ਕਾਂਗਰਸ-ਆਪ ਗਠਜੋੜ : ਮੀਟਿੰਗ ‘ਚ ‘ਆਪ’ ਨੇ ਪੰਜਾਬ-ਚੰਡੀਗੜ੍ਹ ‘ਚ 50-50 ਅਤੇ ਹਰਿਆਣਾ ‘ਚ 7-3 ਦਾ ਫਾਰਮੂਲਾ ਦਿੱਤਾ

ਕਾਂਗਰਸ-ਆਪ ਗਠਜੋੜ : ਮੀਟਿੰਗ ‘ਚ ‘ਆਪ’ ਨੇ ਪੰਜਾਬ-ਚੰਡੀਗੜ੍ਹ ‘ਚ 50-50 ਅਤੇ ਹਰਿਆਣਾ ‘ਚ 7-3 ਦਾ ਫਾਰਮੂਲਾ ਦਿੱਤਾ

ਆਮ ਆਦਮੀ ਪਾਰਟੀ ਕੁਰੂਕਸ਼ੇਤਰ, ਅੰਬਾਲਾ ਅਤੇ ਸਿਰਸਾ ਸੀਟਾਂ ਤੋਂ ਚੋਣ ਲੜਨਾ ਚਾਹੁੰਦੀ ਹੈ। ਇਹ ਤਿੰਨੋਂ ਸੀਟਾਂ ਪੰਜਾਬ ਨਾਲ ਲੱਗਦੇ ਇਲਾਕਿਆਂ ਨਾਲ ਸਬੰਧਤ ਹਨ। ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਪਾਰਟੀ ਦਾ ਇਨ੍ਹਾਂ ਸੀਟਾਂ ‘ਤੇ ਚੰਗਾ ਪ੍ਰਭਾਵ ਹੈ।

ਲੋਕਸਭਾ 2024 ਚੋਣਾਂ ਨੂੰ ਕੁਝ ਸਮਾਂ ਰਹਿ ਗਿਆ ਹੈ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਲਈ ਆਪਸੀ ਸਹਿਮਤੀ ਨਹੀਂ ਬਣੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਸੀਟਾਂ ਦੀ ਵੰਡ ਦੇ ਮੁੱਦੇ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ, ਜੋ I.N.D.I.A ਗਠਜੋੜ ਦੇ ਤਹਿਤ ਇਕੱਠੇ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ‘ਆਪ’ ਨੇ ਪੰਜਾਬ ਅਤੇ ਚੰਡੀਗੜ੍ਹ ‘ਚ 50-50 ਦੇ ਫਾਰਮੂਲੇ ‘ਤੇ ਅੱਗੇ ਵਧਣ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਵਿਚ 7-3 ਦੇ ਫਾਰਮੂਲੇ ‘ਤੇ ਸੀਟਾਂ ਦੀ ਵੰਡ ਕੀਤੀ ਜਾਵੇਗੀ।

ਇਹ ਤਜਵੀਜ਼ ਵੀ ਰੱਖੀ ਗਈ ਹੈ ਕਿ ਜੇਕਰ ਕਾਂਗਰਸ ਚਾਹੇ ਤਾਂ ਗੋਆ ਅਤੇ ਰਾਜਸਥਾਨ ਸਮੇਤ ਹੋਰ ਰਾਜਾਂ ਵਿੱਚ ਆਪਣਾ ਫਾਰਮੂਲਾ ਰੱਖ ਸਕਦੀ ਹੈ। ਬੈਠਕ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮੁਕੁਲ ਵਾਸਨਿਕ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਮੁੱਦਿਆਂ ‘ਤੇ ਚਰਚਾ ਹੋਈ। ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ‘ਆਪ’ ਦੀ ਤਰਫੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ, ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਅਤੇ ਵਿਧਾਇਕ ਸੌਰਭ ਭਾਰਦਵਾਜ ਨੇ ਸ਼ਿਰਕਤ ਕੀਤੀ, ਜਦਕਿ ਕਾਂਗਰਸ ਦੀ ਤਰਫੋਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੰਸਦ ਮੈਂਬਰ ਮੁਕੁਲ ਵਾਸਨਿਕ, ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ, ਸਲਮਾਨ ਖੁਰਸ਼ੀਦ ਅਤੇ ਮੋਹਨ ਪ੍ਰਕਾਸ਼ ਨੇ ਵੀ ਸ਼ਿਰਕਤ ਕੀਤੀ।

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ‘ਆਪ’ ਨੇ ਹਰਿਆਣਾ ਦੀਆਂ ਤਿੰਨ ਸੀਟਾਂ ‘ਤੇ ਦਾਅਵਾ ਪੇਸ਼ ਕੀਤਾ ਹੈ। ਇਹ ਤਿੰਨੋਂ ਸੀਟਾਂ ਪੰਜਾਬ ਨਾਲ ਲੱਗਦੇ ਇਲਾਕਿਆਂ ਦੀਆਂ ਹਨ। ਇਹ ਪ੍ਰਸਤਾਵ ਪਾਰਟੀ ਵੱਲੋਂ ਕਾਂਗਰਸੀ ਆਗੂਆਂ ਨੂੰ ਸੌਂਪਿਆ ਗਿਆ ਹੈ। ਇਸ ‘ਤੇ ਕਾਂਗਰਸ ਨੇ ਕਿਹਾ ਹੈ ਕਿ ਉਹ ‘ਆਪ’ ਦੇ ਪ੍ਰਸਤਾਵ ‘ਤੇ ਹਾਈਕਮਾਂਡ ਨਾਲ ਚਰਚਾ ਕਰੇਗੀ ਅਤੇ ਜਲਦ ਹੀ ਅਗਲੀ ਮੀਟਿੰਗ ‘ਚ ਇਨ੍ਹਾਂ ਸੀਟਾਂ ‘ਤੇ ਫੈਸਲਾ ਕਰੇਗੀ। ਆਮ ਆਦਮੀ ਪਾਰਟੀ ਕੁਰੂਕਸ਼ੇਤਰ, ਅੰਬਾਲਾ ਅਤੇ ਸਿਰਸਾ ਸੀਟਾਂ ਤੋਂ ਚੋਣ ਲੜਨਾ ਚਾਹੁੰਦੀ ਹੈ। ਇਹ ਤਿੰਨੋਂ ਸੀਟਾਂ ਪੰਜਾਬ ਨਾਲ ਲੱਗਦੇ ਇਲਾਕਿਆਂ ਨਾਲ ਸਬੰਧਤ ਹਨ। ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਪਾਰਟੀ ਦਾ ਇਨ੍ਹਾਂ ਸੀਟਾਂ ‘ਤੇ ਚੰਗਾ ਪ੍ਰਭਾਵ ਹੈ।