਿਵੇਸ਼, ਸੌਰਵ ਗਾਂਗੁਲੀ ਨੂੰ ਬਣਾਇਆ ਬੰਗਾਲ ਦਾ ਬ੍ਰਾਂਡ ਅੰਬੈਸਡਰ

ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਮੂਹ ਮੁੱਖ ਤੌਰ ‘ਤੇ ਤਿੰਨ ਖੇਤਰਾਂ – ਦੂਰਸੰਚਾਰ, ਪ੍ਰਚੂਨ ਅਤੇ ਬਾਇਓ ਊਰਜਾ ਵਿੱਚ ਨਿਵੇਸ਼ ਕਰੇਗਾ। ਅਸੀਂ ਜੀਓ ਫਾਈਬਰ ਅਤੇ ਏਅਰ ਫਾਈਬਰ ਦੇ ਤੇਜ਼ੀ ਨਾਲ ਰੋਲਆਊਟ ਦੇ ਨਾਲ ਬਹੁਤ ਜਲਦੀ ਬੰਗਾਲ ਦੇ ਹਰ ਘਰ ਨੂੰ ਸਮਾਰਟ ਘਰਾਂ ਵਿੱਚ ਬਦਲ ਦੇਵਾਂਗੇ।

ਪੱਛਮੀ ਬੰਗਾਲ ਤੋਂ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਪੱਛਮੀ ਬੰਗਾਲ ਵਿੱਚ ₹45,000 ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਕੰਪਨੀ ਅਗਲੇ ਤਿੰਨ ਸਾਲਾਂ ‘ਚ 20,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੋਲਕਾਤਾ ਵਿੱਚ ਬੰਗਾਲ ਗਲੋਬਲ ਬਿਜ਼ਨਸ ਸਮਿਟ ਦੇ 7ਵੇਂ ਐਡੀਸ਼ਨ ਵਿੱਚ ਇਹ ਐਲਾਨ ਕੀਤਾ।

ਵਪਾਰ ਸੰਮੇਲਨ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਸੂਬੇ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਸੌਰਵ ਗਾਂਗੁਲੀ ਬਹੁਤ ਮਸ਼ਹੂਰ ਵਿਅਕਤੀ ਹਨ ਅਤੇ ਉਹ ਨੌਜਵਾਨ ਪੀੜ੍ਹੀ ਲਈ ਕਈ ਤਰੀਕਿਆਂ ਨਾਲ ਕੰਮ ਕਰ ਸਕਦੇ ਹਨ।’

ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਮੂਹ ਮੁੱਖ ਤੌਰ ‘ਤੇ ਤਿੰਨ ਖੇਤਰਾਂ – ਦੂਰਸੰਚਾਰ, ਪ੍ਰਚੂਨ ਅਤੇ ਬਾਇਓ ਊਰਜਾ ਵਿੱਚ ਨਿਵੇਸ਼ ਕਰੇਗਾ। ਅਸੀਂ ਜੀਓ ਫਾਈਬਰ ਅਤੇ ਏਅਰ ਫਾਈਬਰ ਦੇ ਤੇਜ਼ੀ ਨਾਲ ਰੋਲਆਊਟ ਦੇ ਨਾਲ ਬਹੁਤ ਜਲਦੀ ਬੰਗਾਲ ਦੇ ਹਰ ਘਰ ਨੂੰ ਸਮਾਰਟ ਘਰਾਂ ਵਿੱਚ ਬਦਲ ਦੇਵਾਂਗੇ। ਅਸੀਂ ਜ਼ਿਆਦਾਤਰ ਹਿੱਸਿਆਂ ਵਿੱਚ 5G ਨੈੱਟਵਰਕ ਦਾ ਵਿਸਤਾਰ ਵੀ ਕੀਤਾ ਹੈ।

ਅੰਬਾਨੀ ਨੇ ਇਹ ਵੀ ਦੱਸਿਆ ਕਿ ਰਿਲਾਇੰਸ ਫਾਊਂਡੇਸ਼ਨ ਕੋਲਕਾਤਾ ਦੇ ਕਾਲੀਘਾਟ ਮੰਦਰ ਦੀ ਮੁਰੰਮਤ ਅਤੇ ਬਹਾਲੀ ਕਰ ਰਹੀ ਹੈ। ਇਸਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਨੇ ਬੰਗਾਲੀ ਹੈਂਡੀਕ੍ਰਾਫਟ ਦੀ ਵਿਕਰੀ ਲਈ ਰਿਲਾਇੰਸ ਰਿਟੇਲ ਰਾਹੀਂ ਬਿਸਵਾ ਬੰਗਲਾ ਕਾਰਪੋਰੇਸ਼ਨ ਨਾਲ ਸਾਂਝੇਦਾਰੀ ਕੀਤੀ ਹੈ। ਅੰਬਾਨੀ ਨੇ ਕਿਹਾ ਕਿ ਅਗਲੇ ਦੋ ਸਾਲਾਂ ‘ਚ ਲਗਭਗ 1000 ਰਿਟੇਲ ਸਟੋਰਾਂ ਦਾ ਸਾਡਾ ਨੈੱਟਵਰਕ ਵਧ ਕੇ 1200 ਤੋਂ ਜ਼ਿਆਦਾ ਹੋ ਜਾਵੇਗਾ। ਸਾਡਾ ਪ੍ਰਚੂਨ ਕਾਰੋਬਾਰ ਸੈਂਕੜੇ ਛੋਟੇ ਕਾਰੋਬਾਰਾਂ ਦਾ ਸਮਰਥਨ ਕਰ ਰਿਹਾ ਹੈ। ਅਸੀਂ ਪ੍ਰਭੂਜੀ, ਮੁਖਰੋਚਕ, ਸਿਟੀ ਗੋਲਡ, ਬਿਸਕ ਫਾਰਮਾਂ ਸਮੇਤ ਹੋਰਾਂ ਬ੍ਰਾਂਡਾਂ ਨਾਲ ਸਾਂਝੇਦਾਰੀ ਕੀਤੀ ਹੈ।