ਸੈਫ ਅਲੀ ਖਾਨ ਨੇ ਅੰਮ੍ਰਿਤਾ ਸਿੰਘ ਨਾਲ ਚੋਰੀ ਛੁਪੇ ਭੱਜ ਕੇ ਵਿਆਹ ਕਰਵਾਇਆ ਸੀ : ਸ਼ਰਮੀਲਾ ਟੈਗੋਰ

ਸੈਫ ਅਲੀ ਖਾਨ ਨੇ ਅੰਮ੍ਰਿਤਾ ਸਿੰਘ ਨਾਲ ਚੋਰੀ ਛੁਪੇ ਭੱਜ ਕੇ ਵਿਆਹ ਕਰਵਾਇਆ ਸੀ : ਸ਼ਰਮੀਲਾ ਟੈਗੋਰ

ਸ਼ੋਅ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਸ਼ਰਮੀਲਾ ਵਿਆਹ ਤੋਂ ਇਕ ਦਿਨ ਬਾਅਦ ਹੀ ਸੈਫ ਨੂੰ ਮਿਲਣ ਆਈ ਸੀ। ਉਸਨੂੰ ਵਿਆਹ ਬਾਰੇ ਪਤਾ ਨਹੀਂ ਸੀ। ਉਹ ਨਹੀਂ ਚਾਹੁੰਦੀ ਸੀ ਕਿ ਇਹ ਵਿਆਹ ਹੋਵੇ ਅਤੇ ਇਸੇ ਲਈ ਉਸਨੇ ਸੈਫ ਅਲੀ ਖਾਨ ਦਾ ਅੰਮ੍ਰਿਤਾ ਸਿੰਘ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ

ਸੈਫ ਅਲੀ ਖਾਨ ਨੇ ਬਿਨਾਂ ਕਿਸੇ ਨੂੰ ਦੱਸੇ 20 ਸਾਲ ਦੀ ਉਮਰ ‘ਚ ਅੰਮ੍ਰਿਤਾ ਸਿੰਘ ਨਾਲ ਵਿਆਹ ਕਰਵਾ ਸਭ ਤੋਂ ਹੈਰਾਨ ਕਰ ਦਿਤਾ ਸੀ। ਉਸਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਿਆ ਸੀ। ਦੋਹਾਂ ਦਾ ਵਿਆਹ ਲੰਬੇ ਸਮੇਂ ਬਾਅਦ ਟੁੱਟ ਗਿਆ। ਕਈ ਸਾਲ ਪਹਿਲਾਂ ਹੋਏ ਤਲਾਕ ਤੋਂ ਬਾਅਦ ਹੁਣ ਸੈਫ ਅਲੀ ਖਾਨ ਨੇ ਅੰਮ੍ਰਿਤਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ।

ਇਸ ਗੱਲਬਾਤ ਦੌਰਾਨ ਉਨ੍ਹਾਂ ਦੀ ਮਾਂ ਸ਼ਰਮੀਲਾ ਟੈਗੋਰ ਵੀ ਮੌਜੂਦ ਸੀ। ਅਸਲ ‘ਚ ਵਿਆਹ ਨਾਲ ਜੁੜਿਆ ਇਹ ਵੱਡਾ ਖੁਲਾਸਾ ‘ਕੌਫੀ ਵਿਦ ਕਰਨ’ ਦੇ ਹਾਲ ਹੀ ਦੇ ਐਪੀਸੋਡ ‘ਚ ਹੋਇਆ, ਜਦੋਂ ਸੈਫ ਅਲੀ ਖਾਨ ਆਪਣੀ ਮਾਂ ਅਤੇ ਦਿੱਗਜ ਅਦਾਕਾਰਾ ਸ਼ਰਮੀਲਾ ਟੈਗੋਰ ਨਾਲ ਸੋਫੇ ‘ਤੇ ਬੈਠੇ ਨਜ਼ਰ ਆਏ। ਇਸ ਦੌਰਾਨ ਸੈਫ ਅਲੀ ਦੇ ਨਾਲ ਉਨ੍ਹਾਂ ਦੀ ਮਾਂ ਨੇ ਵੀ ਅੰਮ੍ਰਿਤਾ ਸਿੰਘ ਨਾਲ ਸੈਫ ਅਲੀ ਖਾਨ ਦੇ ਰਿਸ਼ਤੇ ਬਾਰੇ ਗੱਲ ਕੀਤੀ। ‘ਕੌਫੀ ਵਿਦ ਕਰਨ’ ‘ਚ ਕਰਨ ਜੌਹਰ ਦੇ ਸਵਾਲ ਦੇ ਜਵਾਬ ‘ਚ ਸ਼ਰਮੀਲਾ ਟੈਗੋਰ ਨੇ ਅੰਮ੍ਰਿਤਾ ਨਾਲ ਸੈਫ ਦੇ ਵਿਆਹ ਦੀ ਕਹਾਣੀ ਸੁਣਾਈ, ਜਿਸ ‘ਚ ਉਨ੍ਹਾਂ ਨੇ ਤਲਾਕ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਵੇਂ ਵਿਆਹ ਅਤੇ ਤਲਾਕ ਦੋਵੇਂ ਪੂਰੇ ਪਰਿਵਾਰ ਦੀ ਜ਼ਿੰਦਗੀ ‘ਤੇ ਅਸਰ ਹੋਇਆ ਸੀ।

