‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਸੋਢੀ ਹੋਇਆ ਲਾਪਤਾ, ਗੁਰਚਰਨ ਸਿੰਘ ਮੁੰਬਈ ਜਾਣ ਲਈ ਘਰੋਂ ਨਿਕਲਿਆ ਸੀ, ਦਿੱਲੀ ‘ਚ FIR ਦਰਜ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਸੋਢੀ ਹੋਇਆ ਲਾਪਤਾ, ਗੁਰਚਰਨ ਸਿੰਘ ਮੁੰਬਈ ਜਾਣ ਲਈ ਘਰੋਂ ਨਿਕਲਿਆ ਸੀ, ਦਿੱਲੀ ‘ਚ FIR ਦਰਜ

ਪਾਲਮ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਪਿਤਾ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਉਸਦਾ ਲੜਕਾ ਗੁਰਚਰਨ ਸਿੰਘ ਸੋਮਵਾਰ ਸਵੇਰੇ ਘਰੋਂ ਮੁੰਬਈ ਜਾਣ ਲਈ ਨਿਕਲਿਆ ਸੀ। ਉਸ ਨੇ ਆਈਜੀਆਈ ਏਅਰਪੋਰਟ ਤੋਂ ਮੁੰਬਈ ਲਈ ਫਲਾਈਟ ਫੜਨੀ ਸੀ। ਪਰਿਵਾਰਕ ਮੈਂਬਰਾਂ ਨੇ ਉਸਦੇ ਮੋਬਾਈਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਬਾਈਲ ਬੰਦ ਸੀ।

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਹਰ ਪਰਿਵਾਰ ਦਾ ਪਸੰਦੀਦਾ ਸ਼ੋਅ ਹੈ। ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਸੋਮਵਾਰ ਤੋਂ ਲਾਪਤਾ ਹਨ। ਗੁਰਚਰਨ ਦੇ ਪਿਤਾ ਨੇ ਪਾਲਮ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਿਤਾ ਦਾ ਕਹਿਣਾ ਹੈ ਕਿ ਉਹ ਮੁੰਬਈ ਜਾਣ ਲਈ ਘਰੋਂ ਨਿਕਲਿਆ ਸੀ, ਪਰ ਉਹ ਨਾ ਤਾਂ ਮੁੰਬਈ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ।

ਸ਼ਿਕਾਇਤ ਦੇ ਆਧਾਰ ‘ਤੇ ਪਾਲਮ ਥਾਣਾ ਪੁਲਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਗੁਰਚਰਨ ਸਿੰਘ ਆਪਣੇ ਪਰਿਵਾਰ ਨਾਲ ਸਾਧ ਨਗਰ ਪਾਲਮ ਵਿੱਚ ਰਹਿੰਦਾ ਹੈ। ਪਾਲਮ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਪਿਤਾ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਗੁਰਚਰਨ ਸਿੰਘ ਸੋਮਵਾਰ ਸਵੇਰੇ ਘਰੋਂ ਮੁੰਬਈ ਜਾਣ ਲਈ ਨਿਕਲਿਆ ਸੀ। ਉਸ ਨੇ ਆਈਜੀਆਈ ਏਅਰਪੋਰਟ ਤੋਂ ਮੁੰਬਈ ਲਈ ਫਲਾਈਟ ਫੜਨੀ ਸੀ।

ਪਰਿਵਾਰਕ ਮੈਂਬਰਾਂ ਨੇ ਉਸ ਦੇ ਮੋਬਾਈਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਬਾਈਲ ਬੰਦ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ’ਤੇ ਲਾਪਤਾ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੇ ਘਰ ਤੋਂ ਲੈ ਕੇ ਆਈਜੀਆਈ ਏਅਰਪੋਰਟ ਤੱਕ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਉਸ ਦੇ ਮੋਬਾਈਲ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਦਾ ਫ਼ੋਨ ਕਿੱਥੇ ਬੰਦ ਹੋਇਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿੱਥੋਂ ਲਾਪਤਾ ਹੋਇਆ ਹੈ।