ਸਰਬਜੀਤ ਦੀ ਧੀ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ ਸਬੂਤ ਨਸ਼ਟ ਕਰਨ ਲਈ ਸਰਫਰਾਜ਼ ਦੀ ਹੱਤਿਆ ਕੀਤੀ

ਸਰਬਜੀਤ ਦੀ ਧੀ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ ਸਬੂਤ ਨਸ਼ਟ ਕਰਨ ਲਈ ਸਰਫਰਾਜ਼ ਦੀ ਹੱਤਿਆ ਕੀਤੀ

ਸਰਬਜੀਤ ਦੀ ਬੇਟੀ ਸਵਪਨਦੀਪ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਦੇ ਕਤਲ ਦੇ ਸਬੂਤਾਂ ਨੂੰ ਨਸ਼ਟ ਕਰਨ ਲਈ ਪਾਕਿਸਤਾਨ ਨੇ ਹੀ ਆਮਿਰ ਸਰਫਰਾਜ਼ ਦਾ ਕਤਲ ਕੀਤਾ ਹੈ।

ਸਰਬਜੀਤ ਭਾਰਤੀ ਲੋਕਾਂ ਵਿਚ ਇਕ ਜਾਣਿਆ ਪਛਾਣਿਆ ਨਾਂ ਹੈ। ਪਾਕਿਸਤਾਨ ‘ਚ ਭਾਰਤੀ ਨਾਗਰਿਕ ਸਰਬਜੀਤ ਦਾ ਕਤਲ ਕਰਨ ਵਾਲੇ ਆਮਿਰ ਸਰਫਰਾਜ਼ ਦੀ ਪਾਕਿਸਤਾਨ ‘ਚ ਐਤਵਾਰ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ‘ਤੇ ਸਰਬਜੀਤ ਦੀ ਬੇਟੀ ਸਵਪਨਦੀਪ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਦੇ ਕਤਲ ਦੇ ਸਬੂਤਾਂ ਨੂੰ ਨਸ਼ਟ ਕਰਨ ਲਈ ਪਾਕਿਸਤਾਨ ਨੇ ਹੀ ਆਮਿਰ ਸਰਫਰਾਜ਼ ਦਾ ਕਤਲ ਕੀਤਾ ਹੈ।

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਦਾ ਰਹਿਣ ਵਾਲਾ ਸਰਬਜੀਤ ਸਿੰਘ 30 ਅਗਸਤ 1990 ਦੀ ਸ਼ਾਮ ਨੂੰ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ। ਉਸਨੂੰ ਬਾਅਦ ਵਿੱਚ ਪਾਕਿਸਤਾਨ ਪੁਲਿਸ ਨੇ ਫੈਸਲਾਬਾਦ ਬੰਬ ਧਮਾਕਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ ਸੀ। ਪਾਕਿਸਤਾਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦਾ ਰਹਿਣ ਵਾਲਾ ਸਰਬਜੀਤ ਸਿੰਘ ਭਾਰਤੀ ਏਜੰਸੀਆਂ ਦਾ ਜਾਸੂਸ ਹੈ ਅਤੇ ਉਹ ਮਨਜੀਤ ਸਿੰਘ ਦੇ ਨਾਂ ‘ਤੇ ਪਾਕਿਸਤਾਨ ‘ਚ ਰਹਿੰਦਾ ਸੀ। ਉਸ ਨੇ ਫੈਸਲਾਬਾਦ ਵਿੱਚ ਬੰਬ ਧਮਾਕੇ ਕੀਤੇ, ਜਿਸ ਵਿੱਚ 14 ਲੋਕਾਂ ਦੀ ਜਾਨ ਚਲੀ ਗਈ।

ਸਾਲ 1991 ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਰਬਜੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨੀ ਅਦਾਲਤ ਵੱਲੋਂ ਸਰਬਜੀਤ ਸਿੰਘ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਸੀ। ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਅਤੇ ਪਤਨੀ ਸੁਖਪ੍ਰੀਤ ਕੌਰ ਨੇ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕਰਕੇ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਸੀ। 26 ਅਪ੍ਰੈਲ 2013 ਨੂੰ ਇਸ ਜੇਲ ‘ਚ ਬੰਦ ਆਮਿਰ ਸਰਫਰਾਜ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਾਨਲੇਵਾ ਹਮਲਾ ਕੀਤਾ ਸੀ।

ਹਮਲੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਸਰਬਜੀਤ ਸਿੰਘ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਸਰਬਜੀਤ ਸਿੰਘ ਦਾ ਪਰਿਵਾਰ 1 ਮਈ 2013 ਨੂੰ ਉਸ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ। ਜਦੋਂ ਪਰਿਵਾਰ ਸਰਬਜੀਤ ਸਿੰਘ ਨੂੰ ਮਿਲਣ ਪਾਕਿਸਤਾਨ ਪਹੁੰਚਿਆ ਤਾਂ ਸਰਬਜੀਤ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਸੀ। ਬਾਅਦ ਵਿੱਚ ਸਰਬਜੀਤ ਦਾ ਪਰਿਵਾਰ ਵਾਪਸ ਆ ਗਿਆ। ਸਰਬਜੀਤ ਸਿੰਘ ਨੂੰ 2 ਮਈ 2013 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।