ਸ਼ੋਅ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਸ਼ਰਮੀਲਾ ਵਿਆਹ ਤੋਂ ਇਕ ਦਿਨ ਬਾਅਦ ਹੀ ਸੈਫ ਨੂੰ ਮਿਲਣ ਆਈ ਸੀ। ਉਸ ਨੂੰ ਵਿਆਹ ਬਾਰੇ ਪਤਾ ਨਹੀਂ ਸੀ। ਉਹ ਨਹੀਂ ਚਾਹੁੰਦੀ ਸੀ ਕਿ ਇਹ ਵਿਆਹ ਹੋਵੇ ਅਤੇ ਇਸੇ ਲਈ ਉਸ ਨੇ ਸੈਫ ਅਲੀ ਖਾਨ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਜਵਾਬ ‘ਚ ਉਸ ਨੂੰ ਪਤਾ ਲੱਗਾ ਕਿ ਉਹ ਇਕ ਦਿਨ ਪਹਿਲਾਂ ਹੀ ਵਿਆਹ ਕਰ ਚੁੱਕੇ ਹਨ। ਇਸ ‘ਤੇ ਸੈਫ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਬ ਸੁਣ ਕੇ ਉਨ੍ਹਾਂ ਦੀ ਮਾਂ ਦੀਆਂ ਅੱਖਾਂ ‘ਚੋਂ ਹੰਝੂ ਡਿੱਗਣ ਲੱਗੇ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਤੋਂ ਦੁੱਖ ਹੋਇਆ ਸੀ।

ਇਸ ਦੌਰਾਨ ਸੈਫ ਅਲੀ ਖਾਨ ਦੀ ਮਾਂ ਸ਼ਰਮੀਲਾ ਟੈਗੋਰ ਨੇ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਰਿਸ਼ਤਾ ਆਸਾਨ ਨਹੀਂ ਸੀ। ਰਿਸ਼ਤੇ ਵਿੱਚ ਆਏ ਉਤਰਾਅ-ਚੜ੍ਹਾਅ ਨੇ ਨਾ ਸਿਰਫ਼ ਸੈਫ ਅਤੇ ਅੰਮ੍ਰਿਤਾ ਨੂੰ ਬਲਕਿ ਪੂਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ। ਉਨ੍ਹਾਂ ਦੇ ਤਲਾਕ ਕਾਰਨ ਬੱਚੇ ਵੀ ਘਰੋਂ ਦੂਰ ਰਹੇ ਅਤੇ ਇਬਰਾਹੀਮ ਉਸ ਸਮੇਂ ਸਿਰਫ਼ ਤਿੰਨ ਸਾਲ ਦਾ ਸੀ। ਅਜਿਹੇ ‘ਚ ਮਨਸੂਰ ਅਲੀ ਖਾਨ ਪਟੌਦੀ ਆਪਣੇ ਪੋਤੇ ਇਬਰਾਹਿਮ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕੇ, ਹਾਲਾਂਕਿ ਉਹ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਸਨ।