ਜੇਕਰ ਮੇਰਾ ਬੇਟਾ ਹੁੰਦਾ ਤਾਂ ਉਹ ਬਿਲਕੁਲ ਸ਼ਾਹਰੁਖ ਵਰਗਾ ਹੁੰਦਾ : ਸਾਇਰਾ ਬਾਨੋ

ਜੇਕਰ ਮੇਰਾ ਬੇਟਾ ਹੁੰਦਾ ਤਾਂ ਉਹ ਬਿਲਕੁਲ ਸ਼ਾਹਰੁਖ ਵਰਗਾ ਹੁੰਦਾ : ਸਾਇਰਾ ਬਾਨੋ

ਸਾਇਰਾ ਨੇ ਕਿਹਾ ਕਿ ਇਕ ਵਾਰ ਸ਼ਾਹਰੁਖ ਮੈਨੂੰ ਮਿਲੇ ਤਾਂ ਉਨ੍ਹਾਂ ਨੇ ਨਿਮਰਤਾ ਨਾਲ ਮੇਰੇ ਅੱਗੇ ਝੁਕ ਕੇ ਆਸ਼ੀਰਵਾਦ ਮੰਗਿਆ। ਜਿਵੇਂ ਹੀ ਮੈਂ ਉਸਦੇ ਸਿਰ ‘ਤੇ ਆਪਣਾ ਹੱਥ ਰੱਖਿਆ ਅਤੇ ਉਸ ਦੇ ਵਾਲਾਂ ਵਿਚ ਆਪਣੀਆਂ ਉਂਗਲਾਂ ਚਲਾਈਆਂ, ਮੈਨੂੰ ਦਿਲੀਪ ਸਾਹਬ ਦੀ ਯਾਦ ਆ ਗਈ।

ਬਾਲੀਵੁੱਡ ਅਦਾਕਾਰਾ ਸਾਇਰਾ ਬਾਨੋ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਬਾਲੀਵੁੱਡ ਅਦਾਕਾਰਾ ਸਾਇਰਾ ਬਾਨੋ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਆਪਣੇ ਅਤੇ ਆਪਣੇ ਮਰਹੂਮ ਪਤੀ ਦਿਲੀਪ ਕੁਮਾਰ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਸ਼ੇਅਰ ਕਰਦੀ ਹੈ। ਪਿੱਛਲੇ ਦਿਨੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਾਹਰੁਖ ਖਾਨ ਬਾਰੇ ਗੱਲ ਕੀਤੀ।

ਸੋਸ਼ਲ ਮੀਡੀਆ ‘ਤੇ ਇਕ ਲੰਬੀ ਪੋਸਟ ਸ਼ੇਅਰ ਕਰਦੇ ਹੋਏ ਸਾਇਰਾ ਨੇ ਸ਼ਾਹਰੁਖ ਨਾਲ ਆਪਣੇ ਰਿਸ਼ਤੇ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਉਸ ਨੇ ਦੱਸਿਆ ਕਿ ਸ਼ਾਹਰੁਖ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਨੂੰ ਸਭ ਤੋਂ ਪਹਿਲਾ ਦਿਲਾਸਾ ਦਿੱਤਾ ਸੀ। ਸਾਇਰਾ ਨੇ ਲਿਖਿਆ, ‘ਮੈਂ ਪਹਿਲੀ ਵਾਰ ਸ਼ਾਹਰੁਖ ਨੂੰ ਦੇਖਿਆ ਜਦੋਂ ਕਈ ਸਿਤਾਰੇ ਕਿਸੇ ਫੰਕਸ਼ਨ ਲਈ ਮਿਲੇ ਸਨ। ਜਿਵੇਂ ਹੀ ਮੈਂ ਉਨ੍ਹਾਂ ਨੂੰ ਦੇਖਿਆ ਤਾਂ ਮੈਂ ਸਮਝ ਗਈ ਕਿ ਉਹ ਸ਼ਰਮੀਲੇ ਸਨ ਅਤੇ ਅੱਗੇ ਆਉਣ ਤੋਂ ਝਿਜਕਦੇ ਸਨ। ਇਸਦੇ ਨਾਲ ਹੀ ਮੈਂ ਦੇਖਿਆ ਕਿ ਉਹ ਬਿਲਕੁਲ ਮੇਰੇ ਵਰਗਾ ਸੀ। ਉਹ ਮੈਨੂੰ ਸ਼ਹਿਨਸ਼ਾਹ ਦਿਲੀਪ ਸਾਹਬ ਵਰਗਾ ਲੱਗਦਾ ਸੀ।

