ਡੇਵਿਡ ਵਾਰਨਰ ਅਤੇ ਮੁਹੰਮਦ ਕੈਫ ਵਿਚਾਲੇ ਵਰਲਡ ਕਪ ਜਿੱਤਣ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਛਿੜੀ ਜੰਗ

ਡੇਵਿਡ ਵਾਰਨਰ ਅਤੇ ਮੁਹੰਮਦ ਕੈਫ ਵਿਚਾਲੇ ਵਰਲਡ ਕਪ ਜਿੱਤਣ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਛਿੜੀ ਜੰਗ

ਸਾਬਕਾ ਭਾਰਤੀ ਖਿਡਾਰੀ ਮੁਹੰਮਦ ਕੈਫ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਇਸ ਵਾਰ ਸਰਵੋਤਮ ਟੀਮ ਵਿਸ਼ਵ ਕੱਪ ਟਰਾਫੀ ਜਿੱਤਣ ‘ਚ ਸਫਲ ਨਹੀਂ ਹੋ ਸਕੀ। ਕੈਫ ਨੇ ਲਿਖਿਆ ਕਿ ਅਸਲੀਅਤ ਇਹ ਹੈ ਕਿ ਫਾਈਨਲ ਵਿੱਚ ਆਸਟਰੇਲੀਆ ਦਾ ਦਿਨ ਸੀ ਅਤੇ ਉਹ ਜਿੱਤ ਗਏ।

ਭਾਰਤ ਵਰਲਡ ਕਪ ਵਿਚ ਬਹੁਤ ਸ਼ਾਨਦਾਰ ਖੇਡੀਆਂ ਸੀ, ਪਰ ਫਾਈਨਲ ‘ਚ ਹਾਰ ਗਿਆ ਸੀ। ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਭਾਰਤ ਨੂੰ ਆਸਟਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਇਸ ਤੋਂ ਬਾਅਦ ਜਿੱਥੇ ਸਾਰਿਆਂ ਨੇ ਕੰਗਾਰੂ ਟੀਮ ਨੂੰ ਛੇਵੀਂ ਵਾਰ ਟਰਾਫੀ ਜਿੱਤਣ ਲਈ ਵਧਾਈ ਦਿੱਤੀ, ਉੱਥੇ ਹੀ ਮੁਹੰਮਦ ਕੈਫ ਦੇ ਇੱਕ ਟਵੀਟ ਨੇ ਵਿਵਾਦ ਖੜ੍ਹਾ ਕਰ ਦਿੱਤਾ।

ਸਾਬਕਾ ਭਾਰਤੀ ਖਿਡਾਰੀ ਕੈਫ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਇਸ ਵਾਰ ਸਰਵੋਤਮ ਟੀਮ ਵਿਸ਼ਵ ਕੱਪ ਟਰਾਫੀ ਜਿੱਤਣ ‘ਚ ਸਫਲ ਨਹੀਂ ਹੋ ਸਕੀ। ਹੁਣ ਡੇਵਿਡ ਵਾਰਨਰ ਨੇ ਵੀ ਕੈਫ ਦੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਤੋਂ ਬਾਅਦ ਦੋਵੇਂ ਲਗਾਤਾਰ ਇਕ-ਦੂਜੇ ਦੀਆਂ ਪੋਸਟਾਂ ‘ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।

ਡੇਵਿਡ ਵਾਰਨਰ ਨੇ ਮੁਹੰਮਦ ਕੈਫ ਨੂੰ ਆਪਣੀ ਪੋਸਟ ‘ਤੇ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਕੈਫ ਨੇ ਵੀ ਇਸ ਦਾ ਜਵਾਬ ਦੇਣ ਵਿੱਚ ਕੋਈ ਸਮਾਂ ਬਰਬਾਦ ਨਹੀਂ ਕੀਤਾ ਅਤੇ ਲਿਖਿਆ ਕਿ ਅਸਲੀਅਤ ਇਹ ਹੈ ਕਿ ਫਾਈਨਲ ਵਿੱਚ ਆਸਟਰੇਲੀਆ ਦਾ ਦਿਨ ਸੀ ਅਤੇ ਉਹ ਜਿੱਤ ਗਏ। ਉਹ ਵਿਸ਼ਵ ਕੱਪ ਜੇਤੂ ਹਨ, ਦੂਜਾ ਤੱਥ ਇਹ ਹੈ ਕਿ ਪੂਰੇ ਟੂਰਨਾਮੈਂਟ ਵਿੱਚ ਭਾਰਤ ਨੇ ਲਗਾਤਾਰ 10 ਮੈਚ ਜਿੱਤੇ ਅਤੇ 11ਵਾਂ ਮੈਚ ਹਾਰੇ ਸਨ।

ਭਾਰਤ ਕੋਲ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਸਭ ਤੋਂ ਵਧੀਆ ਸੀ। ਉਹ ਟੂਰਨਾਮੈਂਟ ਦੀ ਸਰਵੋਤਮ ਟੀਮ ਸਨ। ਕਾਗਜ਼ ਅਤੇ ਮੈਦਾਨ ‘ਤੇ ਦੋਵੇਂ ਤੱਥ ਮੌਜੂਦ ਹਨ, ਇਸ ਲਈ ਆਸਟ੍ਰੇਲੀਆ ਤੁਹਾਨੂੰ ਅਰਾਮ ਨਾਲ ਰਹਿਣਾ ਚਾਹੀਦਾ ਹੈ। ਡੇਵਿਡ ਵਾਰਨਰ ਨੂੰ ਮੁਹੰਮਦ ਕੈਫ ਦਾ ਪਹਿਲਾਂ ਕੀਤਾ ਗਿਆ ਟਵੀਟ ਬਿਲਕੁਲ ਵੀ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਵਾਰਨਰ ਨੇ ਇਸ ‘ਤੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਮੈਂ ਮੁਹੰਮਦ ਕੈਫ ਨੂੰ ਬਹੁਤ ਪਸੰਦ ਕਰਦਾ ਹਾਂ, ਪਰ ਸਮੱਸਿਆ ਇਹ ਹੈ ਕਿ ਕਾਗਜ਼ ‘ਤੇ ਕੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮਹੱਤਵਪੂਰਨ ਇਹ ਹੈ ਕਿ ਤੁਸੀਂ ਉਸ ਦਿਨ ਕਿਵੇਂ ਪ੍ਰਦਰਸ਼ਨ ਕੀਤਾ। ਇਸੇ ਲਈ ਇਸ ਨੂੰ ਫਾਈਨਲ ਕਿਹਾ ਜਾਂਦਾ ਹੈ। ਇਹ ਸਭ ਤੋਂ ਮਹੱਤਵਪੂਰਨ ਦਿਨ ਹੈ ਅਤੇ ਇਹ ਕਿਸੇ ਵੀ ਟੀਮ ਦੇ ਹੱਕ ਵਿੱਚ ਜਾ ਸਕਦਾ ਹੈ। ਭਾਰਤ ਨੇ 10 ਮੈਚ ਜਿੱਤੇ, ਜਦਕਿ ਆਸਟ੍ਰੇਲੀਆ ਨੇ ਵੀ ਆਪਣੇ ਪਹਿਲੇ 2 ਲੀਗ ਮੈਚ ਹਾਰੇ।