ਪੰਜਾਬ ‘ਚ ਗਰਮੀ ਵਧੀ, ਪੰਜਾਬ ਦੇ ਕਈ ਜ਼ਿਲਿਆਂ ਵਿਚ 48.3 ਡਿਗਰੀ ਦੇ ਪਾਰ ਹੋਇਆ ਪਾਰਾ

ਪੰਜਾਬ ‘ਚ ਗਰਮੀ ਵਧੀ, ਪੰਜਾਬ ਦੇ ਕਈ ਜ਼ਿਲਿਆਂ ਵਿਚ 48.3 ਡਿਗਰੀ ਦੇ ਪਾਰ ਹੋਇਆ ਪਾਰਾ

ਫਰੀਦਕੋਟ 48.3 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਆਦਮਪੁਰ, ਹਲਵਾਰਾ, ਫਰੀਦਕੋਟ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।

ਪੰਜਾਬ ਵਿਚ ਗਰਮੀ ਆਪਣੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਨੋਤਪਾ ਦੌਰਾਨ ਪੰਜਾਬ ‘ਚ ਗਰਮੀ ਦਾ ਕਹਿਰ ਜਾਰੀ ਹੈ। ਫਰੀਦਕੋਟ 48.3 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਆਦਮਪੁਰ, ਹਲਵਾਰਾ, ਫਰੀਦਕੋਟ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।

ਇਸਦੇ ਨਾਲ ਹੀ ਬਰਨਾਲਾ ਵਿੱਚ ਪੀਆਰਟੀਸੀ ਦੀ ਵਰਕਸ਼ਾਪ ਵਿੱਚ ਕੰਮ ਕਰਦੇ ਇੱਕ ਮਕੈਨਿਕ ਦੀ ਗਰਮੀ ਕਾਰਨ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਹਿਮਾਚਲ ‘ਚ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਚੋਟੀਆਂ ‘ਤੇ ਬਰਫਬਾਰੀ ਹੋਈ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 3.3 ਡਿਗਰੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ। ਹੁਣ ਇਹ ਆਮ ਨਾਲੋਂ 5 ਡਿਗਰੀ ਵੱਧ ਪਹੁੰਚ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 32.7 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਸਮਰਾਲਾ ਵਿੱਚ ਦਰਜ ਕੀਤਾ ਗਿਆ।

ਸ਼ੁੱਕਰਵਾਰ ਤੋਂ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.4, ਲੁਧਿਆਣਾ 45.6, ਪਟਿਆਲਾ 46.2, ਬਠਿੰਡਾ 47.9, ਗੁਰਦਾਸਪੁਰ 43.0, ਫ਼ਿਰੋਜ਼ਪੁਰ 45.5, ਜਲੰਧਰ 43.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜੇਕਰ ਘੱਟੋ-ਘੱਟ ਪਾਰਾ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ‘ਚ 27.9 ਡਿਗਰੀ, ਲੁਧਿਆਣਾ ‘ਚ 32.0, ਪਟਿਆਲਾ ‘ਚ 31.2 ਡਿਗਰੀ, ਬਠਿੰਡਾ ‘ਚ 25.4 ਡਿਗਰੀ, ਫਰੀਦਕੋਟ ‘ਚ 26.5, ਗੁਰਦਾਸਪੁਰ ‘ਚ 26.4, ਐੱਸ.ਬੀ.ਐੱਸ. ਜਲੰਧਰ ਵਿੱਚ 28.5 ਡਿਗਰੀ ਦਰਜ ਕੀਤਾ ਗਿਆ।