ਸੋਨਾਕਸ਼ੀ ਸਿਨਹਾ ਤੇ ਹਨੀ ਸਿੰਘ 9 ਸਾਲ ਬਾਅਦ ਇਕੱਠੇ ਆਉਣਗੇ ਨਜ਼ਰ, ਯੋ ਯੋ ਹਨੀ ਸਿੰਘ ਦੇ ਨਵੇਂ ਗੀਤ ਦਾ ਟੀਜ਼ਰ ਆਇਆ ਸਾਹਮਣੇ

ਸੋਨਾਕਸ਼ੀ ਸਿਨਹਾ ਤੇ ਹਨੀ ਸਿੰਘ 9 ਸਾਲ ਬਾਅਦ ਇਕੱਠੇ ਆਉਣਗੇ ਨਜ਼ਰ, ਯੋ ਯੋ ਹਨੀ ਸਿੰਘ ਦੇ ਨਵੇਂ ਗੀਤ ਦਾ ਟੀਜ਼ਰ ਆਇਆ ਸਾਹਮਣੇ

ਸਾਲ 2014 ‘ਚ ਰਿਲੀਜ਼ ਹੋਏ ਗੀਤ ‘ਦੇਸੀ ਕਲਾਕਾਰ’ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਇਸ ਐਲਬਮ ਦੇ ਦੂਜੇ ਚੈਪਟਰ ਦਾ ਟੀਜ਼ਰ ਸਾਹਮਣੇ ਆਇਆ ਹੈ।

ਸੋਨਾਕਸ਼ੀ ਸਿਨਹਾ ਤੇ ਹਨੀ ਸਿੰਘ ਦਾ ਪਿੱਛਲਾ ਵੀਡੀਓ ਬਹੁਤ ਵੱਡਾ ਹਿੱਟ ਸਾਬਤ ਹੋਇਆ ਸੀ। ਸੋਨਾਕਸ਼ੀ ਸਿਨਹਾ ਅਤੇ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ‘ਤੇ ‘ਕਾਲਾਸਟਾਰ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਸੋਨਾਕਸ਼ੀ ਸਿਨਹਾ ਤੇ ਹਨੀ ਸਿੰਘ ਦੋਵੇਂ 9 ਸਾਲ ਬਾਅਦ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਸਾਲ 2014 ‘ਚ ਰਿਲੀਜ਼ ਹੋਏ ਗੀਤ ‘ਦੇਸੀ ਕਲਾਕਾਰ’ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਇਸ ਐਲਬਮ ਦੇ ਦੂਜੇ ਚੈਪਟਰ ਦਾ ਟੀਜ਼ਰ ਸਾਹਮਣੇ ਆਇਆ ਹੈ।

ਟੀਜ਼ਰ ‘ਚ ਸੋਨਾਕਸ਼ੀ ਸਿਨਹਾ ਯੋ-ਯੋ ਹਨੀ ਸਿੰਘ ਦੇ ਮੱਥੇ ‘ਤੇ ਬੰਦੂਕ ਰੱਖਦੀ ਨਜ਼ਰ ਆ ਰਹੀ ਹੈ। ‘ਦੇਸੀ ਕਲਾਕਰ’ ਗੀਤ ਦੀ ਕਹਾਣੀ ਦੇ ਅੰਤ ‘ਚ ਹਨੀ ਸਿੰਘ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ। ਦੂਜਾ ਅਧਿਆਇ ਹੂਡ ਕਾਉਂਟੀ ਜੇਲ੍ਹ, ਟੈਕਸਾਸ ਵਿੱਚ ਸ਼ੁਰੂ ਹੁੰਦਾ ਹੈ। ਯੋ ਯੋ ਬਲੈਕ ਨਿੱਕਰ ਅਤੇ ਸੰਤਰੀ ਪੈਂਟ ‘ਚ ਨਜ਼ਰ ਆ ਰਿਹਾ ਹੈ। ਇੱਕ ਅਫਸਰ ਉਸਨੂੰ ਹਥਕੜੀ ਵਿੱਚ ਲੈ ਜਾਂਦਾ ਹੈ। ਹਨੀ ਸਿੰਘ 9 ਸਾਲ ਦੀ ਕੈਦ ਤੋਂ ਬਾਅਦ ਆਪਣੇ ਦੋਸਤ ਨੂੰ ਮਿਲਦਾ ਹੈ ।

ਯੋ ਯੋ ਉਨ੍ਹਾਂ ਹੀ ਕੱਪੜਿਆਂ ‘ਚ ਨਿਕਲਦਾ ਹੈ, ਜਿਸ ‘ਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਹ ਆਪਣੇ ਦੋਸਤ ਨੂੰ ਸੋਨਾਕਸ਼ੀ ਸਿਨਹਾ ਬਾਰੇ ਪੁੱਛਦਾ ਹੈ। ਦੋਸਤ ਨੇ ਦੱਸਿਆ ਕਿ ਸੋਨਾਕਸ਼ੀ ਐਮਸਟਰਡਮ ਵਿੱਚ ਹੈ। ਉਸ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਇਹ ਸੁਣ ਕੇ ਯੋ ਯੋ ਐਮਸਟਰਡਮ ਜਾਣ ਦੀ ਗੱਲ ਕਰਦਾ ਹੈ। ਉਹ ਕਹਿੰਦਾ, ‘ਮੈਨੂੰ ਮੇਰੀ ਕੁੜੀ ਵਾਪਿਸ ਚਾਹੀਦੀ ਹੈ।’ ਟੀਜ਼ਰ ਦੇ ਆਖਰੀ ਫਰੇਮ ‘ਚ ਸੋਨਾਕਸ਼ੀ ਸਿਨਹਾ ਯੋ ਯੋ ਹਨੀ ਸਿੰਘ ਦੇ ਮੱਥੇ ‘ਤੇ ਬੰਦੂਕ ਤਾਣਦੀ ਨਜ਼ਰ ਆ ਰਹੀ ਹੈ।

ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਕਦੇ ਸਾਈਕਲ ਚਲਾਉਂਦੇ ਸਮੇਂ ਅਤੇ ਕਦੇ ਪੂਲ ਖੇਡਦੇ ਹੋਏ। ਸੋਨਾਕਸ਼ੀ ਦੀ ਆਉਣ ਵਾਲੀ ਫਿਲਮ ‘ਕਾਕੂਡਾ’ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਨਜ਼ਰ ਆਉਣਗੇ। ਇਹ ਇੱਕ ਹਾਰਰ-ਕਾਮੇਡੀ ਫਿਲਮ ਹੈ ਅਤੇ 13 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਗੀਤ ਦਾ ਟੀਜ਼ਰ ਆਊਟ ਹੁੰਦੇ ਹੀ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਯੋ ਯੋ ਦੇ ਦੋਸਤ ਮਧੂਕਾਂਤ ਸਹਿਗਲ ਨੇ ਲਿਖਿਆ- ਸੁਪਰ ਡੁਪਰ ਹਿੱਟ ਸੁਪਰਸਟਾਰ।