ਸਾਇਰਾ ਬਾਨੋ ਨੇ ਸ਼ਾਹਰੁਖ ਨੂੰ ਕਿਹਾ ਕਿ ਜੇ ਮੇਰਾ ਕੋਈ ਪੁੱਤਰ ਹੁੰਦਾ ਤਾਂ ਉਹ ਉਸ ਵਰਗਾ ਹੁੰਦਾ। ਸਾਇਰਾ ਨੇ ਅੱਗੇ ਲਿਖਿਆ, ‘ਇਕ ਹੋਰ ਵਾਰ ਜਦੋਂ ਸ਼ਾਹਰੁਖ ਮੈਨੂੰ ਮਿਲੇ ਤਾਂ ਉਨ੍ਹਾਂ ਨੇ ਨਿਮਰਤਾ ਨਾਲ ਮੇਰੇ ਅੱਗੇ ਝੁਕ ਕੇ ਆਸ਼ੀਰਵਾਦ ਮੰਗਿਆ। ਜਿਵੇਂ ਹੀ ਮੈਂ ਉਸ ਦੇ ਸਿਰ ‘ਤੇ ਆਪਣਾ ਹੱਥ ਰੱਖਿਆ ਅਤੇ ਉਸ ਦੇ ਵਾਲਾਂ ਵਿਚ ਆਪਣੀਆਂ ਉਂਗਲਾਂ ਚਲਾਈਆਂ, ਮੈਨੂੰ ਦੁਬਾਰਾ ਦਿਲੀਪ ਸਾਹਬ ਦੀ ਯਾਦ ਆਈ। ਉਸ ਦਿਨ ਤੋਂ ਬਾਅਦ, ਜਦੋਂ ਵੀ ਸ਼ਾਹਰੁਖ ਮੈਨੂੰ ਮਿਲਦਾ, ਉਹ ਨਿਮਰਤਾ ਨਾਲ ਆਪਣਾ ਸਿਰ ਨੀਵਾਂ ਕਰਦਾ ਅਤੇ ਮੈਂ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੰਦੀ ਹਾਂ। ਇੱਕ ਵਾਰ ਮੈਂ ਉਸਦੇ ਵਾਲਾਂ ਵਿੱਚ ਹੱਥ ਚਲਾਉਣਾ ਭੁੱਲ ਗਈ ਅਤੇ ਉਸਨੇ ਤੁਰੰਤ ਕਿਹਾ – ‘ਅੱਜ ਤੁਸੀਂ ਮੇਰੇ ਵਾਲਾਂ ਵਿੱਚ ਆਪਣਾ ਹੱਥ ਨਹੀਂ ਚਲਾਇਆ।’ ਮੈਂ ਤੁਰੰਤ ਉਸਦੇ ਵਾਲਾਂ ਵਿੱਚ ਆਪਣੀਆਂ ਉਂਗਲਾਂ ਚਲਾਈਆਂ ਅਤੇ ਆਪਣੀ ਜਾਣੀ-ਪਛਾਣੀ ਰਸਮ ਪੂਰੀ ਕੀਤੀ।

ਇਕ ਹੋਰ ਘਟਨਾ ਨੂੰ ਸ਼ੇਅਰ ਕਰਦੇ ਹੋਏ ਸਾਇਰਾ ਨੇ ਲਿਖਿਆ, ‘ਸ਼ਾਹਰੁਖ ਇਕ ਸ਼ਾਨਦਾਰ ਅਭਿਨੇਤਾ ਹੋਣ ਦੇ ਨਾਲ-ਨਾਲ ਇਕ ਚੰਗੇ ਵਿਵਹਾਰ ਵਾਲੇ ਵਿਅਕਤੀ ਵੀ ਹਨ। ਇੱਕ ਵਾਰ ਮੇਰੀ ਕੰਪਨੀ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸੀ ਅਤੇ ਮੈਂ ਚਾਹੁੰਦੀ ਸੀ ਕਿ ਸ਼ਾਹਰੁਖ ਇਸ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ। ਹਾਲਾਂਕਿ ਸ਼ਾਹਰੁਖ ਦੇ ਬਿਜ਼ੀ ਸ਼ੈਡਿਊਲ ਕਾਰਨ ਇਹ ਲਗਭਗ ਅਸੰਭਵ ਲੱਗ ਰਿਹਾ ਸੀ। ਫਿਰ ਵੀ, ਇੱਕ ਵਾਰ ਜਦੋਂ ਮੈਂ ਸ਼ਾਹਰੁਖ ਨੂੰ ਫ਼ੋਨ ਕੀਤਾ, ਉਹ ਇੱਕ ਘੰਟੇ ਦੇ ਅੰਦਰ-ਅੰਦਰ ਮੇਰੇ ਦਰਵਾਜ਼ੇ ‘ਤੇ ਸੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ । ਅਭਿਨੇਤਰੀ ਨੇ ਦਲੀਪ ਕੁਮਾਰ ਦੇ ਦੇਹਾਂਤ ਨਾਲ ਜੁੜੀ ਕਹਾਣੀ ਨੂੰ ਅੱਗੇ ਸਾਂਝਾ ਕਰਦੇ ਹੋਏ ਲਿਖਿਆ, ‘7 ਜੁਲਾਈ ਨੂੰ ਜਦੋਂ ਦਿਲੀਪ ਸਾਹਬ ਮੇਰੀ ਆਵਾਜ਼ ਸੁਣ ਕੇ ਗੂੜ੍ਹੀ ਨੀਂਦ ‘ਚ ਸੋ ਗਏ ਤਾਂ ਸ਼ਾਹਰੁਖ ਮੇਰੇ ਲਈ ਤਸੱਲੀ ਦੀ ਕਿਰਨ ਬਣ ਕੇ ਉੱਭਰੇ।’