WORLD-CUP 2023 : ਆਈਸੀਸੀ ਨੂੰ ਨਿਯਮਾਂ ਨੂੰ ਬਦਲਣਾ ਚਾਹੀਦਾ ਹੈ, ਮੈਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ : ਸ਼ਾਕਿਬ ਅਲ ਹਸਨ

WORLD-CUP 2023 : ਆਈਸੀਸੀ ਨੂੰ ਨਿਯਮਾਂ ਨੂੰ ਬਦਲਣਾ ਚਾਹੀਦਾ ਹੈ, ਮੈਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ : ਸ਼ਾਕਿਬ ਅਲ ਹਸਨ

ਐਂਜੇਲੋ ਮੈਥਿਊਜ਼ ਸਮਾਂ ਖਤਮ ਹੋਣ ਤੋਂ ਬਾਅਦ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣੀ ਅਪੀਲ ਵਾਪਸ ਲੈਣਾ ਚਾਹਾਂਗਾ ਜਾਂ ਨਹੀਂ, ਮੈਂ ਕਿਹਾ ਮੈਂ ਤੁਹਾਡੀ ਸਥਿਤੀ ਨੂੰ ਸਮਝਦਾ ਹਾਂ, ਪਰ ਮੈਂ ਅਪੀਲ ਵਾਪਸ ਨਹੀਂ ਲੈਣਾ ਚਾਹੁੰਦਾ।

ਬੰਗਲਾਦੇਸ਼ ਦੀ ਟੀਮ ਨੇ ਬੀਤੇ ਕੱਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਸ਼੍ਰੀਲੰਕਾ ਦੀ ਟੀਮ ਨੂੰ ਹਰਾ ਦਿਤਾ। ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਇਸ ਮੈਚ ‘ਚ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਜਿੱਤ ਲਈ 280 ਦੌੜਾਂ ਦਾ ਟੀਚਾ ਦਿੱਤਾ, ਜਿਸਨੂੰ ਬੰਗਲਾਦੇਸ਼ ਨੇ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਪਰ ਇਸ ਮੈਚ ਤੋਂ ਬਾਅਦ ਜਿਸ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਐਂਜੇਲੋ ਮੈਥਿਊਜ਼ ਦਾ ਦਾ ਟਾਇਮ ਆਊਟ ਹੋਣਾ ਹੈ। ਮੈਥਿਊਜ਼ ਅੰਤਰਰਾਸ਼ਟਰੀ ਕ੍ਰਿਕਟ ‘ਚ ਟਾਈਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਮੈਥਿਊਜ਼ ਨੇ ਜਿਵੇਂ ਹੀ ਕ੍ਰੀਜ਼ ‘ਤੇ ਪਹੁੰਚ ਕੇ ਹੈਲਮੇਟ ਪਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਸਟ੍ਰੈਪ ਟੁੱਟ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ੀ ਕਪਤਾਨ ਸ਼ਾਕਿਬ ਅਲ ਹਸਨ ਨੇ ਅਪੀਲ ਕੀਤੀ ਅਤੇ ਐਂਜੇਲੋ ਮੈਥਿਊਜ਼ ਨੂੰ ਆਊਟ ਕਰ ਦਿੱਤਾ ਗਿਆ।

ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਸਲੇ ‘ਤੇ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਇਹ ਨਿਯਮਾਂ ਦੇ ਮੁਤਾਬਕ ਸੀ। ਸ਼ਾਕਿਬ ਨੇ ਕਿਹਾ ਕਿ ਸਾਡਾ ਇਕ ਫੀਲਡਰ ਮੇਰੇ ਕੋਲ ਆਇਆ ਅਤੇ ਕਿਹਾ ਕਿ ਜੇਕਰ ਤੁਸੀਂ ਅਪੀਲ ਕਰਦੇ ਹੋ ਤਾਂ ਨਿਯਮ ਕਹਿੰਦੇ ਹਨ ਕਿ ਉਹ ਆਊਟ ਹੈ ਕਿਉਂਕਿ ਉਸ ਨੇ ਬਹੁਤ ਸਮਾਂ ਲਿਆ ਹੈ। ਫਿਰ ਮੈਂ ਫਿਰ ਅੰਪਾਇਰ ਨੂੰ ਅਪੀਲ ਕੀਤੀ। ਇਸ ਤੋਂ ਬਾਅਦ ਅੰਪਾਇਰ ਨੇ ਮੈਥਿਊਜ਼ ਨੂੰ ਆਊਟ ਦਿੱਤਾ।

ਬੰਗਲਾਦੇਸ਼ ਦੇ ਕਪਤਾਨ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਐਂਜੇਲੋ ਮੈਥਿਊਜ਼ ਖਿਲਾਫ ਖੇਡਿਆ ਹੈ। ਸਮਾਂ ਖਤਮ ਹੋਣ ਤੋਂ ਬਾਅਦ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣੀ ਅਪੀਲ ਵਾਪਸ ਲੈਣਾ ਚਾਹਾਂਗਾ ਜਾਂ ਨਹੀਂ, ਮੈਂ ਕਿਹਾ ਮੈਂ ਤੁਹਾਡੀ ਸਥਿਤੀ ਨੂੰ ਸਮਝਦਾ ਹਾਂ। ਪਰ ਮੈਂ ਅਪੀਲ ਵਾਪਸ ਨਹੀਂ ਲੈਣਾ ਚਾਹੁੰਦਾ।

ਸਪੋਰਟਸਮੈਨਸ਼ਿਪ ਨਾਲ ਜੁੜੇ ਸਵਾਲ ‘ਤੇ ਸ਼ਾਕਿਬ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਆਈਸੀਸੀ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਨਿਯਮ ਨੂੰ ਬਦਲਣਾ ਚਾਹੀਦਾ ਹੈ। ਸ਼੍ਰੀਲੰਕਾ ਨੇ ਮੈਚ ਜਿੱਤਣ ਲਈ ਬੰਗਲਾਦੇਸ਼ ਨੂੰ 280 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਬੰਗਲਾਦੇਸ਼ ਦੀ ਟੀਮ ਨੇ 7 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਸ਼੍ਰੀਲੰਕਾ ਲਈ ਚਰਿਥ ਅਸਾਲੰਕਾ ਨੇ ਸੈਂਕੜਾ ਲਗਾਇਆ। ਉਸ ਨੇ 108 ਦੌੜਾਂ ਬਣਾਈਆਂ। ਉਨ੍ਹਾਂ ਦੀ ਬਦੌਲਤ ਹੀ ਸ਼੍ਰੀਲੰਕਾ ਦੀ ਟੀਮ ਸਨਮਾਨਜਨਕ ਸਕੋਰ ਤੱਕ ਪਹੁੰਚ ਸਕੀ। ਬੰਗਲਾਦੇਸ਼ ਲਈ ਨਜ਼ਮੁਲ ਹਸਨ ਸ਼ਾਂਤੋ ਅਤੇ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਨਜ਼ਮੁਲ ਨੇ 90 ਅਤੇ ਸ਼ਾਕਿਬ ਨੇ 82 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਲਿਟਨ ਦਾਸ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਵਨਡੇ ਵਿਸ਼ਵ ਕੱਪ 2023 ਵਿੱਚ ਬੰਗਲਾਦੇਸ਼ ਦੀ ਇਹ ਦੂਜੀ ਜਿੱਤ ਹੈ।